channel punjabi
International News

ਭਾਰਤ ਦੀ ਆਜ਼ਾਦੀ ਦੀ 74 ਵੀਂ ਵਰ੍ਹੇਗੰਢ ਅੱਜ, ਸੁਰੱਖਿਆ ਦੇ ਪੁਖਤਾ ਪ੍ਰਬੰਧ

ਭਾਰਤ ਦੀ ਆਜ਼ਾਦੀ ਦੀ 74 ਵੀਂ ਵਰ੍ਹੇਗੰਢ

ਦੇਸ਼ ਭਰ ਵਿੱਚ ਸੁਰੱਖਿਆ ਦੇ ਕੀਤੇ ਗਏ ਪੁਖਤਾ ਪ੍ਰਬੰਧ

ਰਾਜਧਾਨੀ ਦਿੱਲੀ ਵਿੱਚ ਚੱਪੇ-ਚੱਪੇ ‘ਤੇ ਸੁਰੱਖਿਆ ਕਰਮੀ ਤਾਇਨਾਤ

ਜਮੀਨ ਤੋਂ ਅਸਮਾਨ ਤਕ ਸੁਰੱਖਿਆ ਬਲਾਂ ਦੀ ਪੈਣੀ ਨਜ਼ਰ

LIVE PICS FROM RED FORT DELHI

ਨਵੀਂ ਦਿੱਲੀ : ਭਾਰਤ ਅੱਜ ਆਪਣੀ ਆਜ਼ਾਦੀ ਦੀ 74 ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਵਾਸਤੇ ਪੂਰੇ ਦੇਸ਼ ਅੰਦਰ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਰਾਜਧਾਨੀ ਦਿੱਲੀ ਵਿਖੇ ਕੌਮੀ ਪੱਧਰੀ ਸਮਾਗਮ ਇਤਿਹਾਸਕ ਲਾਲ ਕਿਲ੍ਹੇ ‘ਤੇ ਚੱਲ ਰਿਹਾ ਹੈ। ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮੀ ਝੰਡਾ ਫਹਿਰਾਉਣ ਤੋਂ ਬਾਅਦ ਸੰਬੋਧਨ ਕਰ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੀਤੀ ਸ਼ਾਮ ਰਾਸ਼ਟਰ ਦੇ ਨਾਂ ਸੰਬੋਧਨ ਦੌਰਾਨ ਭਾਰਤ ਵਾਸੀਆਂ ਨੂੰ ਅਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ

ਆਜ਼ਾਦੀ ਦਿਹਾੜੇ ‘ਤੇ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਦਿੱਲੀ ਪੁਲਿਸ ਸਮੇਤ ਪੂਰੇ ਦੇਸ਼ ਦੀਆਂ ਸੁਰੱਖਿਆ ਖ਼ੁਫੀਆ ਏਜੰਸੀਆਂ ਪੂਰਾ ਤਰ੍ਹਾਂ ਤਿਆਰ ਹਨ। ਚੱਪੇ-ਚੱਪੇ ‘ਤੇ ਨੀਮ ਫ਼ੌਜੀ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

ਇਤਿਹਾਸਿਕ ਲਾਲ ਕਿਲ੍ਹੇ ਸਮੇਤ ਪੂਰੀ ਰਾਜਧਾਨੀ ਸੁਰੱਖਿਅਤ ਕਿਲ੍ਹੇ ‘ਚ ਤਬਦੀਲ ਹੋ ਚੁੱਕੀ ਹੈ। ਸ਼ੁੱਕਰਵਾਰ ਰਾਤ 12 ਵਜੇ ਤੋਂ ਹੀ ਰਾਜਧਾਨੀ ਨਾਲ ਲੱਗਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ। ਆਜ਼ਾਦੀ ਦਿਹਾੜਾ ਦੇ ਪ੍ਰੋਗਰਾਮ ਮੱਦੇਨਜ਼ਰ ਜ਼ਮੀਨ ਤੋਂ ਅਸਮਾਨ ਤਕ ਸਖ਼ਤ ਪਹਿਰਾ ਰਹੇਗਾ।

ਇਸ ਵਾਰ ਕੋਰੋਨਾ ਇਨਫੈਕਸ਼ਨ ਕਾਰਨ 4000 ਮਹਿਮਾਨਾਂ ਨੂੰ ਹੀ ਆਜ਼ਾਦੀ ਦਿਵਸ ਸਮਾਗਮ ‘ਚ ਸ਼ਾਮਲ ਹੋਣ ਲਈ ਸੱਦਿਆ ਗਿਆ ਹੈ। ਕਈ ਸੰਗਠਨਾਂ ਵੱਲੋਂ ਸੁਰੱਖਿਆ ‘ਚ ਖਲਲ ਪਾਉਣ ਸਬੰਧੀ ਖੁਫੀਆ ਅਲਰਟ ਜਾਰੀ ਹੋਣ ਤੋਂ ਬਾਅਦ ਪੁਲਿਸ ਤੇ ਸੁਰੱਖਿਆ ਏਜੰਸੀਆਂ ਹੋਰ ਜ਼ਿਆਦਾ ਮੁਸਤੈਦ ਹੋ ਗਈ ਹੈ। 7 ਲੋਕ ਕਲਿਆਣ ਮਾਰਗ ਸਥਿਤ ਪ੍ਰਧਾਨ ਮੰਤਰੀ ਰਿਹਾਇਸ਼ ‘ਤੇ ਵੀ ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ।

Related News

ਦੁਨੀਆ ਭਰ ਵਿੱਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 12 ਕਰੋੜ ਤੋਂ ਹੋਈ ਪਾਰ

Vivek Sharma

ਵੈਨਕੂਵਰ ਇਨਡੋਰ ਗਰੁੱਪ ਫਿਟਨੈਸ ਸਟੂਡੀਓ ਕੋਵਿਡ 19 ਸਬੰਧਤ ਬੰਦ ਹੋਣ ਤੋਂ ਬਾਅਦ ਦੁਬਾਰਾ ਖੁਲ੍ਹਣਗੇ

Rajneet Kaur

ਰੇਜੀਨਾ ‘ਚ ਹੁੱਕਾ ਲੌਂਜ ਨੇ ਸੇਵਾਵਾਂ ਨੂੰ ਕੀਤਾ ਮੁਅੱਤਲ, ਕੋਵਿਡ 19 ਆਉਟਬ੍ਰੇਕ ਦੀ ਕੀਤੀ ਘੋਸ਼ਣਾ

Rajneet Kaur

Leave a Comment