channel punjabi
Canada International News North America

ਅਮਰੀਕਾ, ਭਾਰਤ ‘ਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਿਹੈ, ਜਿਸ ‘ਚ ਭਾਰੀ ਲਿਫਟਿੰਗ ਡਰੋਨ ਵੀ ਸ਼ਾਮਲ

ਅਮਰੀਕਾ, ਭਾਰਤ ਨੂੰ ਹਥਿਆਰਾਂ ਦੀ ਵਿਕਰੀ ਵਧਾਉਣ ‘ਤੇ ਵਿਚਾਰ ਕਰ ਰਿਹਾ ਹੈ, ਜਿਸ ਵਿਚ ਹਥਿਆਰਬੰਦ ਡਰੋਨ ਵੀ ਸ਼ਾਮਲ ਹਨ ਜੋ ਇਕ ਹਜ਼ਾਰ ਪੌਂਡ ਤੋਂ ਵੱਧ ਬੰਬ ਅਤੇ ਮਿਜ਼ਾਈਲਾਂ ਲੈ ਕੇ ਜਾ ਸਕਦੇ ਹਨ, ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ’ ‘ਨਵਾਂ ਜ਼ੋਰ’ ‘ਭਾਰਤ ਅਤੇ ਚੀਨ ਵਿਚਾਲੇ ਜੂਨ ਵਿਚ ਹੋਈ ਹਿੰਸਕ ਝੜਪਾਂ ਤੋਂ ਬਾਅਦ ਸਾਹਮਣੇ ਆਇਆ ਹੈ।

ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ 15 ਜੂਨ ਨੂੰ ਚੀਨੀ ਫੌਜਾਂ ਨਾਲ ਹੋਈਆਂ ਝੜਪਾਂ ਦੌਰਾਨ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ । ਇਨ੍ਹਾਂ ਝੜਪਾਂ ਵਿੱਚ ਚੀਨੀ ਪੱਖ ਨੂੰ ਵੀ ਜਾਨੀ ਨੁਕਸਾਨ ਹੋਇਆ ਹੈ ਪਰ ਅਜੇ ਇਸ ਬਾਰੇ ਵੇਰਵੇ ਨਹੀਂ ਦਿੱਤੇ ਗਏ। ਅਮਰੀਕੀ ਖੁਫੀਆ ਰਿਪੋਰਟ ਦੇ ਅਨੁਸਾਰ ਚੀਨੀ ਲੋਕਾਂ ਦੇ ਮ੍ਰਿਤਕਾਂ ਦੀ ਗਿਣਤੀ 35 ਸੀ।

ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟਰੰਪ  ਪ੍ਰਸ਼ਾਸਨ ਭਾਰਤ ਅਤੇ ਚੀਨ ਦੇ ਵਿਚਾਲੇ ਸਰਹੱਦ ‘ਤੇ ਹਿੰਸਕ ਝੜਪ ਦੇ ਮੱਦੇਨਜਰ ਭਾਰਤ ਵਿੱਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ, ਜਿਸਦੇ ਨਾਲ ਵਾਸ਼ਿੰਗਟਨ ਅਤੇ ਬੀਜਿੰਗ ਦੇ ਵਿੱਚ ਤਣਾਅ ਦਾ ਇੱਕ ਹੋਰ ਮੁੱਦਾ ਖੜ੍ਹਾ ਹੋ ਗਿਆ ਜਾਵੇਗਾ। ਰਿਪੋਰਟ ‘ਚ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਅਮਰੀਕਾ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਭਾਰਤ ਨੂੰ ਨਵੇਂ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਤਿਆਰ ਕੀਤੀ ਹੈ, ‘‘ਜਿਸ ਵਿੱਚ ਹਥਿਆਰਬੰਦ ਡਰੋਨ ਵਰਗੇ ਉੱਚ ਪੱਧਰ ਦੇ ਹਥਿਆਰ ਅਤੇ ਉੱਚ ਪੱਧਰ ਦੀ ਤਕਨੀਕ ਸ਼ਾਮਲ ਹੈ।’’

ਟਰੰਪ ਨੇ ਆਧਿਕਾਰਿਤ ਰੂਪ ਨਾਲ ਉਨ੍ਹਾਂ ਨਿਯਮਾਂ ਵਿੱਚ ਸੋਧ ਕੀਤਾ ਹੈ, ਜੋ ਭਾਰਤ ਵਰਗੇ ਵਿਦੇਸ਼ੀ ਭਾਗੀਦਾਰਾਂ ਲਈ ਫੌਜੀ-ਪੱਧਰ ਡਰੋਨ ਦੀ ਵਿਕਰੀ ‘ਤੇ ਰੋਕ ਲਗਾਉਂਦੇ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਅਮਰੀਕਾ ਨੂੰ ਡਰੋਨ ਦੀ ਵਿਕਰੀ ‘ਤੇ ਵਿਚਾਰ ਕਰਨ ਦੀ ਇਜਾਜ਼ਤ ਮਿਲੇਗੀ।

Related News

ਲੈਬਨਾਨ ਧਮਾਕੇ ‘ਚ ਕੈਨੇਡੀਅਨ ਕਾਰੋਬਾਰੀ ਦੀ ਮੌਤ

Rajneet Kaur

ਆਈਫਲ ਟਾਵਰ ਨੇੜੇ ਪੁਲਿਸ ਅਧਿਕਾਰੀਆਂ ਨੇ ਕੀਤਾ ਪ੍ਰਦਰਸ਼ਨ

Vivek Sharma

KISAN ANDOLAN: ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਉਂਟਾਰੀਓ ਵਿਧਾਨ ਸਭਾ ‘ਚ ਦਿੱਤੀ ਗਈ ਸ਼ਰਧਾਂਜਲੀ, ਮੌਣ ਧਾਰਿਆ

Vivek Sharma

Leave a Comment