channel punjabi
Canada International News

ਕੈਨੇਡਾ ਵਲੋਂ ਲੇਬਨਾਨ ਨੂੰ 5 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ

ਬੈਰੂਤ ‘ਚ ਹੋਏ ਜ਼ਬਰਦਸਤ ਧਮਾਕਿਆਂ ਤੋਂ ਬਾਅਦ ਕੈਨੇਡਾ ਮਦਦ ਲਈ ਆਇਆ ਅੱਗੇ

ਕੈਨਡਾ ਵਲੋੱ ਲੇਬਨਾਨ ਨੂੰ 5 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ

ਲੈਬਨਾਨ ਨੂੰ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

ਕੈਨੇਡਾ ਦੇ ਵਿਦੇਸ਼ ਮੰਤਰੀ ਫ੍ਰਾਂਸਕੋਇਸ – ਫਿਲਿਪ ਸ਼ੈਂਪੇਨ ਨੇ ਕੀਤਾ ਐਲਾਨ

ਬੀਤੇ ਦਿਨ ਬੈਰੂਤ ‘ਚ ਹੋਏ ਧਮਾਕਿਆਂ ਕਾਰਨ 100 ਤੋਂ ਵੱਧ ਲੋਕਾਂ ਦੀ ਗਈ ਜਾਨ

ਮ੍ਰਿਤਕਾਂ ਵਿੱਚ ਕੈਨੇਡੀਅਨ ਨਾਗਰਿਕ ਵੀ ਸ਼ਾਮਲ

ਓਟਾਵਾ : ਬੀਤੇ ਦਿਨ ਲੈਬਨਾਨ ਦੀ ਰਾਜਧਾਨੀ ਬੇਰੂਤ ਵਿਚ ਹੋਏ ਜ਼ਬਰਦਸਤ ਬੰਬ ਧਮਾਕਿਆਂ ਵਿਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਜਦੋਂ ਕਿ ਹਜ਼ਾਰਾਂ ਫੱਟੜ ਹੋਏ ਨੇ । ਇਹਨਾਂ ਵਿਚ ਵੱਡੀ ਗਿਣਤੀ ਕੈਨੇਡਾ ਦੇ ਨਾਗਰਿਕ ਵੀ ਹਨ।

ਘਟਨਾ ਤੋਂ ਬਾਅਦ ਹਰ ਪਾਸੇ ਰੋਸ ਦੀ ਲਹਿਰ ਹੈ । ਕੈਨੇਡਾ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਹੋਏ ਧਮਾਕਿਆਂ ਤੋਂ ਬਾਅਦ ਕੈਨੇਡਾ ਲੇਬਨਾਨ ਨੂੰ 5 ਮਿਲੀਅਨ ਡਾਲਰ ਮੁਹੱਈਆ ਕਰਵਾਏਗਾ।

ਬੁੱਧਵਾਰ ਸ਼ਾਮ ਨੂੰ ਇਸ ਸਬੰਧ ਵਿੱਚ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਲੈ ਬਨਾਨਾ ਪੂਰੀ ਹਮਦਰਦੀ ਰੱਖਦੇ ਹਾਂ ਸੰਕਟ ਦੀ ਇਸ ਘੜੀ ਵਿਚ ਅਸੀਂ ਉਹਨਾਂ ਦੇ ਨਾਲ ਹਾਂ । ਇੱਕ ਟਵੀਟ ਵਿੱਚ ਫ੍ਰਾਂਸਕੋਇਸ – ਫਿਲਿਪ ਸ਼ੈਂਪੇਨ ਨੇ ਕਿਹਾ ਕਿ ਕੈਨੇਡਾ “ਲੇਬਨਾਨ ਦੇ ਲੋਕਾਂ ਲਈ ਸ਼ੁਰੂਆਤੀ 5 ਮਿਲੀਅਨ ਡਾਲਰ ਦੀ ਮਨੁੱਖੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।”

ਸ਼ੈਂਪੇਨ ਨੇ ਕਿਹਾ ਕਿ ਲੇਬਨਾਨ ਰੈਡ ਕਰਾਸ ਨੂੰ ਭੋਜਨ, ਪਨਾਹ ਅਤੇ ਐਮਰਜੈਂਸੀ ਡਾਕਟਰੀ ਸੇਵਾਵਾਂ ਵਰਗੀਆਂ ਜ਼ਰੂਰੀ ਜ਼ਰੂਰਤਾਂ ਪੂਰੀਆਂ ਕਰਨ ਲਈ 1.5 ਮਿਲੀਅਨ ਡਾਲਰ ਦਿੱਤੇ ਜਾਣਗੇ। ਸ਼ੈਂਪੇਨ ਅਨੁਸਾਰ,’ਕੈਨੇਡਾ ਸਥਿਤੀ ਉੱਤੇ ਨੇੜਿਓਂ ਨਜ਼ਰ ਰੱਖਦਾ ਰਹੇਗਾ ਅਤੇ ਢੁਕਵੇਂ ਤੌਰ ‘ਤੇ ਵਾਧੂ ਸਹਾਇਤਾ ਪ੍ਰਦਾਨ ਕਰੇਗਾ।’

ਹੁਣ ਇਸ ਪੂਰੇ ਮਾਮਲੇ ਦੇ ਸਬੰਧ ਵਿੱਚ ਲੈਬਨਾਨ ਦੇ ਵਿਦੇਸ਼ ਮੰਤਰੀ ਨਾਲ ਸੰਪਰਕ ਵਿਚ ਹੋਣ ਦੀ ਗੱਲ ਆਖੀ ।

ਦੱਸਣਯੋਗ ਹੈ ਕਿ ਬੀਤੇ ਦਿਨ ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਹੋਏ ਜ਼ਬਰਦਸਤ ਧਮਾਕਿਆਂ ਕਾਰਨ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ ਹਜ਼ਾਰਾਂ ਹੋਰ ਫੱਟੜ ਹੋਏ ਨੇ । ਧਮਾਕੇ ਬੇਰੂਤ ਦੀ ਬੰਦਰਗਾਹ ਅਤੇ ਕੇਂਦਰੀ ਜ਼ਿਲੇ ਦੇ ਨੇੜੇ ਹੋਏ ਸਨ । ਇਸ ਮੰਦਭਾਗੀ ਘਟਨਾ ਵਿਚ ਕੈਨੇਡਾ ਦੇ ਕਈ ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।

Related News

ਲੇਬਨਾਨ ਦੀ ਸਰਕਾਰ ਨੇ ਦਿੱਤਾ ਅਸਤੀਫ਼ਾ! PM ਹਸਨ ਦਿਆਬ ਨੇ ਆਪਣੀ ਕੈਬਨਿਟ ਸਮੇਤ ਅਸਤੀਫ਼ਾ ਰਾਸ਼ਟਰਪਤੀ ਨੂੰ ਸੌਂਪਿਆ

Vivek Sharma

ਸਰੀ: ਫਰੇਜ਼ਰ ਹੈਲਥ ਨੇ ਨਿਉਟਨ ਐਲੀਮੈਂਟਰੀ ਸਕੂਲ ‘ਚ ਕੋਵਿਡ -19 ਆਉਟਬ੍ਰੇਕ ਦੀ ਕੀਤੀ ਘੋਸ਼ਣਾ

Rajneet Kaur

ਕੋਰੋਨਾ ਵਾਇਰਸ ਨੂੰ ਲੈ ਕੇ ਨਵਾਂ ਖੁਲਾਸਾ : ਇਸ ਸਾਲ ਦੇ ਅੰਤ ਤੱਕ ਲੋਕਾਂ ਲਈ ਉਪਲਬਧ ਹੋਵੇਗੀ ਕੋਰੋਨਾ ਵੈਕਸੀਨ !

Vivek Sharma

Leave a Comment