channel punjabi
Canada International News North America

ਕੈਨੇਡਾ: 39 ਸਾਲਾਂ ਵਿਅਕਤੀ ਦੀ ਜੈਸਪੁਰ ਨੈਸ਼ਨਲ ਪਾਰਕ ‘ਚ ਐਨੇਟ ਲੇਕ ‘ਚ ਡੁਬਣ ਕਾਰਨ ਹੋਈ ਮੌਤ

ਕੈਨੇਡਾ: ਆਏ ਦਿਨ ਕਿਸੇ ਨਾ ਕਿਸੇ ਵਿਅਕਤੀ ਦੀ ਡੁਬਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਕ ਹੋਰ ਖਬਰ ਜੈਸਪੁਰ ਨੈਸ਼ਨਲ ਪਾਰਕ ( Jasper National Park)  ‘ਚ ਐਨੇਟ ਲੇਕ (Annette Lake) ਤੋਂ ਸਾਹਮਣੇ ਆਈ ਹੈ। ਜਿਥੇ 39 ਸਾਲਾਂ ਵਿਅਕਤੀ ਦੀ ਡੁਬਣ ਕਾਰਨ ਮੌਤ ਹੋ ਗਈ ਹੈ।

ਆਰ.ਸੀ.ਐਮ.ਪੀ ਨੇ ਦਸਿਆ ਕਿ ਉਨ੍ਹਾਂ ਕੋਲ ਸ਼ਾਮ 5 ਵਜੇ ਕਾਲ ਆਈ ਸੀ। ਜਦ ਪੁਲਿਸ ਉਥੇ ਪਹੁੰਚੀ ਤਾਂ ਉਸ ਸਮੇਂ ਪਾਰਕਸ ਕੈਨੇਡਾ ਦੇ ਕਰਮਚਾਰੀ ਅਤੇ ਪੈਰਾਮੈਡਿਕਸ ਟੀਮ ਨੂੰ ਦੇਖਿਆ ਗਿਆ।

ਪੁਲਿਸ ਨੇ ਦਸਿਆ ਕਿ ਉਹ ਜ਼ਿੰਦਗੀ ਬਚਾਉਣ ਦੇ ਉਪਾਅ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਬਹੁਤ ਕੋਸ਼ਿਸ਼ ਦੇ ਬਾਵਜੂਦ ਵਿਅਕਤੀ ਨੂੰ ਮ੍ਰਿਤਕ ਐਲਾਨ ਕੀਤਾ ਗਿਆ।

“ਪਰਿਵਾਰ ਅਤੇ ਸੈਲਾਨੀਆਂ ਸਣੇ ਕਈ ਲੋਕਾਂ ਨੇ ਪੁਰਸ਼ ਤੱਕ ਪਹੁੰਚਣ ਅਤੇ ਉਸਦੀ ਸਿਹਤਯਾਬੀ ਵਿਚ ਸਹਾਇਤਾ ਲਈ ਯਤਨ ਕੀਤੇ,ਪਰ ਵਿਅਕਤੀ ਬਚ ਨਾ ਸਕਿਆ।

Related News

ਮਹਾਰਾਣੀ ਐਲਿਜ਼ਾਬੈਥ II ਦੇ ਪਤੀ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Rajneet Kaur

ਹਾਲ ਦੀ ਘੜੀ ਕੈਨੇਡਾ-ਅਮਰੀਕਾ ਦੀਆਂ ਸਰਹੱਦਾਂ ਨਹੀਂ ਖੋਲ੍ਹੀਆਂ ਜਾਣਗੀਆਂ : PM ਜਸਟਿਨ ਟਰੂਡੋ

Vivek Sharma

ਜ਼ਹਿਰੀਲੀ ਦੇਸੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 90 ਤੱਕ ਪੁੱਜੀ

Vivek Sharma

Leave a Comment