channel punjabi
International News

ਭਾਰਤੀ ਹਵਾਈ ਸੈਨਾ ਵਿੱਚ ਅੱਜ ਸ਼ਾਮਲ ਹੋਵੇਗਾ ‘ਰਾਫੇ਼ਲ’, ਪਹਿਲੇ ਬੇੜੇ ‘ਚ ਹਨ ਪੰਜ ਰਾਫੇ਼ਲ

‘ਰਾਫੇ਼ਲ’ ਭਾਰਤੀ ਹਵਾਈ ਸੈਨਾ ‘ਚ ਅੱਜ ਹੋਵੇਗਾ ਸ਼ਾਮਲ

ਕੁਝ ਘੰਟਿਆਂ ਬਾਅਦ ਅੰਬਾਲਾ ’ਚ ਉਤਰਨਗੇ ਪੰਜ ਰਾਫੇ਼ਲ ਲੜਾਕੂ ਜਹਾਜ਼

ਫ਼ਰਾਂਸ ਤੋਂ ਸੋਮਵਾਰ ਨੂੰ ਇਨ੍ਹਾਂ ਅਤਿ ਆਧੁਨਿਕ ਲੜਾਕੂ ਜਹਾਜ਼ਾਂ ਨੇ ਭਰੀ ਸੀ ਉਡਾਰੀ

ਰਾਫੇ਼ਲ ਦੀ ਭਾਰਤ ਵੱਲ ਉਡਾਰੀ ਜਾਰੀ, ਹਵਾ ਵਿੱਚ ਭਰਿਆ ਤੇਲ

ਕਰੀਬ 12 ਘੰਟੇ ਪਹਿਲਾਂ ਰਾਫੇ਼ਲ ਲੜਾਕੂ ਜਹਾਜ਼ਾਂ ‘ਚ ਉਡਾਨ ਦੌਰਾਨ ਹੀ ਭਰਿਆ ਤੇਲ

ਫਰਾਂਸ ਤੋਂ ਉਡਾਨ ਭਰ ਕੇ ਸਿਰਫ਼ ਯੂਏਈ ਵਿੱਚ ਰੁਕਿਆ ‘ਰਾਫੇ਼ਲ ਬੇੜਾ’

ਭਾਰਤ-ਚੀਨ ਤਣਾਅ ਦਰਮਿਆਨ ਭਾਰਤੀ ਹਵਾਈ ਸੈਨਾ ਨੂੰ ਮਿਲੇਗੀ ਵੱਡੀ ਮਜ਼ਬੂਤੀ

ਅੰਬਾਲਾ/ਚੰਡੀਗੜ੍ਹ/ਨਵੀਂ ਦਿੱਲੀ : ਕਰੀਬ ਚਾਰ ਸਾਲਾਂ ਦੀ ਖਿੱਚੋਤਾਣ ਤੋਂ ਬਾਅਦ ਆਖਰਕਾਰ ਉਹ ਦਿਨ ਆ ਹੀ ਗਿਆ ਜਦੋਂ ਭਾਰਤੀ ਹਵਾਈ ਸੈਨਾ ਨੂੰ ਅਤਿ-ਆਧੁਨਿਕ ਰਾਫੇ਼ਲ ਜਹਾਜ਼ ਮਿਲਣ ਜਾ ਰਹੇ ਨੇ । ਭਾਰਤੀ ਹਵਾਈ ਸੈਨਾ ਨੂੰ ਫਰਾਂਸ ਵਿੱਚ ਬਣੇ ਅਤਿ-ਉਨੰਤ ਕਿਸਮ ਦੇ ਇਹਨਾਂ ਲੜਾਕੂ ਜਹਾਜ਼ਾਂ ਦੀ ਬੇਸਬਰੀ ਨਾਲ ਉਡੀਕ ਸੀ। ਇਹ ਉਡੀਕ ਕੁਝ ਘੰਟਿਆਂ ਵਿੱਚ ਹੀ ਖ਼ਤਮ ਹੋ ਜਾਵੇਗੀ ।

ਫਰਾਂਸ ਤੋਂ 7000 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਭਾਰਤ ਆ ਰਹੇ ਪੰਜ ਜਹਾਜ਼ਾਂ ਨੇ ਅੱਜ ਅੰਬਾਲਾ ਸਥਿਤ ਹਵਾਈ ਅੱਡੇ ’ਤੇ ਉਤਰਨਾ ਹੈ।

ਫਰਾਂਸ ਦੇ ਏਅਰਬੇਸ ਤੋਂ ਸੋਮਵਾਰ ਨੂੰ ਉੱਡੇ 5 ਰਾਫੇ਼ਲ ਜੰਗੀ ਜਹਾਜ਼ ਯੂਏਈ ਵਿਚ ਰੁੱਕਣ ਤੋਂ ਬਾਅਦ ਬੁੱਧਵਾਰ ਨੂੰ ਦੁਪਹਿਰ ਵੇਲੇ ਅੰਬਾਲਾ ਛਾਉਣੀ ਦੇ ਏਅਰਬੇਸ ’ਤੇ ਉਤਰਨਗੇ। ਇਸ ਮਲਟੀ-ਰੋਲ ਫਾਈਟਰ ਜੈੱਟ ਦੇ ਸ਼ਾਮਲ ਹੋਣ ਨਾਲ ਭਾਰਤੀ ਹਵਾਈ ਸੈਨਾ ਦੀ ਤਾਕਤ ਕਈ ਗੁਣਾ ਵੱਧ ਜਾਵੇਗੀ।

ਤਸਵੀਰ : ‘ਰਾਫੇ਼ਲ ਬੇੜੇ’ ਨੂੰ ਭਾਰਤ ਲਿਆਉਣ ਵਾਲੇ ਭਾਰਤੀ ਹਵਾਈ ਸੈਨਾ ਦੇ ਪਾਇਲਟ

ਇਹ ਜੰਗੀ ਜਹਾਜ਼ ਅੰਬਾਲਾ ਛਾਉਣੀ ਦੇ ਏਅਰਬੇਸ ’ਤੇ ਤੈਨਾਤ ਕੀਤੇ ਜਾਣਗੇ ਤਾਂ ਕਿ ਜ਼ਰੂਰਤ ਪੈਣ ’ਤੇ ਪੱਛਮੀ ਸੀਮਾ ’ਤੇ ਪਾਕਿਸਤਾਨ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾ ਸਕੇ। ਚੀਨ ਦੀ ਸੀਮਾ ਵੀ ਇਸ ਏਅਰਬੇਸ ਤੋਂ ਕੇਵਲ 200 ਕਿਲੋਮੀਟਰ ਦੀ ਦੂਰੀ ’ਤੇ ਹੈ। ਅੰਬਾਲਾ ਵਿੱਚ 17ਵੀਂ ਸਕੁਐਡਰਨ ਗੋਲਡਨ ਐਰੋਜ਼ ਰਾਫਾਲ ਦੀ ਪਹਿਲੀ ਸਕੁਐਡਰਨ ਹੋਵੇਗੀ।

ਉਡਾਨ ਦੌਰਾਨ ਹਵਾ ਵਿੱਚ ਹੀ ਭਰਿਆ ਗਿਆ ਤੇਲ
(ਤਸਵੀਰਾਂ: ਧੰਨਵਾਦ ਸਹਿਤ,IAF TWITTER)

ਉਧਰ ਅੰਬਾਲਾ ਵਿਖੇ ਇਸ ਸੰਬੰਧ ਵਿੱਚ ਪ੍ਰਸ਼ਾਸ਼ਨ ਨੇ ਵੱਡੇ ਕਦਮ ਚੁੱਕੇ ਹਨ। ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਅਸ਼ੋਕ ਕੁਮਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਆਈਪੀਸੀ 1973 ਦੀ ਧਾਰਾ 144 ਤਹਿਤ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਏਅਰਫੋਰਸ ਸਟੇਸ਼ਨ ਦੇ ਨਾਲ ਲੱਗਦੇ ਧੂਲਕੋਟ, ਬਲਦੇਵ ਨਗਰ, ਗਰਨਾਲਾ, ਪੰਜੋਖਰਾ ਆਦਿ ਸਥਾਨਾਂ ਤੋਂ ਏਅਰ ਫੋਰਸ ਸਟੇਸ਼ਨ ਦੀ ਕਿਸੇ ਵੀ ਤਰ੍ਹਾਂ ਦੀ ਤਸਵੀਰ ਲੈਣ ’ਤੇ ਰੋਕ ਲਗਾਈ ਗਈ ਹੈ। ਡੀਐੱਸਪੀ (ਕੈਂਟ) ਰਾਮ ਕੁਮਾਰ ਅਨੁਸਾਰ ਏਅਰ ਫੋਰਸ ਅਤੇ ਅੰਬਾਲਾ ਪ੍ਰਸ਼ਾਸਨ ਨੇ ਏਅਰ ਬੇਸ ਦੇ ਤਿੰਨ ਕਿਲੋਮੀਟਰ ਦੇ ਦਾਇਰੇ ਨੂੰ ਪਹਿਲਾਂ ਹੀ ‘ਨੋ ਡਰੋਨ ਖੇਤਰ’ ਐਲਾਨ ਦਿੱਤਾ ਹੈ।

ਭਾਰਤ ਅਤੇ ਚੀਨ ਦਰਮਿਆਨ ਗਲਵਾਨ ਘਾਟੀ ਵਿੱਚ ਚੱਲ ਰਹੇ ਤਣਾਅ ਵਿਚਾਲੇ ਰਾਫਾਲ ਲੜਾਕੂ ਜਹਾਜਾਂ ਦਾ ਇਹ ਬੇੜਾ ਨਿਸ਼ਚਿਤ ਤੌਰ ‘ਤੇ ਚੀਨ ਉੱਪਰ ਇਕ ਵੱਡਾ ਦਬਾਅ ਹੋਵੇਗਾ, ਕਿਉਂਕਿ ਰੱਖਿਆ ਮਾਹਿਰਾਂ ਅਨੁਸਾਰ ਚੀਨ ਕੋਲ ਇਸ ਜਹਾਜ਼ ਦਾ ਹਾਲੇ ਤੱਕ ਤੋੜ ਨਹੀਂ ਹੈ।

Related News

ਕਈ ਭਾਸ਼ਾਵਾਂ ਦੇ ਵਿਦਵਾਨ ਤੇ ਨਾਮੀ ਸਾਹਿਤਕਾਰ ਹਰਭਜਨ ਸਿੰਘ ਬੈਂਸ ਦਾ ਹੋਇਆ ਦਿਹਾਂਤ

Rajneet Kaur

ਸਿਟੀ ਕਾਊਂਸਲ ਦੀ ਮੀਟਿੰਗ ਵਿੱਚ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਡਰਾਈਵ-ਵੇਅ ਡਿਜ਼ਾਈਨ ਪਾਲਿਸੀ ਦੇ ਸਬੰਧ ‘ਚ ਵਿਚਾਰ ਵਟਾਂਦਰਾ ਕੀਤਾ ਗਿਆ

Rajneet Kaur

ਕਿਊਬਿਕ ਵਿੱਚ ਕੋਰੋਨਾ ਦੇ 800 ਨਵੇਂ ਮਾਮਲੇ ਕੀਤੇ ਗਏ ਦਰਜ,1714 ਨੂੰ ਦਿੱਤੀ ਗਈ ਵੈਕਸੀਨ

Vivek Sharma

Leave a Comment