channel punjabi
Canada International News North America

ਟੋਰਾਂਟੋ  : ਬੈਲਗ੍ਰੇਵੀਆ ਇਲਾਕੇ ‘ਚ ਛੁਰੇਬਾਜ਼ੀ ਕਾਰਨ ਵਿਅਕਤੀ ਗੰਭੀਰ ਰੂਪ ‘ਚ ਜਖ਼ਮੀ, ਪਹੁੰਚਾਇਆ ਹਸਪਤਾਲ

ਟੋਰਾਂਟੋ  : ਸ਼ਹਿਰ ਦੇ ਬੈਲਗ੍ਰੇਵੀਆ ਇਲਾਕੇ ਵਿੱਚ ਛੁਰੇਬਾਜ਼ੀ ਕਾਰਨ ਜ਼ਖ਼ਮੀ ਹੋਏ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਸੋਮਵਾਰ ਸ਼ਾਮ ਨੂੰ ਐਗਲਿੰਟਨ ਐਵਨਿਊ ਦੇ ਉੱਤਰ ਵੱਲ ਡਫਰਿਨ ਸਟਰੀਟ ਤੇ ਵ੍ਹਿਟਮੋਰ ਐਵਨਿਊ ਵਾਲੇ ਇਲਾਕੇ ਵਿੱਚ ਵਾਪਰੀ।

ਟੋਰਾਂਟੋ ਪੈਰਾਮੈਡਿਕਸ ਸਰਵਿਸਿਜ਼ ਅਨੁਸਾਰ ਇਸ ਵਿਅਕਤੀ ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੇ ਸਿਲਸਿਲੇ ਵਿੱਚ ਉਹ ਦੋ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ। ਦੋਵੇਂ ਵਿਅਕਤੀ ਸਿਆਹ ਨਸਲ ਦੇ ਦੱਸੇ ਜਾਂਦੇ ਹਨ। ਇੱਕ ਦਾ ਕੱਦ ਪੰਜ ਫੁਟ ਛੇ ਇੰਚ ਤੇ ਦੂਜੇ ਦਾ ਕੱਦ ਛੇ ਫੁਟ ਦੇ ਲੱਗਭਗ ਦੱਸਿਆ ਜਾ ਰਿਹਾ ਹੈ।

ਪੁਲਿਸ ਨੇ ਦੱਸਿਆ ਕਿ ਦੋਵਾਂ ਮਸ਼ਕੂਕਾਂ ਨੇ ਕਾਲੇ ਰੰਗ ਦੇ ਬੈਗੀ ਕੱਪੜੇ ਪਾਏ ਹੋਏ ਸਨ ਤੇ ਆਪਣੇ ਮੂੰਹ ਬੈਨਡੈਨਾਜ਼ ਨਾਲ ਢਕੇ ਹੋਏ ਸਨ।

Related News

ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ 100 ਮਿਲੀਅਨ ਤੋਂ ਪੁੱਜਾ ਪਾਰ, ਸਭ ਤੋਂ ਵੱਧ ਅਮਰੀਕਾ ‘ਚ ਹੋਇਆ ਨੁਕਸਾਨ

Vivek Sharma

ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਨਵੀਂ ਸਰਕਾਰ ‘ਚ ਦੋ ਪੰਜਾਬਣਾਂ ਨੂੰ ਮਿਲੇ ਅਹਿਮ ਅਹੁਦੇ

Vivek Sharma

ਓਂਟਾਰੀਓ : 58 ਸਾਲਾਂ ਟਾਮ ਲਾਂਗਾਨ ਨੇ 107 ਦਿਨ੍ਹਾਂ ਬਾਅਦ ਕੋਵਿਡ-19 ਨੂੰ ਦਿੱਤੀ ਮਾਤ

Rajneet Kaur

Leave a Comment