channel punjabi
Canada International News North America

ਇਨਫੈਕਸ਼ਨ ਕਾਰਨ ਗਵਾਉਣਾ ਪਿਆ ਲਿੰਗ, ਕੋਰੋਨਾ ਕਾਰਨ ਸਰਜਰੀ ਦੀਆਂ ਤਰੀਕਾਂ ਅੱਗੇ ਵਧੀਆ,ਪਰ ਮਿਲੀ ਸਫਲਤਾ

ਲੰਡਨ: ਇੰਗਲੈਂਡ ‘ਚ ਇੱਕ ਵਿਅਕਤੀ ਨੂੰ ਖੂਨ ਦੀ ਇਨਫੈਕਸ਼ਨ ਕਾਰਨ ਆਪਣਾ ਲਿੰਗ ਗਵਾਉਣਾ ਪਿਆ। ਇਸ ਤੋਂ ਬਾਅਦ ਉਹ ਦੁਨੀਆਂ ਦਾ ਪਹਿਲਾ ਅਜਿਹਾ ਇਨਸਾਨ ਬਣਿਆ ਜਿਸ ਦਾ ਲਿੰਗ ਸਰਜ਼ਰੀ ਤੋਂ ਬਾਅਦ ਬਾਂਹ ‘ਤੇ ਨਵਾਂ ਲਾਇਆ ਗਿਆ ਹੈ।

ਸਾਲ 2014 ‘ਚ 45 ਸਾਲਾ ਮੈਲਕੋਮ ਮੈਕਡੋਨਾਲਡ ਦੇ ਖੁਨ ‘ਚ ਇਨਫੈਕਸ਼ਨ ਹੋ ਗਈ ਸੀ।ਜਿਸ ਕਾਰਨ ਉਨ੍ਹਾਂ ਦੀ ਹਥਾਂ ਪੈਰਾਂ ਦੀਆਂ ਉਂਗਲੀਆਂ ਕਾਲੀਆਂ ਪੈਣ ਲੱਗੀਆ ।ਮੈਲਕੋਮ ਨੂੰ ਸਭ ਤੋਂ ਵੱਧ ਮੁਸ਼ਕਿਲ ਦਾ ਉਦੋਂ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਦਾ ਲਿੰਗ ਵੀ ਕਾਲਾ ਪੈਣ ਲਗਿਆ। ਕੁਝ ਦਿਨ ਬਾਅਦ  ਹਥਾਂ ਪੈਰਾ ਦੀਆਂ ਉਂਗਲੀਆਂ ਤਾਂ ਸਹੀ ਹੋ ਗਈਆਂ ਪਰ ਮੈਲਕੋਮ ਨੂੰ ਆਪਣਾ ਲਿੰਗ ਗਵਾਉਣਾ ਪਿਆ।

ਜਿਸਤੋਂ ਬਾਅਦ ਉਹ ਬਹੁਤ ਨਿਰਾਸ਼ ਹੋਏ ਤੇ ਉਨ੍ਹਾਂ ਨੇ  ਬਹੁਤ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਮੈਲਕਮ ਨੇ ਕਿਹਾ ਕਿ ਆਪਣਾ ਲਿੰਗ ਗਵਾਉਣ ਮਗਰੋਂ ਉਹ ਦੋ ਸਾਲ ਬਹੁਤ ਹੀ ਅਜੀਬ ਮਹਿਸੂਸ ਕਰਦਾ ਰਿਹਾ। ਉਸ ਦੇ ਦੱਸਣ ਮੁਤਾਬਕ ਉਹ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਤੇ ਉਸ ‘ਚ ਆਤਮ ਵਿਸ਼ਵਾਸ ਬਿਲਕੁਲ ਨਹੀਂ ਰਿਹਾ। ਲਗਾਤਾਰ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤੇ ਪਰਿਵਾਰ ਤੇ ਦੋਸਤਾਂ ਨੂੰ ਵੀ ਦੇਖਣਾ ਨਹੀਂ ਚਾਹੁੰਦਾ ਸੀ।

ਮੈਲਕੋਮ ਲੰਡਨ ਯੂਨੀਵਰਸਿਟੀ ਕਾਲਜ ਦੇ ਪ੍ਰੋਫੈਸਰ ਡੈਵਿਡ ਰਾਲਫ ਨਾਲ ਮਿਲੇ। ਪ੍ਰੋਫੈਸਰ ਡੇਵਿਡ ਰਾਲਫ ਨਵਾਂ ਲਿੰਗ ਬਣਾਉਣ ਦੇ ਮਾਹਿਰ ਹਨ। ਇਸਦੇ ਲਈ ਉਹ ਸਰੀਰ ਦੇ ਹੱਥ ਜਾਂ ਪੈਰ ‘ਤੇ ਨਵਾਂ ਲਿੰਗ ਉਗਾਉਂਦੇ ਹਨ। ਰਾਲਫ ਨੇ ਮੈਲਕਮ ਨੂੰ ਦੱਸਿਆ ਕਿ ਆਰਮ ਗ੍ਰਾਫਟ ਪ੍ਰੋਸੀਜ਼ਰ ਕਰਨਾ ਪਏਗਾ। ਇਸ ‘ਤੇ ਦੋ ਸਾਲ ਲੱਗ ਸਕਦੇ ਹਨ। ਇਸ ‘ਤੇ ਉਮੀਦ ਨਾਲ 45 ਸਾਲਾ ਮੈਲਕਮ ਨੇ ਸਰਜ਼ਰੀ ਲਈ ਹਾਮੀ ਭਰੀ। ਇਸ ਸਰਜ਼ਰੀ ਲਈ ਉਸ ਨੂੰ NHS ਤੋਂ 50 ਹਜ਼ਾਰ ਪੌਂਡ ਫੰਡ ਮਿਲਿਆ।

ਮੈਲਕੋਮ ਨੂੰ 50 ਹਜ਼ਾਰ ਪੋਂਡ ਯਾਨੀ ਕਿ 5 ਲੱਖ ਰੁਪਏ ਦਾ ਫੰਡ ਮਿਲਿਆ।ਪ੍ਰੋਫੈਸਰ ਡੇਵਿਡ ਰਾਲਫ ਨੇ ਮੈਲਕਕੋਮ ਦੀਆਂ ਨਾੜੀਆਂ ਅਤੇ ਮਾਂਸਪੇਸ਼ੀਆਂ ਤੋਂ ਨਵਾਂ ਲਿੰਗ ਬਣਾ ਕੇ ਉਸ ਦੇ ਹੱਥ ਨਾਲ ਜੋੜ ਦਿਤਾ। ਪ੍ਰੋਫੈਸਰ ਨੇ ਨਵੇਂ ਲਿੰਗ ‘ਚ ਉਹ ਸਾਰੀਆਂ  ਚੀਜ਼ਾਂ ਵਿਕਸਿਤ ਕੀਤੀਆਂ ਜੋ ਕੁਦਰਤੀ ਲਿੰਗ  ‘ਚ ਹੁੰਦੀਆਂ ਹਨ। ਇਹ ਪ੍ਰਕਿਰਿਆ ਚਾਰ ਸਾਲ ਪਹਿਲਾਂ ਸ਼ੁਰੂ ਹੋਈ ਸੀ ਤੇ ਕੋਰੋਨਾ ਮਹਾਮਾਰੀ ਤੇ ਕੁਝ ਹੋਰ ਕਾਰਨਾਂ ਕਰਕੇ ਅਜੇ ਵੀ ਮੁਕੰਮਲ ਨਹੀਂ ਹੋ ਸਕੀ।ਕੋਰੋਨਾ ਵਾਇਰਸ ਕਾਰਨ ਮੈਲਕੋਮ ਦੀਆਂ ਕੁਝ ਸਰਜਰੀ ਦੀਆਂ ਤਰੀਕਾਂ ਰੱਦ ਕਰ ਦਿਤੀਆਂ ਗਈ ਸਨ।

ਆਖਿਰਕਾਰ ਹਾਲ ਹੀ ‘ਚ ਪ੍ਰੋਫੈਸਰ ਡੇਵਿਡ ਰਾਲਫ ਨੇ ਹੱਥ ‘ਤੇ ਲਗਾਏ ਲਿੰਗ ਨੂੰ ਮੈਲਕੋਮ ਦੇ ਸਰੀਰ ਦੇ ਸਹੀ ਹਿੱਸੇ ‘ਚ ਟਰਾਂਸਪਲਾਂਟ ਕਰ ਦਿਤਾ ਹੈ।ਮੈਲਕੋਮ ਨੇ ਦਸਿਆ ਜਦੋਂ ਤੱਕ ਹਥ ਤੇ ਸੀ ਲੋਕ ਉਸਦਾ ਮਜ਼ਾਕ ਉਂਡਾਉਂਦੇ ਸਨ,ਪਰ ਹੁਣ ਮੈਂ ਬਹੁਤ ਖੁਸ਼ ਹਾਂ।

 

Related News

GOOD NEWS : ਅਮਰੀਕਾ ‘ਚ ਇੱਕ ਹੋਰ ਵੱਡੇ ਅਹੁਦੇ ‘ਤੇ ਭਾਰਤ ਵੰਸ਼ੀ ਦਾ ਕਬਜ਼ਾ, ਨੌਰੀਨ ਹਸਨ ਬਣੀ ਫੈਡਰਲ ਰਿਜ਼ਰਵ ਬੈਂਕ ਦੀ COO

Vivek Sharma

ਫਰਾਂਸ ਦੇ ਚਰਚ ‘ਚ ਅੱਤਵਾਦੀ ਹਮਲਾ, ਹਮਲਾਵਰ ਨੇ ਚਾਕੂ ਨਾਲ ਔਰਤ ਦਾ ਸਿਰ ਕੀਤਾ ਕਲਮ : ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੇ ਕੀਤੀ ਹਮਲੇ ਦੀ ਨਿੰਦਾ

Vivek Sharma

ਨੌਰਥ ਬੇਅ, ਪੈਰੀ ਸਾਉਂਡ, ਟਿਮਿਸਕਮਿੰਗ ਅਤੇ ਪੋਰਕੁਪਾਈਨ ਜ਼ਿਲੇ 22 ਮਾਰਚ ਨੂੰ ਓਨਟਾਰੀਓ ਦੇ ਕੋਵਿਡ 19 ਰੈਸਪੋਂਸ ਫਰੇਮਵਰਕ ਦੇ ਯੈਲੋ-ਸੁਰੱਖਿਆ ਖੇਤਰ ਵਿੱਚ ਚਲੇ ਜਾਣਗੇ

Rajneet Kaur

Leave a Comment