channel punjabi
International News North America

ਵੱਖ਼ਰੀ ਖਬਰ : ‘ਟਰੰਪ’ ਜੂਨੀਅਰ ਦੇ ਟਵੀਟ ਕਰਨ ‘ਤੇ ਲਾਈ ਰੋਕ !

ਟਵਿੱਟਰ ਨੇ ‘ਟਰੰਪ ਜੂਨੀਅਰ’ ਦੇ ਟਵੀਟ ਕਰਨ ‘ਤੇ ਲਾਈ ਪਾਬੰਦੀ !

ਵਿਵਾਦਿਤ ਵੀਡੀਓ ਸ਼ੇਅਰ ਕਰਕੇ ਫਸ ਗਏ ਟਰੰਪ !

ਟਵਿੱਟਰ ਤੇ ਫੈਸਲੇ ‘ਤੇ ਟਰੰਪ ਨੇ ਜਤਾਈ ਤਿੱਖੀ ਪ੍ਰਤਿਕ੍ਰਿਆ

ਕੋਰੋਨਾ ਬਾਰੇ ਭਰਮ ਫੈਲਾਉਣਾ ਗ਼ਲਤ : ਟਵਿੱਟਰ

ਵਾਸ਼ਿੰਗਟਨ : ਮਾਈਕ੍ਰੋ ਬਲੌਗਿੰਗ ਸੋਸ਼ਲ ਸਾਈਟ ਟਵਿੱਟਰ ਆਪਣੇ ਮਾਪਦੰਡਾਂ ਨੂੰ ਲੈ ਕੇ ਕਿੰਨੀ ਕੁ ਸੁਚੇਤ ਅਤੇ ਸਖ਼ਤ ਹੈ, ਇਸ ਦਾ ਅੰਦਾਜ਼ਾ ਕੁਝ ਘੰਟੇ ਪਹਿਲਾਂ ਲਏ ਗਏ ਉਸ ਦੇ ਇੱਕ ਫੈਸਲੇ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਟਵਿਟਰ ਨੇ ਅਮਰੀਕੀ ਰਾਸ਼ਟਰਪਤੀ ਦੇ ਪੁੱਤਰ ‘ਟਰੰਪ ਜੂਨੀਅਰ’ ਦੇ ਟਵੀਟ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ । ਜੀ ਹਾਂ ! ਇਹ ਹਕੀਕਤ ਹੈ । ਜੂਨੀਅਰ ਟਰੰਪ ਨੇ ਇੱਕ ਵੀਡੀਓ ਪੋਸਟ ਕੀਤੀ ਸੀ, ਜਿਸ ‘ਤੇ ਕਾਫੀ ਵਿਵਾਦ ਖੜ੍ਹਾ ਹੋਇਆ, ਜਿਸ ਤੋਂ ਬਾਅਦ ਟਵਿੱਟਰ ਨੇ ਟਰੰਪ ਜੂਨੀਅਰ ਦੇ ਟਵੀਟ ਕਰਨ ‘ਤੇ 12 ਘੰਟਿਆਂ ਲਈ ਪਾਬੰਦੀ ਲਗਾ ਦਿੱਤੀ ।

ਦਰਅਸਲ ਟਰੰਪ ਜੂਨੀਅਰ ਨੇ ਕੋਰੋਨਾ ਦੇ ਇਲਾਜ ‘ਚ ਮਲੇਰੀਆ ਰੋਕੂ ਦਵਾਈ ਹਾਈਡ੍ਰੋਕਸੀਕਲੋਰੋਕੁਈਨ ਦੇ ਫ਼ਾਇਦੇ ਦੱਸੇ ਸਨ, ਨਾਲ ਹੀ ਉਨ੍ਹਾਂ ਮਾਸਕ ਪਹਿਨਣ ਦੇ ਨੁਕਸਾਨ ਵੀ ਦੱਸੇ ਸਨ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਟਵਿਟਰ ਨੇ ਕਿਹਾ ਕਿ ਕੋਰੋਨਾ ਬਾਰੇ ਇਹ ਵੀਡੀਓ ਭਰਮ ਫੈਲਾਉਂਦਾ ਹੈ, ਜਿਹੜੇ ਕਿ ਨਿਯਮਾਂ ਦੀ ਉਲੰਘਣਾ ਹੈ। ਜਿਸ ਦੇ ਚਲਦਿਆਂ ਟਵਿਟਰ ਨੇ ਜੂਨੀਅਰ ਟਰੰਪ ਦਾ ਟਵਿੱਟਰ ਅਕਾਊਂਟ 12 ਘੰਟਿਆਂ ਲਈ‌ ਬਲਾਕ ਕਰ ਦਿੱਤਾ ।

“ਟਰੰਪ ਜੂਨੀਅਰ ਦੇ ਸਲਾਹਕਾਰ ANDREW SURABIAN ਨੇ ਟਵੀਟ ਕਰਕੇ ਟਰੰਪ ਦੇ ਟਵਿਟਰ ਅਕਾਊਂਟ ਨੂੰ ਬਲਾਕ ਕਰਨ ਦੀ ਜਾਣਕਾਰੀ ਸਾਂਝੀ ਕੀਤੀ।”

ਉਧਰ ਟਰੰਪ ਜੂਨੀਅਰ ਨੇ ਇਸ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਅਕਾਊਂਟ ਸੈਂਸਰ ਕੀਤਾ ਜਾ ਰਿਹਾ ਹੈ।

ਤਸਵੀਰ : ਟਰੰਪ ਜੂਨੀਅਰ

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਮਹੀਨੇ ਹੀ ਹਾਈਡ੍ਰੋਕਸੀਕਲੋਰੋਕੁਈਨ ਦਵਾਈ ਦੇ ਇਸਤੇਮਾਲ ਦੀ ਇਜਾਜ਼ਤ ਵਾਪਸ ਲੈ ਲਈ ਸੀ, ਕਿਉਂਕਿ ਕਈ ਅਧਿਐਨਾਂ ‘ਚ ਇਸ ਦੇ ਅਸਰ ‘ਤੇ ਸ਼ੱਕ ਪ੍ਰਗਟਾਇਆ ਗਿਆ ਸੀ। ਹਾਲਾਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਦਵਾਈ ਦੀ ਵਕਾਲਤ ਕਰਦੇ ਰਹੇ ਹਨ ਤੇ ਪਿਛਲੇ ਦਿਨੀਂ ਖ਼ੁਦ ਵੀ ਇਸਤੇਮਾਲ ਕਰਨ ਦੀ ਗੱਲ ਕਹੀ ਸੀ।

Related News

ਐਟਲਾਟਿੰਕ ਕੈਨੇਡਾ ਦੀ ਸਭ ਤੋਂ ਵੱਡੀ ਅਖਬਾਰ ਚੇਨ ਨੇ ਆਪਣੇ 109 ਕਰਮਚਾਰੀਆਂ ਨੂੰ ਛੱਡਣ ਦਾ ਕੀਤਾ ਐਲਾਨ

team punjabi

ਵਿੰਨੀਪੈਗ ਪਰਸਨਲ ਕੇਅਰ ਹੋਮ ਵਿਖੇ ਕੋਵਿਡ -19 ਵੈਰੀਅੰਟ ਦਾ ਮਾਮਲਾ ਆਇਆ ਸਾਹਮਣੇ

Rajneet Kaur

CORONA UPDATE : ਕਈ ਸੂਬਿਆਂ ‘ਚ ਲਗਾਤਾਰ ਵਧ ਰਹੀ ਹੈ ਕਰੋਨਾ ਮਰੀਜ਼ਾਂ ਦੀ ਗਿਣਤੀ

Vivek Sharma

Leave a Comment