channel punjabi
Canada News

ਵਾਲਮਾਰਟ ਨੇ ਗਾਹਕਾਂ ਲਈ ਨਵੇਂ ਨਿਯਮ ਕੀਤੇ ਤੈਅ, ਬਿਨਾ ਇਸ ਸ਼ਰਤ ਤੋਂ ਸਟੋਰ ਅੰਦਰ ਜਾਣ ਦੀ ਨਹੀਂ ਹੋਵੇਗੀ ਆਗਿਆ !

ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਵਾਲਮਾਰਟ ਨੇ ਲਿਆ ਅਹਿਮ ਫ਼ੈਸਲਾ

ਸਾਰੇ ਗ੍ਰਾਹਕਾਂ ਨੂੰ ਪੂਰੀ ਕਰਨੀ ਹੋਵੇਗੀ ਇੱਕ ਸ਼ਰਤ

ਬਿਨਾਂ ਇਸ ਸ਼ਰਤ ਦੇ ਸਟੋਰ ਅੰਦਰ ਜਾਉਣ ਦੀ ਨਹੀਂ ਹੋਵੇਗੀ ਆਗਿਆ

ਨਵੀਆਂ ਸ਼ਰਤਾਂ 12 ਅਗਸਤ ਤੋਂ ਪੂਰੇ ਕੈਨੇਡਾ ਵਿੱਚ ਹੋਣਗੀਆਂ ਲਾਗੂ

ਟੋਰਾਂਟੋ : ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਵਾਲਮਾਰਟ ਨੇ ਅਹਿਮ ਫੈਸਲਾ ਲਿਆ ਹੈ। ਵਾਲਮਾਰਟ ਵੱਲੋਂ ਹੁਣ ਗ੍ਰਾਹਕਾਂ ਲਈ ਵੀ ਮਾਸਕ ਲਾਜ਼ਮੀ ਕਰ ਦਿੱਤਾ ਗਿਆ ਹੈ । ਵਾਲਮਾਰਟ ‘ਚ ਖਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ ਹੁਣ ਮਾਸਕ ਨਾਲ ਲਿਜਾਣ ਲਈ ਤਿਆਰ ਰਹਿਣਾ ਹੋਵੇਗਾ ਕਿਉਂਕਿ ਰਿਟੇਲ ਦਿੱਗਜ ਕੈਨੇਡਾ ਭਰ ‘ਚ ਆਪਣੇ ਸਾਰੇ ਸਟੋਰਾਂ ‘ਤੇ ਇਸ ਨੂੰ ਲਾਜ਼ਮੀ ਕਰਨ ਜਾ ਰਿਹਾ ਹੈ। 12 ਅਗਸਤ ਤੋਂ ਸਾਰੇ ਵਾਲਮਾਰਟ ਗਾਹਕਾਂ ਤੇ ਸਟਾਫ ਮੈਂਬਰਾਂ ਨੂੰ ਸਟੋਰ ਅੰਦਰ ਮਾਸਕ ਪਾਉਣ ਦੀ ਜ਼ਰੂਰਤ ਹੋਵੇਗੀ। ਇਸ ਤੋਂ ਪਹਿਲਾਂ ਵਾਲਮਾਰਟ ਅਮਰੀਕਾ ‘ਚ ਅਪ੍ਰੈਲ ਤੋਂ ਹੀ ਆਪਣੇ ਸਾਰੇ ਸਟੋਰਾਂ ‘ਤੇ ਇਹ ਲਾਜ਼ਮੀ ਕਰ ਚੁੱਕਾ ਹੈ।


ਵਾਲਮਾਰਟ ਕੈਨੇਡਾ ਦੀ ਬੁਲਾਰੇ ਫੈਲੀਸੀਆ ਫੇਫਰ ਅਨੁਸਾਰ, ਪ੍ਰਚੂਨ ਚੇਨ ਦੇ 400 ਕੈਨੇਡੀਅਨ ਸਟੋਰਾਂ ‘ਚੋਂ 60 ਫੀਸਦੀ ‘ਚ ਪਹਿਲਾਂ ਹੀ ਸਥਾਨਕ ਸਰਕਾਰੀ ਸਿਹਤ ਵਿਭਾਗਾਂ ਦੇ ਹੁਕਮਾਂ ਅਨੁਸਾਰ ਮਾਸਕ ਪਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਸਰਕਾਰੀ ਹੁਕਮਾਂ ਮੁਤਾਬਕ, ਸਟੋਰਾਂ ‘ਤੇ ਖਰੀਦਦਾਰੀ ਦੌਰਾਨ ਮਾਸਕ ਲਾਜ਼ਮੀ ਹੈ ਉੱਥੇ-ਉੱਥੇ ਉਨ੍ਹਾਂ ਦੇ ਗਾਹਕ ਇਸ ਦੀ ਸ਼ਾਨਦਾਰ ਪਾਲਣਾ ਕਰ ਰਹੇ ਹਨ।

ਉਨ੍ਹਾਂ ਕਿਹਾ,’ਸਾਨੂੰ ਭਰੋਸਾ ਹੈ ਕਿ ਸਾਡੇ ਬਾਕੀ ਸਟੋਰਾਂ ‘ਚ ਜਿੱਥੇ ਅਸੀਂ ਇਸ ਨੀਤੀ ਦੀ ਸ਼ੁਰੂਆਤ ਕਰ ਰਹੇ ਹਾਂ ਗਾਹਕ ਇਸ ਦਾ ਸਤਿਕਾਰ ਕਰਨਗੇ ਤੇ ਪਾਲਣ ਕਰਨਗੇ ਅਤੇ ਜਦੋਂ ਉਹ ਖਰੀਦਦਾਰੀ ਕਰਨਗੇ ਤਾਂ ਆਪਣਾ ਚਿਹਰਾ ਢੱਕ ਕੇ ਆਉਣਗੇ।’

ਚਿਹਰੇ ਦੇ ਮਾਸਕ ਤੋਂ ਇਲਾਵਾ, ਵਾਲਮਾਰਟ ਦਾ ਕਹਿਣਾ ਹੈ ਕਿ ਉਹ ਮਹਾਮਾਰੀ ਦੌਰਾਨ ਵਿਕਸਤ ਕੀਤੇ ਗਏ ਹੋਰ ਕੋਵਿਡ-19 ਸੁਰੱਖਿਆ ਉਪਾਵਾਂ ਦੀ ਵਰਤੋਂ ਕਰਨਾ ਜਾਰੀ ਰੱਖਣਗੇ। ਇਸ ‘ਚ ਸਟੋਰਾਂ ਅਤੇ ਖਰੀਦਦਾਰੀ ਕਾਰਟਾਂ ਦੀ ਚੰਗੀ ਤਰ੍ਹਾਂ ਸਾਫ-ਸਫਾਈ, ਮਾਲ ਅੰਦਰ ਲੋਕਾਂ ਦੀ ਸੰਖਿਆ ਨੂੰ ਸੀਮਤ ਕਰਨਾ ਆਦਿ ਸ਼ਾਮਲ ਹਨ।

Related News

ਅਮਰੀਕੀ ਫ਼ੌਜ ਦੇ ਪਹਿਲੇ ਸਿੱਖ ਕਰਨਲ ਡਾ.ਅਰਜਿੰਦਰਪਾਲ ਸਿੰਘ ਸੇਖੋਂ ਦਾ ਦਿਹਾਂਤ

Vivek Sharma

ਕੈਨੇਡਾ ‘ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ ਕੈਨੇਡਾ-ਅਮਰੀਕਾ ਬਾਰਡਰ ਤੋਂ 3.5 ਮਿਲੀਅਨ ਡਾਲਰ ਦੀ ਕੋਕੀਨ ਮਿਲਣ ਦੇ ਬਾਅਦ ਕੀਤਾ ਗਿਆ ਚਾਰਜ

Rajneet Kaur

Leave a Comment