channel punjabi
Canada International News North America

ਬੀ.ਸੀ ‘ਚ ਕੋਰੋਨਾ ਵਾਇਰਸ ਦੇ ਹੋਰ ਨਵੇਂ ਕੇਸ ਆਏ ਸਾਹਮਣੇ

ਬੀ.ਸੀ : ਡਿਪਟੀ ਪ੍ਰੋਵਿਅੰਸ਼ਲ ਸਿਹਤ ਅਧਿਕਾਰੀ ਨੇ ਬੀ.ਸੀ ਦੇ ਕੋਵਿਡ-19 ਅਤੇ ਪਬਲਿਕ ਹੇਲਥ ਬਾਰੇ ਅਪਡੇਟ ਦਿੱਤੀ। ਬੀ.ਸੀ ਦੇ ‘ਚ ਸ਼ੁਕਰਵਾਰ ਅਤੇ ਸ਼ਨੀਵਾਰ ਕੋਵਿਡ 19 ਦੇ 100 ਕੇਸ,ਸ਼ਨੀਵਾਰ ਅਤੇ ਐਤਵਾਰ 88 ਨਵੇਂ ਮਾਮਲੇ ਸਾਹਮਣੇ ਆਏ।

ਇਸ ਦੌਰਾਨ ਕੋਈ ਮੌਤ ਦੀ ਪੁਸ਼ਟੀ ਨਹੀਂ ਹੋਈ , ਹੁਣ ਤੱਕ ਕੋਰੋਨਾ ਵਾਇਰਸ ਦੇ 198 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹਸਪਤਾਲ ‘ਚ ਛੇ ਮਰੀਜ਼ ਦਾਖਲ ਹਨ ਅਤੇ ਆਈ.ਸੀ.ਯੂ ‘ਚ ਮਰੀਜ਼ਾਂ ਦੀ ਗਿਣਤੀ ਤਿੰਨ ‘ਤੇ ਅਜੇ ਵੀ ਕਾਇਮ ਹੈ।

ਬੀ.ਸੀ ‘ਚ ਕੁਲ 4,677 ਕੋਵਿਡ 19 ਕੇਸ ਹਨ ਜਿੰਨਾਂ ਚੋਂ  3,704 ਲੋਕ ਠੀਕ ਹੋ ਚੁੱਕੇ ਹਨ ਅਤੇ 2,326 ਪੀੜਿਤਾਂ ਨੂੰ ਆਈਸੋਲੇਸ਼ਨ ‘ਚ ਰਖਿਆ ਗਿਆ ਹੈ।

ਅਧਿਕਾਰੀਆਂ ਨੇ ਚਿਤਾਵਨੀ ਦਿਤੀ ਹੈ ਕਿ ਜੇ ਬ੍ਰਿਟਿਸ਼ ਕੋਲੰਬੀਆਂ ‘ਚ ਇਸ ਤਰ੍ਹਾਂ ਹੀ ਕੇਸ ਵਧਦੇ ਰਹੇ ਤਾਂ ਇਹ ਮਹਾਂਮਾਰੀ ਦੇ ਪਿਛਲੇ ਸਿਖਰਾਂ ਦੀ ਤੁਲਨਾ ‘ਚ ਜਲਦੀ ਹੀ ਕੋਵਿਡ 19 ਦੇ ਹੋਰ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਸੰਤਬਰ ਤੱਕ ਹੋਰ ਕੇਸ ਵਧਣਗੇ ਜੇ ਲੋਕਾਂ ਨੇ ਆਪਣਾ ਵਿਵਹਾਰ ‘ਚ ਬਦਲਾਵ ਨਾ ਲਿਆਂਦਾ।

ਬੀ.ਸੀ. ਦੀ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਸਭ ਤੋਂ ਵੱਡੀ ਚਿੰਤਾ ਅੰਦਰਲੀ ਪ੍ਰਾਈਵੇਟ ਪਾਰਟੀਆਂ ਅਤੇ ਇਕੋਂ ਥਾਂ ਤੇ ਵੱਧ ਲੋਕਾਂ ਦਾ ਇਕੱਤਰ ਹੋਣਾ ਹੈ।

 

 

Related News

Toolkit Case: ਬੰਬੇ ਹਾਈਕੋਰਟ ਨੇ ਟੂਲਕਿੱਟ ਮਾਮਲੇ ’ਚ ਮੁਲਜ਼ਮ ਨਿਕਿਤਾ ਜੈਕਬ ਨੂੰ ਰਾਹਤ ਦਿੰਦਿਆਂ ਗ੍ਰਿਫ਼ਤਾਰੀ ’ਤੇ ਤਿੰਨ ਹਫ਼ਤਿਆਂ ਲਈ ਲਗਾਈ ਰੋਕ

Rajneet Kaur

BIG NEWS : ਭਾਰਤ ਵਿੱਚ ਕੋਰੋਨਾ ਵੈਕਸੀਨ ਟੀਕਾਕਰਨ ਦੇ ਦੂਜੇ ਪੜਾਅ ਦੀ ਸ਼ੁਰੂਆਤ, PM ਮੋਦੀ ਨੇ ਲਗਵਾਇਆ ਵੈਕਸੀਨ ਦੀ ਪਹਿਲਾ ਟੀਕਾ

Vivek Sharma

ਕੈਪਿਟਲ ਹਿੱਲ ਹਿੰਸਾ ਦੌਰਾਨ ਸਪੀਕਰ ਨੈਂਸੀ ਪੇਲੋਸੀ ਦਾ ਲੈਪਟਾਪ ਚੋਰੀ ਕਰਨ ਵਾਲੀ ਮੁਟਿਆਰ ਗ੍ਰਿਫ਼ਤਾਰ, ਲੈਪਟਾਪ ਨੂੰ ਰੂਸ ਪਹੁੰਚਾਉਣ ਦੀ ਕੀਤੀ ਕੋਸ਼ਿਸ਼!

Vivek Sharma

Leave a Comment