channel punjabi
Canada International News North America

ਬੀ.ਸੀ : 10 ਸਤੰਬਰ ਤੋਂ ਮੁੜ ਖੁਲਣਗੇ ਸਕੂਲ

ਬੀਸੀ ਸਕੂਲਾਂ ਦੇ ਬੱਚੇ ਹੁਣ 10 ਸਤੰਬਰ ਤੋਂ ਕਲਾਸਾਂ ‘ਚ ਮੁੜ ਵਾਪਸੀ ਕਰ ਸਕਦੇ ਹਨ। ਸਿੱਖਿਆ ਮੰਤਰੀ ਰੌਬ ਫਲੇਮਿੰਗ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਹੈ ਕਿ ਸਤੰਬਰ ‘ਚ ਸਕੂਲਾਂ ਦੀ ਰੂਪ ਰੇਖਾ ਵਖਰੀ ਦਿਖੇਗੀ, ਕਲਾਸਾਂ ਦੇ ਅਕਾਰ ਦਾ ਖਾਸ ਖਿਆਲ ਰਖਿਆ ਜਾਵੇਗਾ, ਤੇ ਅਧਿਆਪਕਾਂ ਨੂੰ ਨਵੇਂ ਸਿਰਿਓਂ ਪਾਟਕ੍ਰੰਮ ਲਈ ਪਹਿਲਾਂ ਤੋਂ ਤਿਆਰੀ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਹੁਣ ਅਜਿਹੇ ਦੇ ਵਿੱਚ ਸਵਾਲ ਇਹ ਉਠ ਰਿਹਾ ਹੈ ਕੇ ਕੋਵਿਡ 19 ਦੌਰਾਨ ਮਾਂਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਚਾਹੁੰਦੇ ਹਨ ਕਿ ਨਹੀਂ, ਕਿਉਕਿ ਬਹੁਤ ਸਾਰੀਆਂ ਅਜਿਹੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਜਿਸ ਮੁਤਾਬਕ ਕਈ ਮਾਂਪੇ ਆਪਣੇ ਬਚਿਆਂ ਨੂੰ ਸਕੂਲ ਭੇਜਣ ‘ਚ ਡਰ ਮਹਿਸੂਸ ਕਰ ਰਹੇ ਹਨ।

ਕਈ ਮਾਂਪੇ ਅਜਿਹੇ ਨੇ ਜਿਨਾਂ ਦਾ ਕਹਿਣਾ ਹੈ ਕਿ ਉਹ ਘਰ ਤੋਂ ਕੰਮ ਕਰਦੇ ਨੇ ਇਸ ਲਈ ਆਪਣੇ ਬੱਚੇ ਨੂੰ ਘਰ ਰੱਖ ਸਕਦੇ ਹਨ।  ਇਨਾਂ ਮਾਪਿਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਦੂਜਿਆਂ ਦੀ ਵੀ ਰੱਖਿਆ ਕਰ ਸਕਦਾ ਹੈ ਜਿਨਾਂ ਕੋਲ ਇਕੋ ਵਿਕਲਪ ਨਹੀਂ ਹੁੰਦਾ। ਇਸਦਾ ਕਾਰਨ ਹੈ ਕਲਾਸ ਦੇ ਅਕਾਰ ਨੂੰ ਛੋਟੇ ਨਾ ਰੱਖਣਾ, ਜੋ ਕੀ ਤਬਾਹੀ ਦਾ ਕਾਰਨ ਬਣ ਸਕਦਾ ਹੈ। ਮਾਪਿਆਂ ਦੀ ਇਹ ਚਿੰਤਾ ਵੀ ਉਦੋਂ ਜਾਇਜ ਮੰਨੀ ਜਾ ਰਹੀ ਹੈ ਜਦੋਂ ਅਮਰੀਕਾ ਦੇ ਵਿਚ ਵੱਡੀ ਗਿਣਤੀ ‘ਚ ਬਚਿਆਂ ਨੂੰ ਕਰੋਨਾ ਹੋਇਆ। ਇਸ ਤੋਂ ਪਹਿਲਾਂ ਚਿੰਤਾ ਇਸ ਲਈ ਨਹੀਂ ਸੀ ਕਿਉਕਿ ਕਿਹਾ ਜਾ ਰਿਹਾ ਸੀ ਕਿ ਬੱਚਿਆਂ ਦੇ ਵਿਚ ਕੋਵਿਡ ਫੈਲਣ ਦਾ ਡਰ ਨਹੀਂ। ਅਜਿਹੇ ਦੇ ਵਿਚ ਜੇ ਸਕੂਲ ਖੁਲਦੇ ਵੀ ਹਨ ਤਾਂ ਬਚਿਆਂ ਦੀ ਸੁਰਖਿਆ ਦਾ ਧਿਆਨ ਰੱਖਣਾ ਸਿਖਿਆ ਵਿਭਾਗ ਲਈ ਵੱਡੀ ਚੁਣੌਤੀ ਹੋਵੇਗੀ।

Related News

ਡ੍ਰੈਗਨ ‘ਤੇ ਕੈਨੇਡਾ ਦਾ ਪੰਚ: ਕੈਨੇਡਾ ਨੇ ਚੀਨ ਨਾਲ ਵਪਾਰ ਵਾਰਤਾ ਤੋਂ ਖਿੱਚੇ ਹੱਥ

Vivek Sharma

ਕੈਨੇਡਾ ਸਰਕਾਰ ਕਰੀਮਾ ਬਲੋਚ ਕਤਲ ਦੀ ਜਾਂਚ ਵਾਸਤੇ ਦਿਖਾਏ ਹਿੰਮਤ : ਤਾਰੇਕ ਫ਼ਤਿਹ

Vivek Sharma

ਵਿਟਬੀ ਸਕੂਲ ਵਿਖੇ ਬਰਫ ਕਲੀਅਰਿੰਗ ਮਸ਼ੀਨ ਨਾਲ ਵਾਪਰੀ ਘਟਨਾ ਤੋਂ ਬਾਅਦ 2 ਬੱਚੇ ਜ਼ਖਮੀ: ਪੁਲਿਸ

Rajneet Kaur

Leave a Comment