channel punjabi
Canada News

ਹਿੰਦੂ ਫ਼ੋਰਮ ਕੈਨੇਡਾ ਨੇ ਧਾਰਮਿਕ ਭਜਣ ਚਲਾਉਣ ਲਈ ਮੰਗੀ ਇਜਾਜ਼ਤ

ਹਿੰਦੂ ਫੋਰਮ ਕੈਨੇਡਾ ਨੇ ਧਾਰਮਿਕ ਭਜਣ ਚਲਾਉਣ ਲਈ ਮੰਗੀ ਇਜਾਜ਼ਤ

11 ਅਗਸਤ ਤੋਂ ਪਹਿਲੀ ਸਤੰਬਰ ਤੱਕ ਭਜਨ ਚਲਾਉਣ ਦੀ ਕੀਤੀ ਮੰਗ

ਇਸ ਮੰਗ ‘ਤੇ ਫ਼ਿਲਹਾਲ ਨਹੀਂ ਬਣ ਸਕੀ ਕੋਈ ਸਹਿਮਤੀ

ਵੋਟਾਂ ਵੰਡੀਆਂ ਜਾਣ ਕਾਰਨ ਮਾਮਲਾ ਮਿਸੀਸਾਗਾ ਦੀ ਡਾਇਵਰਸਿਟੀ ਐਂਡ ਇਨਕਲੂਜ਼ਨ ਐਡਵਾਈਜ਼ਰੀ ਕਮੇਟੀ (DIAC) ਕੋਲ

ਇਸ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ : ਕਾਉਂਸਲਰ ਦੀਪਿਕਾ ਡਾਮੇਰਲਾ

ਮਿਸੀਸਾਗਾ: ਧਾਰਮਿਕ ਭਜਨ ਬ੍ਰਾਡਕਾਸਟ ਕਰਨ ਦੀ ਇਜਾਜ਼ਤ ਦੇਣ ਲਈ ਆਈ ਬੇਨਤੀ ਨੂੰ ਬਹੁਗਿਣਤੀ ਮਿਸੀਸਾਗਾ ਕਾਉਂਸਲਰਜ਼ ਵੱਲੋਂ ਹਾਲ ਦੀ ਘੜੀ ਰੋਕਣ ਦੇ ਪੱਖ ਵਿੱਚ ਵੋਟ ਕੀਤਾ ਗਿਆ ਹੈ। ਲੋਕਲ ਹਿੰਦੂ ਮੰਦਰਾਂ ਨੇ ਇਹ ਮੰਗ ਕੀਤੀ ਸੀ । ਇਹ ਬੇਨਤੀ ਹਿੰਦੂ ਫੋਰਮ ਕੈਨੇਡਾ ਵੱਲੋਂ ਆਈ ਹੈ ਤੇ ਇਸ ਵਿੱਚ ਆਖਿਆ ਗਿਆ ਹੈ ਕਿ 11 ਅਗਸਤ (ਮੰਗਲਵਾਰ) ਤੋਂ ਪਹਿਲੀ ਸਤੰਬਰ ਦਰਮਿਆਨ ਸ਼ਾਮੀਂ 7:00 ਵਜੇ ਪੰਜ ਮਿੰਟ ਲਈ ਦਿਨ ਵਿੱਚ ਇੱਕ ਵਾਰੀ ਗਾਇਤਰੀ ਮੰਤਰ ਅਤੇ ਹਨੂਮਾਨ ਚਾਲੀਸਾ ਭਜਨ ਚਲਾਉਣ ਦੀ ਆਗਿਆ ਦਿੱਤੀ ਜਾਵੇ| ਇਸ ਸਬੰਧ ‘ਚ ਉਹਨਾਂ ਦੱਸਿਆ ਕਿ ਇਸ ਸਮੇਂ ਦੌਰਾਨ ਹਿੰਦੂ ਧਰਮ ਦੇ ਤਿੰਨ ਤਿਓਹਾਰ ਆਉਂਦੇ ਹਨ: ਕ੍ਰਿਸ਼ਨ ਜਨਮਅਸ਼ਟਮੀ, ਗਣੇਸ਼ ਚਤੁਰਥੀ ਅਤੇ ਓਨਮ|

ਇਸ ਬੇਨਤੀ ਤੋਂ ਬਾਅਦ ਵੋਟਾਂ ਵੰਡੀਆਂ ਜਾਣ ਕਾਰਨ, ਹੁਣ ਇਹ ਮਾਮਲਾ ਮਿਸੀਸਾਗਾ ਦੀ ਡਾਇਵਰਸਿਟੀ ਐਂਡ ਇਨਕਲੂਜ਼ਨ ਐਡਵਾਈਜ਼ਰੀ ਕਮੇਟੀ (DIAC) ਕੋਲ ਭੇਜ ਦਿੱਤਾ ਗਿਆ ਹੈ| ਇਸ ਮੰਗ ਨੂੰ ਮਨਜ਼ੂਰੀ ਦੇਣ ਲਈ ਇੱਕ ਹੋਰ ਕਾਉਂਸਲ ਸੈਸ਼ਨ ਦੀ ਲੋੜ ਪੈ ਸਕਦੀ ਹੈ|

ਜ਼ਿਕਰਯੋਗ ਹੈ ਕਿ ਮਿਸੀਸਾਗਾ ਕਾਉਂਸਲ ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਸਿਟੀ ਦੀਆਂ ਮਸਜਿਦਾਂ ਨੂੰ ਆਰਜ਼ੀ ਤੌਰ ਉੱਤੇ ਰਮਦਾਨ ਦੌਰਾਨ ਅਜ਼ਾਨ ਬ੍ਰਾਡਕਾਸਟ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ|

ਵਾਰਡ 7 ਤੋਂ ਕਾਉਂਸਲਰ ਦੀਪਿਕਾ ਡਾਮੇਰਲਾ ਨੇ ਆਖਿਆ ਕਿ ਹਿੰਦੂ ਭਜਨ ਬ੍ਰਾਡਕਾਸਟ ਕਰਨਾ ਵੀ ਸਹੀ ਰਹੇਗਾ| 5 ਅਗਸਤ ਨੂੰ ਹੋਈ ਕਾਉਂਸਲ ਦੀ ਮੀਟਿੰਗ ਵਿੱਚ ਡਾਮੇਰਲਾ ਨੇ ਆਖਿਆ ਕਿ ਇਹ ਨਿੱਕੀ ਜਿਹੀ ਮੰਗ ਹੈ ਜਿਸ ਨੂੰ ਪੂਰਾ ਕੀਤਾ ਜਾ ਸਕਦਾ ਹੈ|

ਹਿੰਦੂ ਫੋਰਮ ਕੈਨੇਡਾ ਦੇ ਪ੍ਰੈਜ਼ੀਡੈਂਟ ਰਾਓ ਯੇਂਦਾਮੁਰੀ ਨੇ ਆਖਿਆ ਕਿ ਭਜਨ ਬ੍ਰਾਡਕਾਸਟ ਕਰਨ ਦਾ ਵਿਚਾਰ ਉਨ੍ਹਾਂ ਸੀਨੀਅਰਜ਼ ਨੂੰ ਨਾਲ ਜੋੜਨ ਲਈ ਹੈ ਜਿਹੜੇ ਤਿਓਹਾਰਾਂ ਦੌਰਾਨ ਮੰਦਰ ਨਹੀਂ ਜਾ ਸਕਦੇ| ਉਨ੍ਹਾਂ ਆਖਿਆ ਕਿ ਜੇ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਅਸਥਾਈ ਬ੍ਰਾਡਕਾਸਟ ਦੀ ਇਜਾਜ਼ਤ ਮਿਲ ਸਕਦੀ ਹੈ ਤਾਂ ਹਿੰਦੂ ਭਾਈਚਾਰੇ ਨੂੰ ਕਿਉਂ ਨਹੀਂ|

ਮਿਸੀਸਾਗਾ ਕਾਉਂਸਲ ਦੀ ਅਗਲੀ ਮੀਟਿੰਗ 9 ਸਤੰਬਰ ਨੂੰ ਹੋਣੀ ਹੈ| ਜੇ ਭਜਨ ਦੀ ਇਜਾਜ਼ਤ ਦੇਣੀ ਹੋਈ ਤਾਂ ਇੱਕ ਵਿਸ਼ੇਸ਼ ਮੀਟਿੰਗ 11 ਅਗਸਤ ਤੋਂ ਪਹਿਲਾਂ ਵੀ ਕਰਨੀ ਹੋਵੇਗੀ|

Related News

WE CHARITY ਮੁੱਦੇ ‘ਤੇ ਮੁੜ ਭਖੇਗਾ ਸਿਆਸੀ ਮਾਹੌਲ !

Vivek Sharma

ਟੋਰਾਂਟੋ: 2010 ਜੀ 20 ਸੰਮੇਲਨ ‘ਚ ਗਲਤ ਤਰੀਕੇ ਨਾਲ ਹਿਰਾਸਤ ’ਚ ਲਏ 1100 ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਦਵੇਗੀ 16.5 ਮਿਲੀਅਨ ਕੈਨੇਡੀਅਨ ਡਾਲਰ

Rajneet Kaur

WEATHER ALEART: ਟੋਰਾਂਟੋ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਐਡਵਾਇਜਰੀ ਕੀਤੀ ਜਾਰੀ

Vivek Sharma

Leave a Comment