channel punjabi
Canada News

ਓਂਟਾਰੀਓ ‘ਚ 30 ਜੂਨ ਤੱਕ ਲਾਗੂ ਰਹੇਗਾ ਲਾਕਡਾਊਨ

ਟੋਰਾਂਟੋ: ਪ੍ਰੀਮੀਅਰ ਫੋਰਡ ਵੱਲੋਂ ਕਿਹਾ ਗਿਆ ਹੈ ਕਿ ਓਂਟਾਰੀਓ ਦੇ ਜ਼ਿਆਦਾਤਰ ਇਲਾਕੇ ਦੂਜੇ ਪੜਾਅ ਵਿੱਚ ਦਾਖਲ ਹੋ ਗਏ ਹਨ। ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਸਾਰੇ ਦੇਸ਼ਾਂ ਨੇ ਲਾਕਡਾਊਨ ਕਰ ਦਿਤਾ ਸੀ। ਹਾਲਾਂਕਿ ਕਈ ਪਾਸੇ ਢਿੱਲ ਦੇਖਣ ਨੂੰ ਮਿਲ ਰਹੀ ਹੈ। ਕਈ ਥਾਵਾਂ ਤੇ ਕਈ ਕਾਰੋਬਾਰ ਖੁੱਲ੍ਹ ਗਏ ਹਨ, ਪਰ ਦੱਸ ਦਈਏ ਓਂਟਾਰੀਓ ਸਰਕਾਰ ਨੇ ਲਾਕਡਾਊਨ 30 ਜੂਨ ਤੱਕ ਕਰ ਦਿੱਤਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ ਪਰ ਸੁੱਰਖਿਆ ਦੇ ਮੱਦੇਨਜ਼ਰ ਪਾਬੰਦੀਆਂ ‘ਚ ਹੋਰ ਢਿੱਲ ਨਹੀਂ ਦਿੱਤੀ ਜਾ ਸਕਦੀ।ਓਂਟਾਰੀਓ ‘ਚ ਤਿੰਨ ਦਿਨਾਂ ਅੰਦਰ ਕੋਵਿਡ-19 ਦੀ ਗਿਣਤੀ 200 ਤੋਂ ਘੱਟ ਰਹੀ ਹੈ ਇਸਦੇ ਨਾਲ ਹੀ ਹਸਪਤਾਲਾਂ ‘ਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਘੱਟ ਗਈ ਹੈ।ਦੂਜੇ ਪੜਾਅ ‘ਚ ਬੰਦ ਕਈ ਕਾਰੋਬਾਰਾਂ ਨੂੰ ਖੋਲਣ ਦੀ ਛੋਟ ਮਿਲ ਗਈ ਹੈ।ਦਸਣਯੋਗ ਹੈ ਕਿ ਕੋਵਿਡ -19 ਮਾਮਲਿਆਂ ਦੀ ਵੱਡੀ ਗਿਣਤੀ ਕਾਰਨ ਟੋਰਾਂਟੋ,ਪੀਲ ਰੀਜ਼ਨ ਤੇ ਵਿੰਡਸਰ ਅਝੇ ਪਹਿਲੇ ਪੜਾਅ ‘ਚ ਹੀ ਬਣੇ ਹੋਏ ਹਨ।ਇਥੇ ਅਜੇ ਵੀ ਕਈ ਥਾਵਾਂ ਨੂੰ ਖੋਲਣ ਦੀ ਇਜ਼ਾਜਤ ਨਹੀਂ ਮਿਲੀ।
ਜੇਕਰ ਦਵਾਈ ਡੈਕਸਾ-ਮੈਥਾ-ਸੋਨ ਕੋਵਿਡ-19 ਨੂੰ ਮਾਤ ਦੇਣ ਵਿੱਚ ਕਾਰਗਰ ਹੋਈ ਤਾਂ ਇਹ ਬਹੁਤ ਵੱਡੀ ਕਾਮਯਾਬੀ ਹੋਵੇਗੀ।ਇਸ ਨਾਲ ਹਰ ਦੇਸ਼ ਜਲਦ ਤੋਂ ਜਲਦ ਲਾਕਡਾਊਨ ਖਤਮ ਕਰ ਸਕਦਾ ਹੈ, ਤੇ ਸਾਰੇ ਕੰਮਾ ਕਾਰਾਂ ਵਾਲੇ ਅਧਾਰਿਆਂ ਨੂੰ ਖੋਲਣ ਦੀ ਇਜਾਜ਼ਤ ਮਿਲ ਸਕਦੀ ਹੈ।ਸੂਬਾ ਸਰਕਾਰ ਹੌਲੌ-ਹੌਲੀ ਪਾਬੰਦੀਆਂ ‘ਚ ਢਿੱਲ ਦੇ ਸਕਦੀ ਹੈ।ਜਿਸ ਨਾਲ ਹਰ ਦੇਸ਼ ਆਰਥਿਕ ਪਖੋਂ ਵੀ ਹੌਲੀ –ਹੌਲੀ ਅਪਣੀ ਲੀਹ ਤੇ ਆਉਣਾ ਸ਼ੁਰੂ ਹੋ ਜਾਵੇਗਾ।
ਓਂਟਾਰੀਓ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 32,744 ਤੱਕ ਪਹੁੰਚ ਗਈ ਜਿੰਨ੍ਹਾਂ ਵਿਚੋਂ 27,784 ਮਰੀਜ਼ ਠੀਕ ਹੋ ਚੁੱਕੇ ਹਨ ਤੇ 2,550 ਪੀੜਿਤਾਂ ਦੀ ਮੌਤ ਹੋ ਗਈ ਹੈ।  ਫਿਲਹਾਲ ਓਂਟਾਰੀਓ ‘ਚ 30 ਜੂਨ ਤੱਕ ਲਾਕਡਾਊਨ ਲਾਗੂ ਰਹੇਗਾ।

Related News

ਕੈਨੇਡਾ ਨੇ COVID-19 ਵੈਕਸੀਨ ਲਈ ਫਾਈਜ਼ਰ ਅਤੇ ਮੋਡੇਰਨਾ ਨਾਲ ਕੀਤੇ ਸਮਝੋਤੇ

Rajneet Kaur

ਸਟੇਅ ਐਟ ਹੋਮ ਰਹਿਣ ਦੇ ਆਦੇਸ਼ ਖਤਮ ਹੋਣ ‘ਤੇ ਪੀਲ ਖੇਤਰ ਗ੍ਰੇ-ਲਾਕਡਾਉਨ ਜ਼ੋਨ ਵਿਚ ਆ ਜਾਵੇਗਾ ਵਾਪਸ

Rajneet Kaur

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਥੈਂਕਸਗਿਵਿੰਗ ਡੇਅ ਮੌਕੇ ਲੋਕਾਂ ਨੂੰ ਦਿਤਾ ਸੰਦੇਸ਼

Rajneet Kaur

Leave a Comment