channel punjabi
Canada International News North America

ਇਟਲੀ ‘ਚ 96 ਸਾਲਾਂ ਦੇ ਬਜ਼ੁਰਗ ਨੇ ਕੀਤੀ ਗ੍ਰੇਜੁਏਸ਼ਨ, ਹਾਸਿਲ ਕੀਤਾ ਪਹਿਲਾ ਸਥਾਨ

96 ਸਾਲ ਦੀ ਉਮਰ ਵਿੱਚ, ਗਿਉਸੇਪੇ ਪਟੇਰਨੋ ਨੇ ਜੀਵਨ ਵਿੱਚ ਬਹੁਤ ਸਾਰੇ ਪਰੀਖਿਆਵਾਂ ਦਾ ਸਾਹਮਣਾ ਕੀਤਾ – ਬਚਪਨ ਦੀ ਗਰੀਬੀ, ਯੁੱਧ ਅਤੇ, ਹਾਲ ਹੀ ਵਿੱਚ, ਕੋਰੋਨਵਾਇਰਸ ਮਹਾਂਮਾਰੀ। ਇਨ੍ਹਾਂ ਸਾਰਿਆਂ ਦਾ ਸਾਹਮਣਾ ਕਰਨ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਪ੍ਰੀਖਿਆ ਪਾਸ ਕੀਤੀ ਹੈ। 96 ਸਾਲ ਦੀ ਉਮਰ ‘ਚ ਗ੍ਰੈਜੁਏਸ਼ਨ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੁਣ ਗਿਉਸੇਪੇ ਇਟਲੀ ਯੂਨੀਵਰਸਿਟੀ ਤੋਂ ਪਾਸ ਹੋਣ ਵਾਲੇ ਸਭ ਤੋਂ ਪੁਰਾਣੇ ਬਜ਼ੁਰਗ ਸ਼ਖਸ ਬਣ ਗਏ ਹਨ।


ਇਸ ਹਫਤੇ, ਸਾਬਕਾ ਰੇਲਵੇ ਕਰਮਚਾਰੀ ਨੇ ਆਪਣਾ ਡਿਪਲੋਮਾ  ਅਤੇ ਇਟਲੀ ਵਿਦਿਆਰਥੀਆਂ ਨੂੰ ਗ੍ਰੇਜੁਏਟ ਹੋਣ ਤੋਂ ਬਾਅਦ ਦਿੱਤੇ ਜਾਣ ਵਾਲੇ ਲੌਰੇਸ ਪੁਰਸਕਾਰ ਨੂੰ ਹਾਸਿਲ ਕੀਤਾ। ਜਦੋਂ ਉਹ ਗ੍ਰੈਜੁਏਟ ਹੋਏ, ਉਸਦੇ ਪਰਿਵਾਰ, ਅਧਿਆਪਕਾਂ ਅਤੇ 70 ਸਾਲ ਤੱਕ ਦੇ ਜੁਨੀਅਰ ਵਿਦਿਆਰਥੀਆਂ ਨੇ ਉਨ੍ਹਾਂ ਦੀ ਪ੍ਰਸ਼ੰਸਾਂ ਕੀਤੀ।  ਜਦੋਂ ਪਟੇਰਨੋ ਨੂੰ ਦੇਰੀ ਨਾਲ ਗ੍ਰੇਜੁਏਸ਼ਨ ਬਾਰੇ ਪੁਛਿਆ ਗਿਆ ਤਾਂ ੳਨ੍ਹਾਂ ਕਿਹਾ ਕਿ ਮੈਂ ਬਹੁਤ ਸਾਰੇ ਲੋਕਾਂ ਵਾਂਗ ਇੱਕ ਸਧਾਰਣ ਵਿਅਕਤੀ ਹਾਂ,” ਉਮਰ ਦੇ ਹਿਸਾਬ ਨਾਲ ਮੈਂ ਹੋਰਨਾਂ ਨੂੰ ਪਛਾੜ ਦਿੱਤਾ ਹੈ ਪਰ ਮੈਂ ਅਜਿਹਾ ਇਸ ਲਈ ਨਹੀਂ ਕੀਤਾ।

ਪਹਿਲਾਂ 90 ਦੇ ਦਹਾਕੇ ਵਿਚ ਜਦੋਂ ਪਟੇਰਨੋ ਨੇ ਪਲੇਰਮੋ ਯੂਨੀਵਰਸਿਟੀ ਵਿਚ ਇਤਿਹਾਸ ਅਤੇ ਫ਼ਿਲਾਸਫ਼ੀ ਦੀ ਡਿਗਰੀ ਲਈ ਦਾਖਲਾ ਲਿਆ ਸੀ। ਉਨ੍ਹਾਂ ਨੂੰ ਕਿਤਾਬਾਂ ਨਾਲ ਪਿਆਰ ਸੀ ਪਰ ਅਪਣੀ ਪੜ੍ਹਾਈ ਪੁਰੀ ਨਹੀਂ ਕਰ ਸਕੇ ਸੀ।  ਉਨ੍ਹਾਂ ਕਿਹਾ ਕਿ ਮੈਂ ਸੋਚਿਆ ਕਿ ਪੜ੍ਹਾਈ ਪੂਰੀ ਕਰਨ ਦਾ ਮੌਕਾ ਜਾਂ ਅਜ ਹੈ ਜਾਂ ਕਦੀ ਵੀ ਨਹੀਂ। ਇਸ ਲਈ 2017 ‘ਚ ਉਨ੍ਹਾਂ ਨੇ ਦਾਖਲਾ ਲਿਆ।

ਬੁਧਵਾਰ ਨੂੰ ਉਨ੍ਹਾਂ ਆਪਣੀ ਕਲਾਸ ‘ਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਯੂਨੀਵਰਸਿਟੀ ਦੇ ਚਾਂਸਲਰ ਫੇਬ੍ਰੀਜਿਓ ਨੇ ਗ੍ਰੇਜੁਏਸ਼ਨ ਪੁਰੀ ਹੋਣ ਤੇ ਉਨ੍ਹਾਂ ਨੂੰ ਵਧਾਈ ਦਿਤੀ।

ਉਨ੍ਹਾਂ ਕਿਹਾ  “ਭਵਿੱਖ ਲਈ ਮੇਰਾ ਪ੍ਰੋਜੈਕਟ ਆਪਣੇ ਆਪ ਨੂੰ ਲਿਖਤ ਪ੍ਰਤੀ ਸਮਰਪਿਤ ਕਰਨਾ ਹੈ। ਮੈਂ ਉਨ੍ਹਾਂ ਸਾਰੇ ਪਾਠਾਂ ‘ਤੇ ਦੁਬਾਰਾ ਵਿਚਾਰ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੂੰ ਮੈਨੂੰ ਹੋਰ ਖੋਜਣ ਦਾ ਮੌਕਾ ਨਹੀਂ ਮਿਲਿਆ, ਇਹ ਮੇਰਾ ਟੀਚਾ ਹੈ।

 

Related News

ਬ੍ਰਿਟਿਸ਼ ਕੋਲੰਬੀਆ 42ਵੀਆਂ ਵਿਧਾਨ ਸਭਾ ਚੋਣਾਂ ‘ਚ ਐਨਡੀਪੀ ਨੇ ਮਾਰੀ ਬਾਜ਼ੀ,8 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

Rajneet Kaur

‘ਖ਼ਾਲਸਾ ਏਡ’ ਦੇ ਸੰਸਥਾਪਕ ਰਵਿੰਦਰ ਸਿੰਘ ਨੂੰ ਵੀ ਹੋਇਆ ਕੋਰੋਨਾ, ਪਰਿਵਾਰ ਦੇ ਕਈ ਮੈਂਬਰਾਂ ਦੀ ਰਿਪੋਰਟ ਪਾਜ਼ੀਟਿਵ

Vivek Sharma

ਕਿਊਬਿਕ ਅਤੇ ਓਟਾਵਾ ਸਾਂਝੇ ਤੌਰ ’ਤੇ ਮਾਂਟਰੀਅਲ ਏਰੀਆ ‘ਚ ਇਲੈਕਟਿਕ ਵਾਹਨਾਂ ਦਾ ਪਲਾਂਟ ਬਣਾਉਣ ਲਈ 100 ਮਿਲੀਅਨ ਡਾਲਰ ਦਾ ਖਰਚ ਕਰਨਗੇ

Rajneet Kaur

Leave a Comment