channel punjabi
Canada International News North America

ਮਾਂ ਅਤੇ ਉਸਦੀਆਂ 3 ਧੀਆਂ ਦੇ ਦੋਸ਼ੀ ਨੂੰ ਨਹੀਂ ਮਿੱਲੀ ਜ਼ਮਾਨਤ

ਬਰੈਂਪਟਨ : ਬਰੈਂਪਟਨ ‘ਚ ਇਕ ਸੜਕ ਹਾਦਸੇ ਦੇ ਦੋਸ਼ ‘ਚ 20 ਸਾਲਾ ਬਰੈਡੀ ਰਾਬਰਟਸਨ ਨੂੰ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ ਹੈ।ਜੂਨ ਮਹੀਨੇ ‘ਚ ਇਕ ਹਸਦਾ ਵਸਦਾ ਪਰਿਵਾਰ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। 37 ਸਾਲਾ ਕੈਰੋਲੀਨਾ ਆਪਣੀ 3 ਧੀਆਂ ਨਾਲ ਘੁੰਮਣ ਨਿਕਲੀ ਸੀ। ਜਿਸ ਦੌਰਾਨ ਉਨ੍ਹਾਂ ਦੀ ਕਾਰ ਨਾਲ ਇਕ ਵਾਹਨ ਟਕਰਾ ਗਿਆ।ਚੰਦ ਪਲਾਂ ‘ਚ ਹੀ ਇਹ ਪਰਿਵਾਰ ਉਝੜ ਗਿਆ ।

ਪੁਲਿਸ ਨੇ ਦੱਸਿਆ ਸੀ ਕਿ ਬਰੈਡੀ ‘ਤੇ ਤੇਜ਼ੀ ਨਾਲ ਵਾਹਨ ਚਲਾਉਣ ਅਤੇ ਇਨ੍ਹਾਂ ਦੀ ਮੌਤ ਦਾ ਕਾਰਨ ਬਣਨ ਦਾ ਦੋਸ਼ ਹੈ। ਦਸ ਦਈਏ ਕੋਰੋਨਾ ਵਾਇਰਸ ਕਾਰਨ ਉਸ ਦੀ ਸੁਣਵਾਈ ਵਰਚੁਅਲ ਹੋਈ ।

ਪਰਿਵਾਰ ਦੇ ਮੈਂਬਰਾਂ ਅਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦਾ ਸਖਤਾਈ ਨਾਲ ਫੈਸਲਾ ਲਿਆ ਜਾਵੇ ਤਾਂ ਤੋਂ ਅੱਗੇ ਤੋਂ ਕੋਈ ਅਜਿਹੀ ਅਣਗਹਿਲੀ ਨਾ ਕਰੇ ਅਤੇ ਲੋਕਾਂ ਦੇ ਪਰਿਵਾਰ ਉਝੜਨ ਤੋਂ ਬਚ ਸਕਣ।

Related News

ਡੈਮੋਕ੍ਰੇਟ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਮਾਈਕ ਪੈਂਸ ਵਿਚਕਾਰ ਹੋਈ ਜ਼ੋਰਦਾਰ ਬਹਿਸ, ਚੀਨ ਮੁੱਦੇ ‘ਤੇ ਦੋਹਾਂ ਆਗੂਆਂ ਦੇ ਅੜੇ ਸਿੰਗ

Vivek Sharma

ਵਾਲਮਾਰਟ ਨੇ ਗਾਹਕਾਂ ਲਈ ਨਵੇਂ ਨਿਯਮ ਕੀਤੇ ਤੈਅ, ਬਿਨਾ ਇਸ ਸ਼ਰਤ ਤੋਂ ਸਟੋਰ ਅੰਦਰ ਜਾਣ ਦੀ ਨਹੀਂ ਹੋਵੇਗੀ ਆਗਿਆ !

Vivek Sharma

ਬਰੈਂਪਟਨ ‘ਚ ਖੂਨ ਨਾਲ ਲਥਪਥ ਅਤੇ ਬੇਹੋਸ਼ ਮਿਲੇ ਵਿਅਕਤੀ ਦੀ ਹੋਈ ਮੌਤ

Rajneet Kaur

Leave a Comment