channel punjabi
International News North America

ਅਮਰੀਕਾ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਝਟਕਾ ! ਸ਼ਰਤਾਂ ਪੂਰੀਆਂ ਕੀਤੇ ਬਗ਼ੈਰ ਦਾਖ਼ਲਾ ਨਹੀਂ !

ਅਮਰੀਕੀ ਇਮੀਗ੍ਰੇਸ਼ਨ ਅਥਾਰਟੀ ਨੇ ਬਣਾਈ ਨਵੀਂ ਨੀਤੀ !

ਵੀਜੇ਼ ਵਿਚ ਛੋਟ ਸ਼ਰਤਾਂ ਪੂਰੀਆਂ ਕਰਨ ‘ਤੇ ਹੀ

ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਮਰੀਕਾ ਦਾ ਝਟਕਾ !

ਵਾਸ਼ਿੰਗਟਨ: ਅਮਰੀਕਾ ਇਮੀਗ੍ਰੇਸ਼ਨ ਅਥਾਰਟੀ ਨੇ ਇਕ ਨਵੀਂ ਨੀਤੀ ਜਾਰੀ ਕਰਦੇ ਹੋਏ ਕਿਹਾ ਕਿ ਸਿਰਫ ਆਨਲਾਈਨ ਅਧਿਐਨ ਦੀ ਮੰਗ ਕਰ ਰਹੇ, ਨਵੇਂ ਸਿਰੇ ਤੋਂ ਨਾਮਜ਼ਦ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਵਿਚ ਐਂਟਰੀ ਕਰਨ ਤੋਂ ਰੋਕ ਦਿੱਤਾ ਜਾਵੇਗਾ। ਅਮਰੀਕਾ ਦੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵੱਲੋਂ ਸ਼ੁੱਕਰਵਾਰ ਨੂੰ ਐਲਾਨ ਨਵੀਂ ਨੀਤੀ ਵਿਚ ਕਿਹਾ ਗਿਆ ਹੈ ਕਿ ਗੈਰ-ਪ੍ਰਵਾਸੀ ਵਿਦਿਆਰਥੀਆਂ ਨੂੰ ਵੀਜ਼ੇ ਵਿਚ ਛੋਟ ਪ੍ਰਦਾਨ ਕਰਨ ਵਾਲਾ ਉਸ ਦਾ ਨਿਰਦੇਸ਼ ਸਿਰਫ ਉਨਾਂ ਲੋਕਾਂ ‘ਤੇ ਲਾਗੂ ਹੁੰਦਾ ਹੈ, ਜਿਨ੍ਹਾਂ ਨੇ 9 ਮਾਰਚ ਨੂੰ ਅਮਰੀਕੀ ਸਕੂਲਾਂ ਵਿਚ ਨਾਮਜ਼ਦ ਕੀਤਾ ਗਿਆ ਲਿਆ ਸੀ।

ਵਿਦਿਆਰਥੀ ਅਤੇ ਐਕਸਚੇਜ਼ ਵਿਜ਼ਿਟਰ ਪ੍ਰੋਗਰਾਮ (ਐਸ. ਈ. ਵੀ. ਪੀ.) ਅਤੇ ਗ੍ਰਹਿ ਸੁਰੱਖਿਆ ਵਿਭਾਗ ਦੇ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨੇ 2020 ਲਈ ਸੋਧ ਦਿਸ਼ਾ-ਨਿਰਦੇਸ਼ ਵਿਚ, ਯੂਨੀਵਰਸਿਟੀਆਂ ਤੋਂ ਉਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਜ਼ਰੂਰੀ ਵੀਜ਼ਾ ਪੇਪਰ ਜਾਰੀ ਨਾ ਕਰਨ ਲਈ ਕਿਹਾ, ਜੋ ਪੂਰੀ ਤਰ੍ਹਾਂ ਨਾਲ ਆਨਲਾਈਨ ਕੋਰਸਾਂ ਵਿਚ ਨਾਮਜ਼ਦ ਹਨ।

ਸਾਰੇ ਨਵੇਂ. ਡੀ. ਏ. ਸੀ. ਏ. ਐਪਲੀਕੇਸ਼ਨਾਂ ਨੂੰ ਪੈਂਡਿੰਗ ਲਿਸਟ ਵਿਚ ਰੱਖਿਆ ਜਾਵੇਗਾ

ਅਮਰੀਕੀ ਸਰਕਾਰ ਨੇ ਕਿਹਾ ਕਿ ਉਹ ‘ਨਾਬਾਲਿਗ ਅਵਸਥਾ ਵਿਚ ਆਏ ਪਰਵਾਸੀਆਂ ਖਿਲਾਫ ਕਾਰਵਾਈ ਮੁਅੱਤਲ ਕਰਨ ਦੀ ਯੋਜਨਾ’ (ਡੀ. ਏ. ਸੀ. ਏ.) ਦੇ ਤਹਿਤ ਸਾਰੀਆਂ ਨਵੀਆਂ ਐਪਲੀਕੇਸ਼ਨਾਂ ਨੂੰ ਪੈਂਡਿੰਗ ਲਿਸਟ ਵਿਚ ਰੱਖੇਗੀ, ਜਦਕਿ ਅਧਿਕਾਰੀ ਇਕ ਵਾਰ ਫਿਰ ਇਸ ‘ਤੇ ਵਿਚਾਰ ਕਰਨਗੇ ਕਿ ਕੀ ਪ੍ਰੋਗਰਾਮ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

Related News

ਪੁਲਿਸ ਨੇ ਪਿਛਲੇ ਹਫਤੇ ਵਿੱਚ ਨੌਰਥ ਯੌਰਕ ਅਤੇ ਸਕਾਰਬਰੋ ਵਿੱਚ ਸਟੰਟ ਡਰਾਈਵਿੰਗ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

Rajneet Kaur

BIG NEWS : ਦੁਨੀਆ ਭਰ ਵਿੱਚ ਵਿਸਾਖੀ ਦੀ ਧੂਮ : ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਵਿਰੋਧੀ ਧਿਰ ਦੇ ਆਗੂ ਨੇ ਦਿੱਤੀ ਵਿਸਾਖੀ ਦੀ ਵਧਾਈ

Vivek Sharma

ਚੀਨ ਪੂਰੇ ਖੇਤਰ ਲਈ ਖ਼ਤਰਾ : ਤਾਇਵਾਨ ਦੀ ਰਾਸ਼ਟਰਪਤੀ ਸਾਈ ਈਂਗ ਵੇਨ

Vivek Sharma

Leave a Comment