channel punjabi
International News

BIG NEWS : ਮਾਸਕ ਨਹੀਂ ਪਾਉਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ ! ਬਸ 3 ਲੱਖ 15 ਹਜ਼ਾਰ ਰੁਪਏ ਦੀ ਰਕਮ ਜੇਬ ‘ਚ ਜ਼ੂਰਰ ਰੱਖ ਲੈਣਾ !

ਕੋਰੋਨਾ ਵਾਇਰਸ ਤੋਂ ਬਚਾਓ ਲਈ ਮਾਸਕ ਪਾਉਣਾ ਬੇਹੱਦ ਲਾਜ਼ਮੀ

ਕੋਰੋਨਾ ਵੈਕਸੀਨ ਦੀ ਅਣਹੋਂਦ ਵਿਚ ਮਾਸਕ ਇਕ ਬਹਿਤਰ ਵਿਕਲਪ

ਬਰਤਾਨੀਆ ਦੀ ਸਰਕਾਰ ਨੇ ਮਾਸਕ ਨਾ ਪਹਿਨਣ ‘ਤੇ ਭਾਰੀ ਜੁਰਮਾਨਾ ਲਗਾਉਣ ਦਾ ਕੀਤਾ ਫ਼ੈਸਲਾ

ਆਮ ਲੋਕਾਂ ਨੂੰ ਪਾਬੰਦੀਆਂ ਦੀ ਪਾਲਣਾ ਲਈ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੀਤੀ ਅਪੀਲ

ਲੰਡਨ : ਕੋਰੋਨਾ ਵਾਇਰਸ ਤੋਂ ਬਚਾਓ ਲਈ ਕੁਝ ਤਰੀਕੇ ਦੁਨੀਆ ਭਰ ਵਿਚ ਕਾਰਗਰ ਸਾਬਤ ਹੋਏ ਹਨ ਉਨ੍ਹਾਂ ਵਿੱਚੋਂ ਇੱਕ ਤਰੀਕਾ ਹੈ ਮਾਸਕ ਪਾਉਣਾ। ਮਾਸਕ ਪਹਿਨਣ ਲਈ ਕਈ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਸਖਤ ਹਦਾਇਤਾਂ ਜਾਰੀ ਕਰ ਚੁੱਕੀਆਂ ਨੇ। ਪਰ ਆਦਤ ਤੋਂ ਮਜਬੂਰ ਕੁਝ ਲੋਕ ਸਰਕਾਰੀ ਨਿਯਮਾਂ ਅਤੇ ਹਦਾਇਤਾਂ ਨੂੰ ਤੋੜ ਕੇ ਫ਼ਖ਼ਰ ਮਹਿਸੂਸ ਕਰਦੇ ਹਨ।

ਅਜਿਹੇ ਹੀ ਲੋਕਾਂ ਲਈ ਬਰਤਾਨੀਆ ਦੀ ਸਰਕਾਰ ‘ਨਵੀਂ ਸਕੀਮ’ ਲੈ ਕੇ ਆਈ ਹੈ । ਬਰਤਾਨੀਆ ਦੀ ਸਰਕਾਰ ਅਜਿਹੇ ਲੋਕਾਂ ਨੂੰ ਭਾਰੀ ਜੁਰਮਾਨਾ ਲਗਾਉਣ ਦੀ ਨਵੀਂ ਸਕੀਮ ਲੈ ਕੇ ਆਈ ਹੈ । ਹੁਣ ਜ਼ਰਾ ਗੌਰ ਕਰੋ ਕਿ ਬਰਤਾਨੀਆ ਵਿੱਚ ਹੁਣ ਮਾਸਕ ਨਾ ਪਾਉਣ ਵਾਲਿਆਂ ਤੋਂ ਸਰਕਾਰ 3200 ਪੌਂਡ ਤਕ ਦਾ ਜੁਰਮਾਨਾ ਵਸੂਲ ਕਰ ਸਕੇਗੀ। ਭਾਰਤੀ ਕਰੰਸੀ ਅਨੁਸਾਰ ਇਹ ਰਕਮ ਕਰੀਬ 3 ਲੱਖ 14 ਹਜ਼ਾਰ ਰੁਪਏ ਬਣਦੀ ਹੈ।

ਇਸ ਸਬੰਧੀ ਜਾਣਕਾਰੀ ਮੁਤਾਬਕ ਸਰਕਾਰ ਵਲੋਂ ਜਨਤਕ ਟ੍ਰਾਂਸਪੋਰਟ ਤੇ ਦੁਕਾਨਾਂ ਵਰਗੀਆਂ ਥਾਵਾਂ ‘ਤੇ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਹੈ। ਅਜਿਹੀਆਂ ਥਾਵਾਂ ‘ਤੇ ਇਸ ਦੀ ਵਾਰ-ਵਾਰ ਉਲੰਘਣਾ ਕਰਨ ‘ਤੇ ਜੁਰਮਾਨੇ ਦੀ ਰਾਸ਼ੀ ਵਧਾ ਦਿੱਤੀ ਗਈ ਹੈ। ਹੁਣ ਵੱਧ ਤੋਂ ਵੱਧ 3200 ਪੌਂਡ (ਕਰੀਬ ਤਿੰਨ ਲੱਖ 14 ਹਜ਼ਾਰ ਰੁਪਏ) ਤਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਵਧੇਰੇ ਲੋਕ ਨਿਯਮਾਂ ਦਾ ਪਾਲਣ ਕਰ ਰਹੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਰਥਚਾਰੇ ਨੂੰ ਖੋਲ੍ਹੇ ਜਾਣ ਦੇ ਅਗਲੇ ਪੜਾਅ ਤਹਿਤ ਹੋਰ ਲੋਕਾਂ ਨੂੰ ਕੰਮ ‘ਤੇ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੌਰਾਨ ਬਰਤਾਨਵੀ ਸਰਕਾਰ ਨੇ ਫਰਾਂਸ ਅਤੇ ਨੀਦਰਲੈਂਡ ਤੋਂ ਆਉਣ ਵਾਲੇ ਲੋਕਾਂ ਲਈ 14 ਦਿਨ ਦਾ ਕੁਆਰੰਟਾਈਨ ਜ਼ਰੂਰੀ ਕਰ ਦਿੱਤਾ ਹੈ।

Related News

ਕੈਨੇਡਾ ‘ਚ 4 ਸੂਬਿਆਂ ‘ਚ ਕੋਵਿਡ 19 ਦੀ ਦੂਜੀ ਲਹਿਰ ਹੋਈ ਸ਼ੁਰੂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤੀ ਪੁਸ਼ਟੀ

Rajneet Kaur

ਕਿਊਬਿਕ ‘ਚ ਤੀਜੀ ਵਾਰ ਕੋਰੋਨਾ ਦੇ ਮਾਮਲੇ ਰਿਕਾਰਡ ਪੱਧਰ ‘ਤੇ ਹੋਏ ਦਰਜ

Rajneet Kaur

ਬੀ.ਸੀ ‘ਚ ਕੋਵਿਡ 19 ਦੇ 521 ਕੇਸ ਆਏ ਸਾਹਮਣੇ ਅਤੇ 7 ਲੋਕਾਂ ਦੀ ਮੌਤ ਦੀ ਪੁਸ਼ਟੀ

Rajneet Kaur

Leave a Comment