channel punjabi
International News North America USA

ਖ਼ਬਰ ਖ਼ਾਸ : ਅਫ਼ਗਾਨਿਸਤਾਨ ਦੇ ਸਿੱਖਾਂ ਅਤੇ ਹਿੰਦੂਆਂ ਨੂੰ ਅਮਰੀਕਾ ‘ਚ ਵਸਾਉਣ ਦੀ ਮੰਗ, ਜਲਦ ਹੋਵੇਗਾ ਵੱਡਾ ਐਲਾਨ !

ਅਫ਼ਗਾਨ ਸਿੱਖਾਂ ਤੇ ਹਿੰਦੂਆਂ ਨੂੰ ਅਮਰੀਕਾ ‘ਚ ਵਸਾਉਣ ਦੀ ਮੰਗ

ਅਮਰੀਕਾ ਦੇ ਹੇਠਲੇ ਸਦਨ ‘ਚ ਇੱਕ ਮਤਾ ਕੀਤਾ ਗਿਆ ਪੇਸ਼

ਮਹਿਲਾ ਐੱਮ.ਪੀ. ਜੈਕੀ ਸਪੀਅਰ ਨੇ ਮਤਾ ਕੀਤਾ ਪੇਸ਼

ਸੱਤ ਹੋਰ ਐੱਮ.ਪੀਜ਼. ਨੇ ਮਤੇ ਦਾ ਕੀਤਾ ਸਮਰਥਨ

ਭਾਰਤ ਨਾਗਰਿਕਤਾ ਕਾਨੂੰਨ ਤਹਿਤ ਅਫ਼ਗ਼ਾਨਿਸਤਾਨ ਦੇ ਸਿੱਖਾਂ ਅਤੇ ਹਿੰਦੂਆਂ ਲਈ ਉਪਰਾਲੇ ਪਹਿਲਾਂ ਹੀ ਕਰ ਚੁੱਕਾ ਹੈ ਸ਼ੁਰੂ

ਵਾਸ਼ਿੰਗਟਨ/ਨਿਊਜ਼ ਡੈਸਕ : ਦੇਰ ਨਾਲ ਹੀ ਸਹੀ, ਆਖ਼ਰਕਾਰ ਵਿਸ਼ਵ ਭਾਈਚਾਰੇ ਨੂੰ ਅਫਗਾਨਿਸਤਾਨ ਦੇ ਹਿੰਦੂਆਂ ਅਤੇ ਸਿੱਖਾਂ ‘ਤੇ ਹੋ ਰਹੇ ਅੱਤਿਆਚਾਰਾਂ ਦਾ ਦਰਦ ਹੁਣ ਜਾ ਕੇ ਮਹਿਸੂਸ ਹੋਇਆ ਹੈ। ਅਫ਼ਗਾਨਿਸਤਾਨ ਵਿਚ ਰਹਿਣ ਵਾਲੇ ਸਿੱਖਾਂ ਅਤੇ ਹਿੰਦੂਆਂ ਦੀ ਹੋਂਦ ਨੂੰ ਸੰਕਟ ਵਿਚ ਦੱਸਦੇ ਹੋਏ ਅਮਰੀਕੀ ਸੰਸਦ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਪ੍ਰਸਤਾਵ ਵਿਚ ਸਰਕਾਰ ਤੋਂ ਦੋਵਾਂ ਧਾਰਮਿਕ ਭਾਈਚਾਰਿਆਂ ਦੇ ਲੋਕਾਂ ਨੂੰ ਅਮਰੀਕਾ ਵਿੱਚ ਫਿਰ ਤੋਂ ਵਸਾਉਣ ਦੀ ਮੰਗ ਕੀਤੀ ਗਈ ਹੈ।

FILE PIC: ਐੱਮ.ਪੀ. ਜੈਕੀ ਸਪੀਅਰ

ਪਿਛਲੇ ਹਫ਼ਤੇ ਮਹਿਲਾ ਐੱਮ.ਪੀ. ਜੈਕੀ ਸਪੀਅਰ ਨੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਵਿਚ ਇਹ ਪ੍ਰਸਤਾਵ ਪੇਸ਼ ਕੀਤਾ ਸੀ ਜਿਸ ਨੂੰ ਸੱਤ ਹੋਰ ਐੱਮ.ਪੀਜ਼. ਦਾ ਵੀ ਸਮਰਥਨ ਪ੍ਰਾਪਤ ਹੈ। ਧਾਰਮਿਕ ਸ਼ੋਸ਼ਣ, ਭੇਦਭਾਵ ਅਤੇ ਹੋਂਦ ਸਬੰਧੀ ਖ਼ਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਪ੍ਰਸਤਾਵ ਵਿਚ ਸਿੱਖਾਂ ਅਤੇ ਹਿੰਦੂਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਵਕਾਲਤ ਕੀਤੀ ਗਈ ਹੈ। ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਸਿੱਖ ਅਤੇ ਹਿੰਦੂ ਅਫ਼ਗਾਨਿਸਤਾਨ ਦੇ ਮੂਲ ਨਿਵਾਸੀ ਹਨ ਪ੍ਰੰਤੂ ਫਿਲਹਾਲ ਹੋਂਦ ਦੇ ਸੰਕਟ ਨਾਲ ਜੂਝ ਰਹੇ ਹਨ। ਹੁਣ ਦੋਵਾਂ ਭਾਈਚਾਰਿਆਂ ਦੇ ਲੋਕਾਂ ਦੀ ਗਿਣਤੀ ਸਿਰਫ਼ 700 ਹੀ ਬਚੀ ਹੈ ਜਦਕਿ ਕੁਝ ਸਮਾਂ ਪਹਿਲੇ ਤਕ ਇਨ੍ਹਾਂ ਦੀ ਗਿਣਤੀ ਅੱਠ ਹਜ਼ਾਰ ਤੋਂ ਜ਼ਿਆਦਾ ਸੀ। ਪ੍ਰਸਤਾਵ ਵਿਚ ਅਮਰੀਕੀ ਰਫਿਊਜ਼ੀ ਪ੍ਰੋਗਰਾਮ ਅਤੇ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਕਾਨੂੰਨ ਤਹਿਤ ਅਫ਼ਗਾਨਿਸਤਾਨ ਦੇ ਸਿੱਖਾਂ ਅਤੇ ਹਿੰਦੂਆਂ ਨੂੰ ਅਮਰੀਕਾ ਵਿਚ ਦੁਬਾਰਾ ਵਸਾਉਣ ਦਾ ਸਮਰਥਨ ਕੀਤਾ ਗਿਆ ਹੈ।

ਤਸਵੀਰ: ਅਫ਼ਗਾਨਿਸਤਾਨੀ ਸਿੱਖ ਭਾਈਚਾਰੇ ਦੀ ਇੱਕ ਪੁਰਾਣੀ ਤਸਵੀਰ

ਅਫ਼ਗਾਨਿਸਤਾਨ ਵਿਚ ਰਹਿਣ ਵਾਲੇ ਸਿੱਖਾਂ ਅਤੇ ਹਿੰਦੂਆਂ ਦੀ ਸੁਰੱਖਿਆ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਪ੍ਰਸਤਾਵ ਵਿਚ ਅੱਤਵਾਦੀ ਹਮਲਿਆਂ, ਧਾਰਮਿਕ ਸ਼ੋਸ਼ਣ ਅਤੇ ਭੇਦਭਾਵ ਦੀ ਨਿੰਦਾ ਕੀਤੀ ਗਈ ਹੈ। ਪ੍ਰਸਤਾਵ ਵਿਚ ਮੁਸਲਿਮ ਅੱਤਵਾਦੀਆਂ ਵੱਲੋਂ 25 ਮਾਰਚ ਨੂੰ ਕਾਬੁਲ ਸਥਿਤ ਗੁਰਦੁਆਰੇ ‘ਤੇ ਕੀਤੇ ਗਏ ਹਮਲੇ ਦਾ ਵੀ ਜ਼ਿਕਰ ਹੈ ਜਿਸ ਵਿਚ ਚਾਰ ਸਾਲਾਂ ਦੀ ਬੱਚੀ ਸਮੇਤ 25 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ।

ਪ੍ਰਸ਼ਤਾਵ ਵਿਚ ਟਰੰਪ ਪ੍ਰਸ਼ਾਸਨ ਦੇ ਉਸ ਫ਼ੈਸਲੇ ‘ਤੇ ਵੀ ਅਫ਼ਸੋਸ ਪ੍ਰਗਟਾਇਆ ਗਿਆ ਹੈ ਜਿਸ ਵਿਚ ਵਿੱਤੀ ਸਾਲ 2020 ਲਈ ਸਿਰਫ਼ 18 ਹਜ਼ਾਰ ਸ਼ਰਨਾਰਥੀਆਂ ਦੇ ਪੁਨਰਵਾਸ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਦਕਿ ਓਬਾਮਾ ਪ੍ਰਸ਼ਾਸਨ ਨੇ ਵਿੱਤੀ ਸਾਲ 2016 ਵਿਚ ਇਕ ਲੱਖ 10 ਹਜ਼ਾਰ ਲੋਕਾਂ ਦੇ ਪੁਨਰਵਾਸ ਦਾ ਪ੍ਰਸਤਾਵ ਰੱਖਿਆ ਸੀ।

ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵੱਲੋਂ ਜੇਕਰ ਇਸ ਸਬੰਧ ਵਿੱਚ ਪਹਿਲਾਂ ਹੀ ਕੁਝ ਕਦਮ ਚੁੱਕੇ ਜਾਂਦੇ ਤਾਂ ਸ਼ਾਇਦ ਅੱਜ ਸਥਿਤੀ ਬਿਲਕੁਲ ਵੱਖਰੀ ਹੋਣੀ ਸੀ। ਕਿਉਂਕਿ ਅਫ਼ਗ਼ਾਨਿਸਤਾਨ ਵਿਚ ਅਮਰੀਕੀ ਫ਼ੌਜ ਕਰੀਬ ਦੋ ਦਹਾਕਿਆਂ ਤੱਕ ਮੌਜੂਦ ਰਹੀ ਹੈ। ਦੱਸਣਯੋਗ ਹੈ ਕਿ ਅਮਰੀਕਾ ਵਿੱਚ 11 ਸਤੰਬਰ 2001 (ਇਸ ਨੂੰ 9/11 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ) ਨੂੰ ਵਰਲਡ ਟਰੇਡ ਸੈਂਟਰ (WORLD TRADE CENTER) ‘ਤੇ ਹੋਏ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਅਫਗਾਨਿਸਤਾਨ ‘ਤੇ ਜ਼ਬਰਦਸਤ ਹਮਲੇ ਕੀਤੇ ਸਨ ਅਤੇ ਅਮਰੀਕੀ ਫੌਜ ਉਥੇ ਕਰੀਬ ਦੋ ਦਹਾਕਿਆਂ ਤਕ ਡਟੀ ਰਹੀ, ਜਿਹੜੀ ਹੁਣ ਤਾਲਿਬਾਨ ਨਾਲ ਹੋਏ ਸਮਝੌਤੇ ਤੋਂ ਬਾਅਦ ਵਾਪਸ ਪਰਤਨ ਜਾ ਰਹੀ ਹੈ।


ਤਸਵੀਰ : ਅਫ਼ਗ਼ਾਨਿਸਤਾਨ ਦੇ ਸਿੱਖ ਆਗੂ ਨਿਧਾਨ ਸਿੰਘ ਅਤੇ ਹੋਰਨਾਂ ਦੀ 26 ਜੁਲਾਈ ਨੂੰ ਭਾਰਤ ਪਹੁੰਚਣ ਸਮੇਂ ਦੀ ਤਸਵੀਰ

ਹਲਾਂਕਿ ਅਮਰੀਕੀ ਫ਼ੌਜ ਦੀ ਮੌਜੂਦਗੀ ਵਿੱਚ ਵੀ ਹਿੰਦੂਆਂ ਅਤੇ ਸਿੱਖਾਂ ‘ਤੇ ਤਸ਼ੱਦਦ ਹੁੰਦੀ ਰਹੀ । ਪਰ ਅੱਜ ਸਥਿਤੀ ਇਹ ਹੈ ਕਿ ਭਾਰਤ ਸਰਕਾਰ ਵੱਲੋਂ ਬਣਾਏ ਗਏ ਨਵੇਂ ਨਾਗਰਿਕਤਾ ਕਾਨੂੰਨ ਤਹਿਤ ਅਫ਼ਗ਼ਾਨਿਸਤਾਨ ਦੇ ਸਿੱਖ ਅਤੇ ਹਿੰਦੂ ਭਾਈਚਾਰੇ ਨੂੰ ਭਾਰਤ ਵਿੱਚ ਵਸਾਉਣ ਲਈ ਵਿਸ਼ੇਸ਼ ਤੌਰ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਦੱਸਣਾ ਬਣਦਾ ਹੈ ਕਿ ਇਸੇ ਤਹਿਤ ਪਿਛਲੇ ਮਹੀਨੇ 26 ਜੁਲਾਈ ਨੂੰ ਅਫ਼ਗ਼ਾਨਿਸਤਾਨ ਦੇ ਸਿੱਖ ਆਗੂ ਨਿਧਾਨ ਸਿੰਘ ਦੀ ਅਗਵਾਈ ਵਿੱਚ 11 ਮੈਂਬਰੀ ਇੱਕ ਜਥਾ ਭਾਰਤ ਪਹੁੰਚਿਆ। ਭਾਰਤ ਸਰਕਾਰ ਵੱਲੋਂ ਇਨ੍ਹਾਂ ਨੂੰ ਦੇਸ਼ ਅੰਦਰ ਵਸਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਹੁਣ ਅਮਰੀਕਾ ਵੱਲੋਂ ਹਿੰਦੂ ਅਤੇ ਸਿੱਖਾਂ ਤੇ ਅਫ਼ਗ਼ਾਨਿਸਤਾਨ ਵਿਚ ਹੋ ਰਹੇ ਅੱਤਿਆਚਾਰ ਸਬੰਧੀ ਅਮਰੀਕੀ ਸੰਸਦ ਵਿਚ ਮਤਾ ਪੇਸ਼ ਕਰਕੇ ਨਵੀਂ ਪਹਿਲ ਕੀਤੀ ਗਈ ਹੈ। ਇਸ ਤੋਂ ਵੀ ਬਹਿਤਰ ਇਹ ਹੁੰਦਾ ਜੇਕਰ ਅਮਰੀਕਾ ਅਤੇ ਭਾਰਤ ਅਫਗਾਨਿਸਤਾਨ ‘ਤੇ ਇਸ ਤਰ੍ਹਾਂ ਦਾ ਦਬਾਅ ਬਣਾਉਂਦੇ ਕਿ ਉੱਥੇ ਦੀ ਸਰਕਾਰ ਜਾਂ ਤਾਲਿਬਾਨ ਖੁਦ ਸਿੱਖ ਅਤੇ ਹਿੰਦੂ ਭਾਈਚਾਰੇ ਦੀ ਰੱਖਿਆ ਲਈ ਠੋਸ ਕਦਮ ਚੁੱਕਦੇ, ਕਿਉਂਕਿ ਦੋਵੇਂ ਭਾਈਚਾਰੇ ਉੱਥੇ ਸਦੀਆਂ ਤੋਂ ਰਹਿ ਰਹੇ ਹਨ।

Related News

ਓਂਟਾਰੀਓ: ਸਰਦੀਆਂ ਦੀ ਪਹਿਲੀ ਬਰਫਬਾਰੀ ਦੇਖ ਲੋਕਾਂ ਦੇ ਚਿਹਰੇ ਫੁੱਲਾਂ ਵਾਂਗ ਖਿੜੇ, ਡਰਾਇਵਰਾਂ ਨੂੰ ਦਿਕਤਾਂ ਦਾ ਕਰਨਾ ਪਿਆ ਸਾਹਮਣਾ

Rajneet Kaur

ਟੋਰਾਂਟੋ ਪੁਲਿਸ ਸਰਵਿਸ ਅਕਤੂਬਰ ਤੱਕ ਅਧਿਕਾਰੀਆਂ ਨੂੰ ਹਜ਼ਾਰਾਂ body-worn ਕੈਮਰੇ ਕਰੇਗੀ ਜਾਰੀ

Rajneet Kaur

ਜਸਟਿਨ ਟਰੂਡੋ ਨੇ ਰਾਸ਼ਟਰਪਤੀ ਟਰੰਪ ਨਾਲ ਕੀਤੀ ਗੱਲਬਾਤ, ਕਰੋਨਾ ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਸਬੰਧੀ ਹੋਈ ਚਰਚਾ

Vivek Sharma

Leave a Comment