channel punjabi
Canada International News North America

ਓਂਟਾਰੀਓ : ਫੋਰਡ ਸਰਕਾਰ ਦੇ ਬੈਕ ਟੂ ਸਕੂਲ ਪਲੈਨ ਦੀ ਪਿਛਲੇ ਕੁੱਝ ਹਫਤਿਆਂ ਤੋਂ ਟੀਚਰਜ਼ ਯੂਨੀਅਨ ਵੱਲੋਂ ਕੀਤਾ ਜਾ ਰਿਹੈ ਵਿਰੋਧ

ਓਂਟਾਰੀਓ : ਓਂਟਾਰੀਓ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸਤੰਬਰ ਵਿੱਚ ਜਦੋਂ ਬੱਚੇ ਸਕੂਲ ਪਰਤਣਗੇ ਤਾਂ ਐਲੀਮੈਂਟਰੀ ਕਲਾਸਾਂ ਦੇ ਆਕਾਰ ਨੂੰ ਘਟਾਉਣ ਤੇ ਫਿਜ਼ੀਕਲ ਡਿਸਟੈਂਸਿੰਗ ਵਿੱਚ ਵਾਧਾ ਕਰਨ ਲਈ ਸਕੂਲ ਬੋਰਡਜ਼ ਕੋਲ ਰਿਜ਼ਰਵ ਫੰਡਜ਼ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ।

ਫੋਰਡ ਸਰਕਾਰ ਦੇ ਬੈਕ ਟੂ ਸਕੂਲ ਪਲੈਨ ਦੀ ਪਿਛਲੇ ਕੁੱਝ ਹਫਤਿਆਂ ਤੋਂ ਕਾਫੀ ਆਲੋਚਨਾ ਹੋ ਰਹੀ ਹੈ। ਟੀਚਰਜ਼ ਯੂਨੀਅਨ ਵੱਲੋਂ ਵੀ ਇਹ ਆਖਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦਾ ਪਲੈਨ ਕੋਵਿਡ-19 ਦੇ ਪਸਾਰ ਨੂੰ ਰੋਕਣ ਤੇ ਬੱਚਿਆਂ ਦੀ ਹਿਫਾਜ਼ਤ ਲਈ ਕਾਫੀ ਨਹੀਂ ਹੋਵੇਗਾ। ਇਸ ਨੁਕਤਾਚੀਨੀ ਤੋਂ ਬਾਅਦ ਹੀ ਸਰਕਾਰ ਵੱਲੋਂ ਇਹ ਨਵਾਂ ਐਲਾਨ ਕੀਤਾ ਗਿਆ ਹੈ।

ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਇਸ ਐਲਾਨ ਤੋਂ ਬਾਅਦ ਪ੍ਰੋਵਿੰਸ ਭਰ ਵਿੱਚ ਚੋਣਵੇਂ ਬੋਰਡਜ਼ ਲਈ 500 ਮਿਲੀਅਨ ਡਾਲਰ ਦੀ ਫੰਡਿੰਗ ਵਾਸਤੇ ਰਾਹ ਪੱਧਰਾ ਹੋ ਗਿਆ ਹੈ| ਜਿਨ੍ਹਾਂ ਬੋਰਡਜ਼ ਦੀ ਇਸ ਰਿਜ਼ਰਵ ਫੰਡ ਤੱਕ ਪਹੁੰਚ ਨਹੀਂ ਹੋਵੇਗੀ ਉਨ੍ਹਾਂ ਨੂੰ 11 ਮਿਲੀਅਨ ਡਾਲਰ ਦਿੱਤੇ ਜਾਣਗੇ। ਲਿਚੇ ਨੇ ਇਹ ਵੀ ਆਖਿਆ ਕਿ ਕਲਾਸਾਂ ਦਾ ਕੋਈ ਆਕਾਰ ਸਰਕਾਰ ਨਿਰਧਾਰਤ ਨਹੀਂ ਕਰੇਗੀ। ਇੱਥੇ ਦੱਸਣਾ ਬਣਦਾ ਹੈ ਕਿ ਲੰਮੇਂ ਸਮੇਂ ਤੋਂ ਮਾਪਿਆਂ ਤੇ ਟੀਚਰਜ਼ ਯੂਨੀਅਨ ਵੱਲੋਂ ਕਲਾਸਾਂ ਦੇ ਆਕਾਰ ਨੂੰ ਤੈਅ ਕਰਨ ਬਾਰੇ ਮੰਗ ਕੀਤੀ ਜਾ ਰਹੀ ਸੀ।

ਕੁਈਨਜ਼ ਪਾਰਕ ਵਿੱਚ ਨਿਊਜ਼ ਕਾਨਫਰੰਸ ਦੌਰਾਨ ਲਿਚੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਲਚੀਲਾਪਣ ਲਿਆ ਰਹੇ ਹਾਂ। ਉਨ੍ਹਾਂ ਆਖਿਆ ਕਿ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵਧੇਰੇ ਡਿਸਟੈਂਸਿੰਗ ਲਈ ਹੋਰ ਸਰੋਤ ਮੁਹੱਈਆ ਕਰਵਾਏ ਜਾਣ। ਇਸ ਤੋਂ ਇਲਾਵਾ ਲੋੜ ਪੈਣ ਉੱਤੇ ਵਾਧੂ ਸਪੇਸ ਵੀ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਇਸ ਨਿਵੇਸ਼ ਨਾਲ ਇਹ ਸੰਭਵ ਹੋ ਸਕੇਗਾ।

ਲਿਚੇ ਨੇ ਅੱਗੇ ਆਖਿਆ ਕਿ ਸਰਕਾਰ ਕਲਾਸਾਂ ਵਿੱਚ ਵੈਂਟੀਲੇਸ਼ਨ ਵਿੱਚ ਸੁਧਾਰ ਕਰਨ ਲਈ ਐਚਵੀਏਸੀ ਸਿਸਟਮਜ਼ ਨੂੰ ਅਪਡੇਟ ਕਰਨ ਵਾਸਤੇ ਵੀ 50 ਮਿਲੀਅਨ ਡਾਲਰ ਖਰਚ ਕਰੇਗੀ। ਇਸ ਦੇ ਨਾਲ ਹੀ ਪ੍ਰਿੰਸੀਪਲ ਤੇ ਹੋਰ ਸਟਾਫ ਦੀ ਮਦਦ ਨਾਲ ਆਨਲਾਈਨ ਲਰਨਿੰਗ ਨੂੰ ਸੁਖਾਲਾ ਬਣਾਉਣ ਲਈ 18 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ।

ਇਸ ਦੌਰਾਨ ਓਂਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ. ਡੇਵਿਡ ਵਿਲੀਅਮਜ਼ ਨੇ ਆਖਿਆ ਕਿ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਕੋਈ ਵੀ ਸੈਟਿੰਗ ਰਿਸਕ ਫਰੀ ਨਹੀਂ ਹੋਵੇਗੀ ਪਰ ਉਹ ਸਰਕਾਰ ਦੀ ਬੈਕ ਟੂ ਸਕੂਲ ਰਣਨੀਤੀ ਦੇ ਨਾਲ ਖੜ੍ਹੇ ਹਨ। ਦੂਜੇ ਪਾਸੇ ਇਸ ਐਲਾਨ ਤੋਂ ਠੀਕ ਪਹਿਲਾਂ ਓਂਟਾਰੀਓ ਦੀਆਂ ਚਾਰ ਮੁੱਖ ਟੀਚਰਜ਼ ਯੂਨੀਅਨਾਂ ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਕਿ ਪ੍ਰੋਵਿੰਸ ਦੇ ਬੈਕ ਟੂ ਸਕੂਲ ਪਲੈਨ ਨਾਲ ਸਰਕਾਰ ਦੇ ਆਪਣੇ ਓਕਿਊਪੇਸ਼ਨਲ ਹੈਲਥ ਐਂਡ ਸੇਫਟੀ ਲੈਜਿਸਲੇਸ਼ਨ ਦੀ ਹੀ ਉਲੰਘਣਾਂ ਹੁੰਦੀ ਹੈ। ਯੂਨੀਅਨਾਂ ਵੱਲੋਂ ਅਗਲੇ ਸ਼ੁੱਕਰਵਾਰ ਤੱਕ ਇਸ ਮੁੱਦੇ ਉੱਤੇ ਵਿਚਾਰ ਵਟਾਂਦਰਾ ਕੀਤੇ ਜਾਣ ਲਈ ਕਿਰਤ ਮੰਤਰੀ ਤੇ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਮੰਗ ਵੀ ਕੀਤੀ ਜਾ ਰਹੀ ਸੀ।

Related News

ਟਰੰਪ ਵੱਲੋਂ ਲਏ ਗਏ ਅਨੇਕਾਂ ਫੈਸਲਿਆਂ ਨੂੰ ਪਲਟਨ ਦੀ ਤਿਆਰੀ, Joe Biden ਨੇ ਸੱਤਾ ਸੰਭਾਲਣ ਤੋਂ ਪਹਿਲਾਂ ਤਿਆਰ ਕੀਤੀ ਸੂਚੀ

Vivek Sharma

ਐਸਟ੍ਰਾਜੇਨੇਕਾ ਟੀਕੇ ਨੂੰ ਲੈ ਕੇ ਰੇੜਕਾ ਬਰਕਰਾਰ, ਨਾਰਵੇ ਤੋਂ ਬਾਅਦ ਆਇਰਲੈਂਡ ਨੇ ਵੀ ਲਾਈ ਸਥਾਈ ਰੋਕ, ਕੈਨੇਡਾ ‘ਚ ਐਸਟ੍ਰਾਜੇਨੇਕਾ ਦਾ ਨਹੀਂ ਦਿੱਸਿਆ ਮਾੜਾ ਪ੍ਰਭਾਵ

Vivek Sharma

ਸਸਕੈਟੂਨ ਦੇ ਘਰ ‘ਚ ਲੱਗੀ ਅੱਗ, ਅੱਗ ਬੁਝਾਊ ਦਸਤੇ ਨੇ ਤੁਰੰਤ ਕੀਤੀ ਕਾਰਵਾਈ

Vivek Sharma

Leave a Comment