channel punjabi
Canada News

ਕੌਂਸਲਰ ਗੁਰਪ੍ਰੀਤ ਢਿੱਲੋਂ ‘ਤੇ ਅਸਤੀਫਾ ਦੇਣ ਦੀ ਲਟਕੀ ਤਲਵਾਰ !

ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਗੁਰਪ੍ਰੀਤ ਢਿੱਲੋਂ

ਵਾਰਡ 9-10 ਅਤੇ ਪੀਲ ਰੀਜ਼ਨ ਦੇ ਕੌਂਸਲਰ ਹਨ ਗੁਰਪ੍ਰੀਤ

ਕੁਝ ਦਿਨ ਪਹਿਲਾਂ ਹੀ ਕੀਤਾ ਗਿਆ ਹੈ ਸੇਵਾਵਾਂ ਤੋਂ ਮੁਅੱਤਲ

ਗੁਰਪ੍ਰੀਤ ਢਿੱਲੋਂ ਤੋਂ ਜ਼ਬਰਨ ਅਸਤੀਫ਼ਾ ਲੈਣ ਦੀ ਮੰਗ ਨੇ ਫੜਿਆ ਜ਼ੋਰ

ਬਰੈਂਪਟਨ : ਕੌਂਸਲਰ ਗੁਰਪ੍ਰੀਤ ਢਿੱਲੋਂ ਤੋਂ ਅਸਤੀਫਾ ਦੇਣ ਦੀ ਮੰਗ ਹੁਣ ਜ਼ੋਰ ਫੜਦੀ ਜਾ ਰਹੀ ਹੈ । ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਚ ਹਾਲ ਹੀ ‘ਚ ਮੁੱਅਤਲ ਕੀਤੇ ਗਏ ਵਾਰਡ 9-10 ਅਤੇ ਪੀਲ ਰੀਜ਼ਨ ਦੇ ਕੌਂਸਲਰ ਗੁਰਪ੍ਰੀਤ ਢਿੱਲੋਂ ‘ਤੇ ਹੁਣ ਅਸਤੀਫਾ ਲੈਣ ਦੀ ਤਲਵਾਰ ਲਟਕ ਗਈ ਹੈ। ਰਿਪੋਰਟਾਂ ਮੁਤਾਬਕ, ਕਿਹਾ ਜਾ ਰਿਹਾ ਹੈ ਕਿ ਬਰੈਂਪਟਨ ਸਿਟੀ ਕੌਂਸਲ ਨੇ ਇੰਟੈਗਰਿਟੀ ਕਮਿਸ਼ਨਰ ਰਿਪੋਰਟ ਦੀ ਸਮੀਖਿਆ ਕਰਨ ਤੋਂ ਬਾਅਦ ਗੁਰਪ੍ਰੀਤ ਢਿੱਲੋਂ ਨੂੰ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਮੱਦੇਨਜ਼ਰ ਅਸਤੀਫ਼ਾ ਦੇਣ ਲਈ ਕਿਹਾ ਹੈ।

ਕੌਂਸਲਰ ਢਿੱਲੋਂ ‘ਤੇ ਬਰੈਂਪਟਨ ਦੀ ਇਕ ਕਾਰੋਬਾਰੀ ਮਹਿਲਾ ਨੇ ਨਵੰਬਰ 2019 ‘ਚ ਤੁਰਕੀ ਦੇ ਵਪਾਰ ਮਿਸ਼ਨ ਦੌਰਾਨ ਉਸ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਾਏ ਸਨ। ਇਸ ਇਲਜ਼ਾਮ ਦੀ ਜਾਂਚ ਇੰਟੈਗਰਿਟੀ ਕਮਿਸ਼ਨਰ (ਆਈ. ਸੀ.) ਮੁਨੀਜ਼ਾ ਸ਼ੇਖ ਵੱਲੋਂ ਕੀਤੀ ਜਾ ਰਹੀ ਹੈ।

ਮਿਸ਼ਨ ਦਾ ਆਯੋਜਨ ਕੈਨੇਡਾ-ਤੁਰਕੀ ਬਿਜ਼ਨੈੱਸ ਕੌਂਸਲ ਨੇ ਕੀਤਾ ਸੀ। ਮਹਿਲਾ ਦਾ ਕਹਿਣਾ ਹੈ ਕਿ ਉਸ ਨਾਲ ਜਿਨਸੀ ਸ਼ੋਸ਼ਣ 14 ਨਵੰਬਰ ਨੂੰ ਅੰਕਾਰਾ ‘ਚ ਉਸ ਦੇ ਹੋਟਲ ਦੇ ਕਮਰੇ ‘ਚ ਹੋਇਆ ਸੀ।

ਫਿਲਹਾਲ ਬਰੈਂਪਟਨ ਕੌਂਸਲ ਨੇ ਗੁਰਪ੍ਰੀਤ ਢਿੱਲੋਂ ਨੂੰ ਬਿਨਾਂ ਤਨਖਾਹ ਦੇ ਤਿੰਨ ਮਹੀਨਿਆਂ ਲਈ ਮੁਅੱਤਲ ਕੀਤਾ ਹੈ। ਬਰੈਂਪਟਨ ਇੰਟੈਗਰਿਟੀ ਕਮਿਸ਼ਨਰ ਨੇ ਇਹ ਸਿਫਾਰਸ਼ ਕੀਤੀ ਸੀ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚਕਾਰ ਕੌਂਸਲਰ ਨੂੰ ਬਿਨਾਂ ਕਿਸੇ ਤਨਖਾਹ ਦੇ 90 ਦਿਨਾਂ ਲਈ ਮੁਅੱਤਲ ਕੀਤਾ ਜਾਵੇ। ਇਸ ਤੋਂ ਇਲਾਵਾ ਕੌਂਸਲ ਨੇ ਢਿੱਲੋਂ ਨੂੰ ਕਥਿਤ ਪੀੜਤ ਮਹਿਲਾ ਕੋਲੋਂ ਮੁਆਫੀ ਮੰਗਣ ਦਾ ਹੁਕਮ ਦਿੱਤਾ ਹੈ। ਢਿੱਲੋਂ ਨੂੰ ਸ਼ਹਿਰ ਦੀ ਆਰਥਿਕ ਵਿਕਾਸ ਅਤੇ ਸਭਿਆਚਾਰ ਕਮੇਟੀ ਦੀ ਚੇਅਰਮੈਨੀ ਤੋਂ ਵੀ ਹਟਾ ਦਿੱਤਾ ਗਿਆ ਹੈ। ਕੌਂਸਲਰ ਢਿੱਲੋਂ ਨੇ ਇਕ ਬਿਆਨ ‘ਚ ਕਿਹਾ,’ਮੇਰੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਮੈਂ ਜ਼ੋਰਦਾਰ ਢੰਗ ਨਾਲ ਨਕਾਰਦਾ ਹਾਂ ਅਤੇ ਇੰਟੈਗਰਿਟੀ ਕਮਿਸ਼ਨਰ ਦੀ ਰਿਪੋਰਟ ਦੀ ਸਮੀਖਿਆ ਲਈ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ।’

ਢਿੱਲੋਂ ‘ਤੇ ਅਪਰਾਧਿਕ ਦੋਸ਼ ਨਹੀਂ ਲਗਾਇਆ ਗਿਆ ਹੈ। ਇਕ ਰਿਪੋਰਟ ਮੁਤਾਬਕ, ਉਨ੍ਹਾਂ ਨੇ ਅਸਤੀਫਾ ਦੇਣ ਤੋਂ ਇਨਕਾਰ ਕੀਤਾ ਹੈ। ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਅਸਤੀਫਾ ਨਹੀਂ ਦੇਣਗੇ।

Related News

ਓਂਟਾਰੀਓ ਪ੍ਰੋਵਿੰਸ ਦੇ ਲਾਂਗ ਟਰਮ ਕੇਅਰ ਹੋਮਜ਼ ਲਈ ਏਅਰ ਕੰਡੀਸ਼ਨ ਲਾਜ਼ਮੀ ਕੀਤਾ ਜਾਵੇਗਾ: ਡੱਗ ਫੋਰਡ

Rajneet Kaur

ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਅਨਿਕਾ ਨੇ ਕੋਰੋਨਾ ਸਬੰਧੀ ਕੀਤੀ ਵੱਡੀ ਖੋਜ, ਸੰਭਾਵਿਤ ਇਲਾਜ ‘ਚ ਮਿਲੇਗੀ ਮਦਦ

Vivek Sharma

ਬਰੈਂਪਟਨ ‘ਚ ਸੜਕ ਹਾਦਸੇ ‘ਚ ਮਾਰੇ ਗਏ 3 ਬੱਚੇ ਤੇ ਮਾਂ ਨੂੰ ਕਮਿਊਨਿਟੀ ਵਲੋਂ ਦਿੱਤੀ ਗਈ ਸ਼ਰਧਾਂਜਲੀ

team punjabi

Leave a Comment