channel punjabi
Canada International News

ਚੀਨ ਖਿਲਾਫ ਕੈਨੇਡਾ ਵਿੱਚ ਜ਼ੋਰਦਾਰ ਪ੍ਰਦਰਸ਼ਨ, ਵੱਖ-ਵੱਖ ਮੁਲਕਾਂ ਦੇ ਨਾਗਰਿਕ ਹੋਏ ਸ਼ਾਮਲ

ਚੀਨ ਖਿਲਾਫ ਦੁਨੀਆ ਭਰ ਵਿੱਚ ਡਾਢਾ ਗੁੱਸਾ ਅਤੇ ਰੋਹ

ਪ੍ਰਦਰਸ਼ਨ ਕਰਕੇ ਲੋਕਾਂ ਨੇ ਜਤਾਇਆ ਆਪਣਾ ਗੁੱਸਾ

ਵੱਖ ਵੱਖ ਮੁਲਕਾਂ ਦੇ ਨਾਗਰਿਕਾਂ‌ ਨੇ ਲਿਆ ਹਿੱਸਾ

ਚੀਨ ਖ਼ਿਲਾਫ ਜੰਮ ਕੇ ਕੀਤੀ ਨਾਰੇਬਾਜੀ

ਪ੍ਰਦਰਸ਼ਨ ਦੌਰਾਨ PM ਮੋਦੀ ਦੇ ਹੱਕ ਵਿੱਚ ਲੱਗੇ ਨਾਅਰੇ

ਟੋਰਾਂਟੋ ਦੀਆਂ ਸੜਕਾਂ ਤੇ ਮੋਦੀ-ਮੋਦੀ ਦੇ ਨਾਅਰੇ

ਟੋਰਾਂਟੋ : ਚੀਨ ਦੀਆਂ ਹਰਕਤਾਂ ਅਤੇ ਉਸ ਦੀਆਂ ਮਾੜੀਆਂ ਨੀਤੀਆਂ ਕਾਰਨ ਦੁਨੀਆ ਭਰ ਦੇ ਦੇਸ਼ਾਂ ਵਿੱਚ ਗੁੱਸੇ ਅਤੇ ਨਾਰਾਜ਼ਗੀ ਦੀ ਲਹਿਰ ਹੈ। ਲੋਕ ਪ੍ਰਦਰਸ਼ਨਾਂ ਰਾਹੀਂ ਆਪਣੇ ਗੁੱਸੇ ਦਾ ਇਜ਼ਹਾਰ ਕਰ ਰਹੇ ਨੇ ।

ਟੋਰਾਂਟੋ ਵਿਚ ਵੱਖ-ਵੱਖ ਦੇਸ਼ਾਂ ਦੇ ਪ੍ਰਵਾਸੀ ਨਾਗਰਿਕਾਂ ਵਲੋਂ ਚੀਨ ਵਿਰੋਧੀ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕੈਨੇਡਾ-ਹਾਂਗਕਾਂਗ ਲਿੰਕ, ਬੰਗਲਾਦੇਸ਼ ਮਾਈਨਾਰਟੀ ਰਾਈਟਸ ਅਲਾਇੰਸ, ਭਾਰਤੀ, ਤਿੱਬਤੀ, ਵੀਅਤਨਾਮੀ ਅਤੇ ਤਾਇਵਾਨ ਦੇ ਪ੍ਰਵਾਸੀ ਨਾਗਰਿਕਾਂ ਨੇ ਇਕੱਠੇ ਹੋ ਕੇ ਚੀਨ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ।

ਖਾਸ ਗੱਲ ਇਹ ਰਹੀ ਕਿ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਜਿੱਥੇ ਚੀਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤਾਂ ਉੱਥੇ ਹੀ ਸੀ ਪ੍ਰਦਰਸ਼ਨਕਾਰੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿੱਚ ਮੋਦੀ ਮੋਦੀ ਦੇ ਨਾਅਰੇ ਲਗਾਉਂਦੇ ਦਿਖਾਈ ਦਿੱਤੇ।

(ਤਸਵੀਰਾਂ ਅਤੇ ਵੀਡੀਓ : ਧੰਨਵਾਦ ਸਹਿਤ)

ਇਸ ਤੋਂ ਕੁਝ ਦੇਰ ਪਹਿਲਾਂ ਹੀ ਕੈਨੇਡਾ ਦੇ ਵੈਨਕੁਵਰ ਵਿਚ ਭਾਰਤੀਆਂ ਵਲੋਂ ਬੀਜਿੰਗ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਕੈਨੇਡਾ ਵਿਚ ਰਹਿਣ ਵਾਲੇ ਤਿੱਬਤੀ ਪ੍ਰਵਾਸੀਆਂ, ਉਈਗਰ ਅਤੇ ਭਾਰਤੀਆਂ ਨੇ ਵੈਨਕੁਵਰ ਵਿਚ ਚੀਨੀ ਵਣਜ ਦੂਤਘਰ ਦੇ ਬਾਹਰ ਬੀਜਿੰਗ ਖਿਲਾਫ ਪ੍ਰਦਰਸ਼ਨ ਕੀਤਾ ਸੀ। ਪ੍ਰਦਰਸ਼ਨਕਾਰੀ ਮਾਸਕ ਪਾ ਕੇ ਆਏ ਸਨ ਅਤੇ ਚਾਈਨਾ ਅਗੈਨਸਟ ਡੈਮੋਕਰੇਸੀ ਅਤੇ ਬੈਂਕ ਆਫ ਚਾਈਨਾ ਵਰਗੇ ਨਾਅਰੇ ਲਗਾ ਰਹੇ ਸਨ।

ਸੂਤਰਾਂ ਮੁਤਾਬਕ ਚੀਨੀ ਕਮਿਊਨਿਸਟ ਪਾਰਟੀ ਦੇ ਅੱਤਿਆਚਾਰ ਖਿਲਾਫ ਐਤਵਾਰ ਨੂੰ ਤਿੰਨੋਂ ਭਾਈਚਾਰਿਆਂ ਦੇ ਲੋਕ ਪਹਿਲੀ ਵਾਰ ਇਕੱਠੇ ਆਏ। ਪ੍ਰਦਰਸ਼ਨ ਵਿਚ ਜਿਨ੍ਹਾਂ ਸੰਗਠਨਾਂ ਨੇ ਹਿੱਸਾ ਲਿਆ, ਉਸ ਵਿਚ ਕੈਨੇਡਾ ਤਿੱਬਤ ਕਮੇਟੀ, ਫਰੈਂਡਜ਼ ਆਫ ਕੈਨੇਡਾ ਐਂਡ ਇੰਡੀਆਂ ਆਰਗੇਨਾਇਜ਼ੇਸ਼ਨ, ਵੈਨਕੁਵਰ ਸੋਸਾਇਟੀ ਆਫ ਫਰੀਡਮ, ਡੈਮੋਕਰੇਸੀ ਐਂਡ ਹਿਊਮਨ ਰਾਈਟਸ ਇਨ ਇੰਡੀਆ ਅਤੇ ਵੈਨਕੁਵਰ ਉਈਗਰ ਐਸੋਸੀਏਸ਼ਨ ਸ਼ਾਮਲ ਹਨ। ਕੋਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਹਰ ਸੰਗਠਨ ਦੇ ਸਿਰਫ 50 ਮੈਂਬਰ ਹੀ ਪ੍ਰਦਰਸ਼ਨਕਾਰੀਆਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਮਿਲੀ ਸੀ।

Related News

ਟੋਰਾਂਟੋ ਪੁਲਿਸ ਸਰਵਿਸ ਅਕਤੂਬਰ ਤੱਕ ਅਧਿਕਾਰੀਆਂ ਨੂੰ ਹਜ਼ਾਰਾਂ body-worn ਕੈਮਰੇ ਕਰੇਗੀ ਜਾਰੀ

Rajneet Kaur

ਕੈਨੇਡਾ ਤੋਂ ਬਾਅਦ ਅਮਰੀਕਾ ਨੇ ਵੀ‌ ਚੀਨ ਖ਼ਿਲਾਫ ਆਵਾਜ਼ ਕੀਤੀ ਬੁਲੰਦ : ਚੀਨ ’ਚ ਹੋਣ ਵਾਲੇ ਸਰਦ ਰੁੱਤ ਓਲੰਪਿਕ ਖੇਡਾਂ ਕਿਸੇ ਹੋਰ ਦੇਸ਼ ‘ਚ ਕਰਵਾਉਣ ਦੀ ਮੰਗ

Vivek Sharma

ਟੋਰਾਂਟੋ ਦੇ ਮੇਅਰ ਜੋਹਨ ਟੋਰੀ ਨੇ ਇਟੀਬਕੌ ‘ਚ ਕਲੋਵਰਡੇਲ ਮਾਲ ਅੰਦਰ ਨਵੇਂ ਸਥਾਪਿਤ ਕੋਵਿਡ 19 ਵੈਕਸੀਨ ਕਲੀਨਿਕ ਦਾ ਕੀਤਾ ਦੌਰਾ

Rajneet Kaur

Leave a Comment