channel punjabi
Canada News

ਐਡਮਿੰਟਨ ‘ਚ ਸਿੱਖ ਨੌਜਵਾਨ ‘ਤੇ ਕੀਤੀ ਨਸਲੀ ਟਿੱਪਣੀ, ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ

ਸਿੱਖ ਕਰਮਚਾਰੀ ‘ਤੇ ਨੌਜਵਾਨ ਨੇ ਕੀਤੀ ਨਸਲੀ ਟਿੱਪਣੀ

ਪੂਰਾ ਮਾਮਲਾ ਸੀ ਸੀ ਟੀ ਵੀ ਕੈਮਰੇ ਵਿਚ ਹੋਇਆ ਰਿਕਾਰਡ

ਘਟਨਾ ਤੋਂ ਬਾਅਦ ਪੰਜਾਬੀਆਂ ਵਿੱਚ ਰੋਸ ਦੀ ਲਹਿਰ

ਸੋਸ਼ਲ ਮੀਡੀਆ ‘ਤੇ ਪੀੜਤ ਨਵਦੀਪ ਸਿੰਘ ਤੋਂ ਲੋਕ ਮੰਗ ਰਹੇ ਨੇ ਮੁਆਫ਼ੀ

ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟੀ

ਐਡਮਿੰਟਨ : ਇੱਥੇ ਸ਼ਰਾਬ ਸਟੋਰ ਦੇ ਪੰਜਾਬੀ ਕਰਮਚਾਰੀ ਨੂੰ ਆਪਣਾ ਫ਼ਰਜ ਨਿਭਾਉਣ ਦੇ ਬਦਲੇ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਤੋਂ ਬਾਅਦ ਪੰਜਾਬੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਹ ਘਟਨਾ ਐਤਵਾਰ ਦੀ ਹੈ ਅਤੇ ਪੂਰਾ ਮਾਮਲਾ ਇਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋਇਆ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਵਿਅਕਤੀ ਇਥੋਂ ਦੇ 137 ਐਵੇਨਿਊ ਸਥਿਤ ਓਲੰਪੀਆ ਲਿਕਰ ਸਟੋਰ ਦੇ ਆਲੇ ਦੁਆਲੇ ਘੁੰਮਦਾ ਹੈ। ਇਹ ਵਿਅਕਤੀ ਬਿਨਾ ਮਾਸਕ ਤੋਂ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਹੈ ।

ਸਟੋਰ ਸੁਪਰਵਾਈਜ਼ਰ ਨਵਦੀਪ ਸਿੰਘ ਨੇ ਕਿਹਾ ਕਿ ਮੈਂ ਜਦੋਂ ਉਸ ਨੂੰ ਮਾਸਕ ਪਹਿਨਣ ਲਈ ਕਿਹਾ ਤਾਂ ਉਸਨੇ ਨਸਲੀ ਟਿੱਪਣੀ ਕਰਦਿਆਂ ਆਪਣੇ ਗੁੱਸੇ ਦਾ ਵੀ ਇਜ਼ਹਾਰ ਕੀਤਾ। ਉਸਨੇ ਕਠੋਰ ਭਾਸ਼ਾ ਦੀ ਵਰਤੋਂ ਕੀਤੀ, ਪਰ ਮੈਂ ਉਸ ਭਾਸ਼ਾ ਦੀ ਵਰਤੋਂ ਨਹੀਂ ਕਰਾਂਗਾ ਜਿਸਦੀ ਉਹਨੇ ਵਰਤੋਂ ਕੀਤੀ।”

ਨਵਦੀਪ ਨੇ ਦੱਸਿਆ ਕਿ ਸਟੋਰ ਵਿੱਚ ਪਹਿਲਾਂ ਹੀ ਦੋ ਗਾਹਕ ਸਨ। ਮਾਸਕ ਬਾਰੇ ਕਹਿਣ ਤੇ ਉਸ ਨੇ ਚੀਖ਼ਨਾ ਸ਼ੁਰੂ ਕਰ ਦਿੱਤਾ । ਹਾਲਾਂਕਿ ਮਾਸਕ ਪਹਿਨਣ ਬਾਰੇ ਦਿਸ਼ਾ-ਨਿਰਦੇਸ਼ ਦਰਵਾਜੇ ਂਤੇ ਵੀ ਦਿੱਤੇ ਗਏ ਸਨ, ਪਰ ਉਹ ਆਦਮੀ ਲੜਾਈ ਝਗੜੇ ਤੇ ਉਤਾਰੂ ਸੀ ।

ਉਧਰ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਕੈਨੇਡਾ ਵਾਸੀ ਨਵਦੀਪ ਸਿੰਘ ਦੀ ਹਮਾਇਤ ਕਰ ਰਹੇ ਨੇ। ਕੁਝ ਲੋਕਾਂ ਨੇ ਨਵਦੀਪ ਤੋਂ ਨੌਜਵਾਨ ਵੱਲੋਂ ਕੀਤੇ ਮਾੜੇ ਵਿਹਾਰ ਲਈ ਮੁਆਫੀ ਮੰਗੀ ਹੈ, ਅਤੇ ਸ਼ਾਂਤ ਵਤੀਰੇ ਦੇ ਲਈ ਉਸ ਦੀ ਸ਼ਲਾਘਾ ਵੀ ਕੀਤੀ ।

ਉਧਰ ਇਸ ਮਾਮਲੇ ਸੰਬੰਧੀ ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੁਟੇਜ ਮਿਲ ਗਈ ਹੈ, ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਨੇ।

Related News

ਟੋਰਾਂਟੋ ‘ਚ ਲਾਪਤਾ ਹੋਈ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੀ AIR HOSTESS ! ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

Vivek Sharma

ਕਿਸਾਨਾਂ ਦੇ ਅੰਦੋਲਨ ਦੀ ਯੂਨਾਈਟਿਡ ਨੇਸ਼ਨ ਨੇ ਕੀਤੀ ਹਮਾਇਤ

Rajneet Kaur

ਲੈਂਬੈਥ ਪਬਲਿਕ ਸਕੂਲ ‘ਚ ਕੋਵਿਡ 19 ਦੇ ਦੋ ਨਵੇਂ ਮਾਮਲੇ ਆਏ ਸਾਹਮਣੇ

Rajneet Kaur

Leave a Comment