channel punjabi
Canada International News Sticky

ਓਂਟਾਰੀਓ ‘ਚ ਕੋਵਿਡ-19 ਕਾਰਨ ਤਿੰਨ ਹੋਰ ਮੌਤਾਂ

ਟੋਰਾਂਟੋ: ਕੋਵਿਡ-19 ਮਹਾਂਮਾਰੀ ਦੌਰਾਨ ਜਿੱਥੇ ਵਿਸ਼ਵ ਭਰ ‘ਚ ਮੰਦਹਾਲੀ ਆਈ ਹੈ।ਕਈ ਕਾਰੋਬਾਰ ਵੀ ਠੱਪ ਹੋਏ ਹਨ , ਤੇ ਕਈ ਇੰਡਸਟਰੀਆਂ ਤੇ ਆਰਥਿਕ ਮੰਦਹਾਲੀ ਦਾ ਖਤਰਾ ਵੀ ਮੰਡਰਾ ਰਿਹਾ ਹੈ।ਇਸ ਮਹਾਂਮਾਰੀ ਨੇ ਅਪਣਾ ਪ੍ਰਭਾਵ ਹਰ ਛੋਟੇ-ਵੱਡੇ ਖੇਤਰ ਵਿੱਚ ਪਾਇਆ ਹੈ। ਹੁਣ ਕੋਰੋਨਾ ਵਾਇਰਸ ਦਾ ਸੰਕਟ ਘਟਦਾ ਨਜ਼ਰ ਆ ਰਿਹਾ ਹੈ। ਗੱਲ ਕਰਦੇ ਹਾਂ ਓਂਟਾਰੀਓ ਦੀ ਜਿੱਥੇ ਕੋਵਿਡ-19 ਮਾਮਲਿਆ ‘ਚ ਗਿਰਾਵਟ ਨਜ਼ਰ ਆ ਰਹੀ ਹੈ। ਬੀਤੇ 24 ਘੰਟਿਆ ‘ਚ ਸਭ ਤੋਂ ਘੱਟ ਮਾਮਲੇ ਰਿਪੋਰਟ ਕੀਤੇ ਗਏ ਹਨ। ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਕੋਵਿਡ-19 ਦੇ 173 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਕੋਰੋਨਾ ਵਾਇਰਸ ਨਾਲ ਪਿਛਲੇ 24 ਘੰਟਿਆਂ ‘ਚ ਸਿਰਫ਼ ਤਿੰਨ ਮੌਤਾਂ ਹੋਈਆਂ ਹਨ। ਓਂਟਾਰੀਓ ਵਿੱਚ ਕੁੱਲ ਕੋਰੋਨਾ ਵਾਇਰਸ ਦੀ ਗਿਣਤੀ 32,917  ਹੈ ,ਜਿੰਨ੍ਹਾਂ ‘ਚੋਂ 28,004 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ, ਤੇ 2,553 ਕੋਰੋਨਾ ਪੀੜਿਤਾਂ ਦੀ ਮੌਤ ਹੋ ਗਈ ਹੈ। ਪਿਛਲੇ ਕੁਝ ਦਿਨ੍ਹਾਂ ਤੋਂ ਓਂਟਾਰੀਓ ਨੇ ਟੈਸਟਿੰਗ ਵਧਾ ਦਿੱਤੀ ਹੈ ਅਤੇ ਬੀਤੇ ਦਿਨ੍ਹੀ 25,000 ਤੋਂ ਵੱਧ ਕੋਰੋਨਾ ਟੈਸਟ ਹੋ ਚੁੱਕੇ ਹਨ। ਦੱਸ ਦਈਏ ਇਹ 28 ਮਾਰਚ ਤੋਂ ਬਾਅਦ ਸਭ ਤੋਂ ਘੱਟ ਗਿਣਤੀ ਹੈ, ਜਿਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਘੱਟ ਪਾਈ ਗਈ ਹੈ। ਕੋਰੋਨਾ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਵੀ ਸਰਕਾਰ ਅਪਣੇ ਵਲੋਂ ਕੋਈ ਅਣਗਹਿਲੀ ਨਹੀਂ ਵਰਤਣਾ ਚਾਹੁੰਦੀ।ਇਸ ਲਈ ਸਰਕਾਰ ਨੇ ਓਂਟਾਰੀਓ ‘ਚ 30 ਜੂਨ ਤੱਕ ਲੋਕਡਾਊਨ ਦਾ ਐਲਾਨ ਕੀਤਾ ਹੈ।

Related News

ਗਰਭਵਤੀ ਔਰਤਾਂ ਜਲਦੀ ਹੀ ਕੋਵਿਡ -19 ਟੀਕਾ ਪ੍ਰਾਪਤ ਕਰਨ ਦੇ ਯੋਗ ਹੋਣਗੀਆਂ :ਸੂਤਰ

Rajneet Kaur

ਬੀ.ਸੀ : ਸਪਰੂਸ ਝੀਲ ਨੇੜੇ ਇਕ ਰਿੱਛ ਨੇ ਵਿਅਕਤੀ ‘ਤੇ ਕੀਤਾ ਹਮਲਾ

Rajneet Kaur

ਕੈਨੇਡਾ ‘ਚ ਕੋਵਿਡ 19 ਕੇਸਾਂ ਦਾ ਅੰਕੜਾਂ 6 ਲੱਖ ਤੋਂ ਪਾਰ, 151 ਲੋਕਾਂ ਦੀ ਮੌਤ

Rajneet Kaur

Leave a Comment