channel punjabi
Canada International News

ਕੈਲਗਰੀ ‘ਚ ਆਏ ਤੂਫ਼ਾਨ ਨੇ ਕੀਤਾ ਭਾਰੀ ਨੁਕਸਾਨ

ਕੈਲਗਰੀ : ਇਕ ਕੋਰੋਨਾ ਦੀ ਮਾਰ ਤੇ ਦੂਜਾ ਹੁਣ ਕੈਲਗਰੀ ‘ਚ ਆਏ ਤੂਫਾਨ ਨੇ ਕੈਲਗਰੀ ‘ਚ ਬਹੁਤ ਨੁਕਸਾਨ ਕਰ ਦਿੱਤਾ ਹੈ।ਟੈਨਿਸ ਬਾਲ ਸਾਈਜ਼ ਦੀ ਭਾਰੀ ਗੜੇਮਾਰੀ ਨਾਲ ਕੈਲਗਰੀ ਦੀਆਂ ਸੜਕਾਂ ‘ਤੇ ਚਿੱਟੀ ਚਾਦਰ ਵਿਛ ਗਈ ਹੈ।ਘਰਾਂ ਅਤੇ ਵਾਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ।ਕਈ ਸੜਕਾਂ ਪਾਣੀ ਨਾਲ ਭਰ ਗਈਆਂ ਹਨ।

 

ਕੈਲਗਰੀ ਦੇ ਉੱਤਰੀ ਪੂਰਬੀ ਇਲਾਕੇ ਦੀ ਵਿਧਾਇਕ ਰਾਜਨ ਸਾਵਨੀ ਨੇ ਟਵੀਟ ਕੀਤਾ ਕਿ ਜਦੋਂ ਭਾਰੀ ਗੜੇਮਾਰੀ ਹੋਈ ਸੀ ਉਹ ਉਸ ਸਮੇਂ ਆਪਣੇ ਦਫਤਰ ਵਿਚ ਸਨ।ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਉਨ੍ਹਾਂ ਨੇ ਆਪਣੇ ਇਲਾਕੇ ਦਾ ਦੌਰਾ ਕੀਤਾ ਤਾਂ ਘਰਾਂ ਤੇ ਕਾਰਾਂ ਦਾ ਕਾਫੀ ਨੁਕਸਾਨ ਹੋਇਆ ਪਿਆ ਸੀ।

 

ਸਿਟੀ ਕਰੂ ਨੇ ਤੁਫ਼ਾਨ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਤੇ ਕਈ ਥਾਵਾਂ ਨੂੰ ਸਾਫ ਕਰ ਦਿਤਾ ਹੈ।ਕੈਲਗਰੀ ਪੁਲਿਸ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਨੁਕਸਾਨ ਸ਼ਹਿਰ ਦੇ ਉੱਤਰ-ਪੂਰਬੀ ਖੇਤਰ ਵਿੱਚ ਹੋਇਆ ਤੇ ਕੁਝ ਵੱਡੇ ਰੋਡਵੇਜ਼ ਅਜੇ ਵੀ ਬੰਦ ਹਨ, ਜ਼ਿਆਦਾਤਰ ਸੜਕਾਂ ਸਾਫ਼ ਕਰ ਦਿਤੀਆਂ ਹਨ ਅਤੇ ਦੁਬਾਰਾ ਖੋਲ੍ਹ ਦਿਤੀਆਂ ਹਨ।

ਕੈਲਗਰੀ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 40 ਸਾਲਾਂ ਵਿੱਚ ਪਹਿਲੀ ਵਾਰ ਅਜਿਹਾ ਤੁਫਾਨ ਦੇਖਿਆ ਹੈ ਜਿਸਨੇ ਭਾਰੀ ਨੁਕਸਾਨ ਕੀਤਾ ਹੈ।ਘਰਾਂ ਤੇ ਕਾਰਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ। ਬਰਫਬਾਰੀ ਨਾਲ ਘਰਾਂ ਦੀਆਂ ਕੰਧਾਂ ਵਿੱਚ ਛੇਕ ਹੋ ਗਏ ਹਨ ਤੇ ਘਰਾਂ ਦੇ ਦਰਵਾਜ਼ਿਆਂ ਅਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ।

ਕਾਰਾਂ ਦੀਆਂ ਲਾਈਟਾਂ ਟੁੱਟ ਗਈਆ ਅਤੇ ਕਈ ਕਾਰਾਂ ਦੇ ਸ਼ੀਸ਼ਿਆਂ ਤੇ ਡੈਂਟ ਪੈ ਗਏ ਹਨ।ਲੋਕ ਅਪਣੇ ਘਰਾਂ ਤੇ ਇਲਾਕਿਆਂ ਨੂੰ ਸਾਫ ਕਰ ਰਹੇ ਹਨ ਤੇ ਆਪਣਾ ਕੰਮਕਾਰ ਮੁੜ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Related News

ਅਮਰੀਕੀ ਸੰਸਦ ਨੇ 1.9 ਟ੍ਰਿਲੀਅਨ ਡਾਲਰ ਦਾ ਕੋਰੋਨਾ ਰਾਹਤ ਬਿੱਲ ਕੀਤਾ ਪਾਸ, ਨਾਗਰਿਕਾਂ ਨੂੰ ਮਿਲ ਸਕੇਗੀ ਵਿੱਤੀ ਸਹਾਇਤਾ

Vivek Sharma

ਬੁੱਧਵਾਰ ਨੂੰ ਤੈਅ ਹੋਵੇਗਾ ਟਰੂਡੋ ਸਰਕਾਰ ਦਾ ਭਵਿੱਖ !

Vivek Sharma

ਟੋਰਾਂਟੋ ਖੇਤਰ ਦੀਆ ਸੰਸਦੀ ਸੀਟਾਂ ਲਈ ਜ਼ਿਮਨੀ ਚੋਣਾਂ ਦਾ ਹੋਇਆ ਐਲਾਨ

Vivek Sharma

Leave a Comment