channel punjabi
International News North America

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ : ਡੋਨਾਲਡ ਟਰੰਪ ਅਤੇ ਜੋ ਬਿਡੇਨ ਨੇ ਜਿੱਤੀ ਪ੍ਰਾਇਮਰੀ ਚੋਣ

ਪ੍ਰਾਇਮਰੀ ਚੋਣ ‘ਚ ਜਿੱਤੇ ਡੋਨਾਲਡ ਟਰੰਪ ਤੇ ਜੋ ਬਿਡੇਨ

ਪ੍ਰਾਇਮਰੀ ਚੋਣ ਅਮਰੀਕੀ ਰਾਸ਼ਟਰਪਤੀ ਚੋਣ ਦਾ ਪਹਿਲਾ ਪੜਾਅ

ਟਰੰਪ ਨੇ ਆਪਣੇ ਵਿਰੋਧੀ ਰਾਕੀ ਡੀ ਲਾ ਫਿਊਂਟੇ ਨੂੰ ਦਿੱਤੀ ਮਾਤ

ਜੋ ਬਿਡੇਨ ਭਾਰਤੀ ਮੂਲ ਦੀ ਸੰਸਦ ਮੈਂਬਰ ਤੁਲਸੀ ਗਬਾਰਡ ਨੂੰ ਹਰਾਇਆ

ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰ ਜੋ ਬਿਡੇਨ ਨੇ ਕਨੈਕਟੀਕਟ ਤੋਂ ਪ੍ਰਾਇਮਰੀ ਚੋਣ ‘ਚ ਜਿੱਤ ਦਰਜ ਕੀਤੀ ਹੈ। ਪ੍ਰਾਇਮਰੀ ਚੋਣ ਅਮਰੀਕੀ ਰਾਸ਼ਟਰਪਤੀ ਚੋਣ ਦੀ ਪਹਿਲੀ ਪੌੜੀ ਹੈ।

ਵੱਖ-ਵੱਖ ਸੂਬਿਆਂ ‘ਚ ਪ੍ਰਾਇਮਰੀ ਚੋਣ ਜ਼ਰੀਏ ਪਾਰਟੀਆਂ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਆਪਣੇ ਉਮੀਦਵਾਰ ਦੀ ਚੋਣ ਕਰਦੀਆਂ ਹਨ । ਟਰੰਪ ਨੇ ਮੰਗਲਵਾਰ ਨੂੰ ਆਪਣੇ ਵਿਰੋਧੀ ਰਾਕੀ ਡੀ ਲਾ ਫਿਊਂਟੇ ਨੂੰ ਮਾਤ ਦਿੱਤੀ। ਮੈਸਾਚੂਸੇਟਸ ਦੇ ਸਾਬਕਾ ਗਵਰਨਰ ਵਿਲੀਅਮ ਵੇਲਡ ਤੇ ਇਲੀਨੋਇਸ ਦੇ ਸਾਬਕਾ ਸੰਸਦ ਮੈਂਬਰ ਜੋ ਵਾਲਸ਼ ਵੀ ਦੌੜ ‘ਚ ਸਨ ਪਰ ਉਨ੍ਹਾਂ ਚੋਣਾਂ ਤੋਂ ਪਹਿਲਾਂ ਹੀ ਆਪਣੀ ਉਮੀਦਵਾਰੀ ਵਾਪਸ ਲੈ ਲਈ ਸੀ।

ਦੂਜੇ ਪਾਸੇ ਬਿਡੇਨ ਨੇ ਵਰਮੋਟ ਤੋਂ ਸੀਨੇਟਰ ਬਰਨੀ ਸੈਂਡਰਸ ਤੇ ਹਵਾਈ ਤੋਂ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਤੁਲਸੀ ਗਬਾਰਡ ਨੂੰ ਮੰਗਲਵਾਰ ਨੂੰ ਹਰਾਇਆ। ਸੈਂਡਰਸ ਤੇ ਗਬਾਰਡ ਨੇ ਕਈ ਮਹੀਨੇ ਪਹਿਲਾਂ ਚੋਣ ਦੀ ਦੌੜ ਤੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ ਸੀ ਪਰ ਉਨ੍ਹਾਂ ਵੋਟਿੰਗ ਤੋਂ ਆਪਣਾ ਨਾਂ ਹਟਾਉਣ ਲਈ ਨਹੀਂ ਕਿਹਾ ਸੀ। ਬਿਡੇਨ ਆਖ਼ਰੀ ਵਾਰ ਅਕਤੂਬਰ ‘ਚ ਪੈਸਾ ਇਕੱਠਾ ਕਰਨ ਲਈ ਕੀਤੇ ਗਏ ਇਂਕ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਕਨੈਕਟੀਕਟ ਗਏ ਸਨ।

ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੀ ਚੋਣ 3 ਨਵੰਬਰ ਨੂੰ ਹੋਣ ਜਾ ਰਹੀ ਹੈ । ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਦੂਜੀ ਪਾਰੀ ਲਈ ਪੂਰਾ ਜ਼ੋਰ ਲਗਾ ਰਹੇ ਨੇ ਤਾਂ ਦੂਜੇ ਪਾਸੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨੇ ਆਪਣੇ ਚੋਣ ਪ੍ਰਚਾਰ ਲਈ ਪੂਰੀ ਵਾਹ ਲਗਾਈ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਦਾ ਮੁਕਾਬਲਾ ਕਾਫ਼ੀ ਨਜ਼ਦੀਕੀ ਰਹੇਗਾ। ਕਿਉਂਕਿ ਮੌਜੂਦਾ ਰੁਝਾਨਾਂ ਤੋਂ ਸਾਫ਼ ਕਿ ਅਮਰੀਕੀ ਵੋਟਰ ਇਸ ਵਾਰ ਬਦਲਾਅ ਦੇ ਮੂਡ ਵਿੱਚ ਹਨ ।

Related News

ਬਰੈਂਪਟਨ ‘ਚ ਇਕ ਨੌਜਵਾਨ ਨੇ ਆਪਣੀ ਮਾਂ ਦਾ ਕੀਤਾ ਕਤਲ

Rajneet Kaur

ਸੁਪਰੀਮ ਕੋਰਟ ‘ਚ ਹੋਈ ਹੁਆਵੇ ਦੀ ਅਧਿਕਾਰੀ ਮੇਂਗ ਵਾਨਜ਼ੂ ਕੇਸ ਦੀ ਸੁਣਵਾਈ, ਹੋਈ ਤਿੱਖੀ ਬਹਿਸ

Vivek Sharma

ਟੋਰਾਂਟੋ ਪੁਲਿਸ ਨੇ ਸ਼ਹਿਰ ਦੇ ਉੱਤਰ-ਪੂਰਬ ਵਿਚ ਐਸਯੂਵੀ ਮਾਲਕਾਂ ਨੂੰ ਕਿਹਾ ਹੋ ਜਾਣ ਸਾਵਧਾਨ, Lexus RX350 ਅਤੇ ਟੋਯੋਟਾ ਹਾਈਲੈਂਡਰ ਕਾਰ ਚੋਰਾਂ ਦੇ ਹੋ ਸਕਦੇ ਹਨ ਪਸੰਦੀਦਾਂ ਬ੍ਰਾਂਡ

Rajneet Kaur

Leave a Comment