channel punjabi
Canada International News North America

ਬਰੈਂਪਟਨ: ਓਂਟਾਰੀਓ ‘ਚ ਇਕ ਘਰ ‘ਚ 200 ਤੋਂ ਵੱਧ ਲੋਕ ਕਰ ਰਹੇ ਸਨ ਪਾਰਟੀ, ਮਾਲਕ ਵਿਰੁਧ ਐਮਰਜੰਸੀ ਐਂਡ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਮਾਮਲਾ ਦਰਜ

ਬਰੈਂਪਟਨ : ਓਂਟਾਰੀਓ ਵਿੱਚ ਪੁਲਿਸ ਨੇ ਪਰਸੋਂ ਰਾਤ ਨੂੰ 200 ਲੋਕਾਂ ਨੂੰ ਇੱਕ ਘਰ ਵਿੱਚ ਪਾਰਟੀ ਕਰਨ ਤੋਂ ਰੋਕਿਆ| ਇਸ ਪਾਰਟੀ ਦੇ ਆਰਗੇਨਾਈਜ਼ਰਜ਼ ਨੇ ਇਸ ਪਾਰਟੀ ਦੀ ਭਿਣਕ ਨਾ ਤਾਂ ਸੋਸ਼ਲ ਮੀਡੀਆ ਉੱਤੇ  ਪੈਣ ਦਿੱਤੀ ਤੇ ਨਾ ਹੀ ਗੁਆਂਢੀਆਂ ਨੂੰ ਇਸ ਬਾਰੇ ਪਤਾ ਲੱਗਣ ਦਿੱਤਾ|

ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੀਸਾਈਡ ਡਰਾਈਵ ਤੇ ਗੋਰਵੇਅ ਰੋਡ ਇਲਾਕੇ ਦੇ ਇੱਕ ਘਰ ਵਿੱਚ ਹੋ ਰਹੀ ਇਸ ਤਰ੍ਹਾਂ ਦੀ ਪਾਰਟੀ ਬਾਰੇ ਦੱਸਿਆ ਗਿਆ । ਇੱਥੇ ਪਹੁੰਚੇ ਲੋਕਾਂ ਦੀਆਂ ਗੱਡੀਆਂ ਸਾਰੇ ਯਾਰਡ ਤੇ ਨਾਲ ਲੱਗਦੇ ਇਲਾਕੇ ਵਿੱਚ ਪਾਰਕ ਕੀਤੀਆਂ ਹੋਈਆਂ ਸਨ |

ਅਧਿਕਾਰੀਆਂ ਨੇ ਦੱਸਿਆ ਕਿ ਘਰ ਦੇ ਮਾਲਕ ਜਾਂ ਪਾਰਟੀ ਆਰਗੇਨਾਈਜ਼ਰ ਨੇ ਕਾਰਾਂ ਪਾਰਕ ਕਰਨ ਲਈ ਸਕਿਊਰਿਟੀ ਦੀਆਂ ਸੇਵਾਵਾਂ ਲਈਆਂ | ਕਈ ਲੋਕ ਤਾਂ ਸਿਰਫ ਇਹ ਧਿਆਨ ਰੱਖ ਰਹੇ ਸਨ ਕਿ ਪਾਰਟੀ ਵਿੱਚ ਸ਼ਾਮਲ ਲੋਕ ਐਨੇ ਵੱਡੇ ਇੱਕਠ ਦੀ ਵੀਡੀਓ ਰਿਕਾਰਡਿੰਗ ਆਪਣੇ ਫੋਨ ਉੱਤੇ ਨਾ ਕਰ ਲੈਣ | ਆਰਗੇਨਾਈਜ਼ਰਜ਼ ਨੇ ਘਰ ਦੇ ਬੈਕਯਾਰਡ ਦੀ ਫੈਂਸ ਦੇ ਉੱਪਰ ਬੈਰੀਅਰਜ਼ ਵੀ ਲਾਏ ਸਨ ਤਾਂ ਕਿ ਲੋਕ ਘਰ ਦੇ ਅੰਦਰ ਨਾ ਵੇਖ ਸਕਣ|

ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਵੀਡੀਓ ਵਿੱਚ ਇਸ ਘਰ ਦੇ ਨੇੜੇ ਕਈ ਗੱਡੀਆਂ ਪਾਰਕ ਹੋਈਆਂ ਨਜ਼ਰ ਆ ਰਹੀਆਂ ਹਨ| ਪੁਲਿਸ ਨੇ ਦੱਸਿਆ ਕਿ ਪਾਰਟੀ ਨੂੰ ਖਿੰਡਾਉਣ ਲਈ ਤੇ ਸਾਰਿਆਂ ਨੂੰ ਘਰੋ ਘਰੀ ਭੇਜਣ ਲਈ ਇੱਕ ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗਿਆ| ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਦੇ ਬੁਲਾਰੇ ਨੇ ਦੱਸਿਆ ਕਿ ਇਸ ਘਰ ਦੇ ਮਾਲਕ ਨੂੰ ਐਮਰਜੰਸੀ ਐਂਡ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਚਾਰਜ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਪਰਸੋਂ ਰਾਤ ਨੂੰ ਇਲਾਕੇ ਵਿੱਚ ਕਈ ਹੋਰ ਪਾਰਟੀਆਂ ਵੀ ਹੋਈਆਂ ਤੇ ਕਈ ਘਰਾਂ ਦੇ ਮਾਲਕਾਂ ਨੂੰ ਇਸੇ ਐਕਟ ਤਹਿਤ ਚਾਰਜ ਕੀਤਾ ਗਿਆ।

Related News

ਕਿੰਗਸਟਨ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ,ਘਰ ‘ਚ ਹੀ ਕਰਦੇ ਸਨ fentanyl ਦਾ ਕਾਰੋਬਾਰ

Rajneet Kaur

BIG NEWS : ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਫਰੰਟ-ਲਾਈਨ ਕਰਮਚਾਰੀਆਂ ਨੂੰ ਮਹਾਂਮਾਰੀ ਤਨਖਾਹ ਦੇਣ ਦਾ ਕੀਤਾ ਐਲਾਨ

Vivek Sharma

ਆਪਣੇ ਗੁਆਂਢੀ ਅਤੇ ਦੋਸਤ ਮੁਲਕਾਂ ਲਈ ਵੱਡਾ ਮਦਦਗਾਰ ਸਾਬਿਤ ਹੋ ਰਿਹਾ ਹੈ ਭਾਰਤ, ਪਾਕਿਸਤਾਨ ਚਾਹ ਕੇ ਵੀ ਨਹੀਂ ਮੰਗ ਸਕਿਆ ਮਦਦ!

Vivek Sharma

Leave a Comment