channel punjabi
Canada International News

USA ਰਾਸ਼ਟਰਪਤੀ ਚੋਣਾਂ : ਭਾਰਤੀ-ਅਮਰੀਕੀ ਭਾਈਚਾਰਾ ਨਿਭਾਏਗਾ ਅਹਿਮ ਭੂਮਿਕਾ

ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਲਈ ਸਜਿਆ ਸਿਆਸੀ ਦੰਗਲ

ਕੋਰੋਨਾ ਮਹਾਮਾਰੀ ਵਿਚਾਲੇ ਪੂਰੀ ਤਰ੍ਹਾਂ ਭਖਿਆ ਸਿਆਸੀ ਅਖਾੜਾ

ਭਾਰਤੀ-ਅਮਰੀਕੀ ਭਾਈਚਾਰਾ ਇਨ੍ਹਾਂ ਚੋਣਾਂ ‘ਚ ਨਿਭਾਏਗਾ ਅਹਿਮ ਭੂਮਿਕਾ

ਵਾਸ਼ਿੰਗਟਨ: ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਇਸ ਸਮੇਂ ਅਮਰੀਕਾ ‘ਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਕੋਰੋਨਾ ਮਹਾਮਾਰੀ ਦੇ ਬਾਵਜੂਦ ਸੱਤਾਧਾਰੀ ਅਤੇ ਵਿਰੋਧੀ ਧਿਰ ਪੂਰੇ ਦਮਖ਼ਮ ਲਗਾ ਰਹੇ ਨੇ । ਇਕ ਪਾਸੇ ਜਿੱਥੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਦੂਜੀ ਪਾਰੀ ਵਾਸਤੇ ਦਿਨ-ਰਾਤ ਇੱਕ ਕੀਤੇ ਹੋਏ ਨੇ ਤੇ ਦੂਜੇ ਪਾਸੇ ਵਿਰੋਧੀ ਡੈਮੋਕ੍ਰੇਟ ਪਾਰਟੀ ਦੇ ਜੋ ਬਿਡੇਨ ੳਹਨਾਂ ਨੂੰ ਵੱਡੀ ਚੁਣੌਤੀ ਪੇਸ਼ ਕਰ ਰਹੇ ਹਨ।

ਅਮਰੀਕਾ ਵਿੱਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਵੇਗੀ। ਇਹਨਾਂ ਚੋਣਾਂ ਵਿਚ ਭਾਰਤੀ-ਅਮਰੀਕੀ ਭਾਈਚਾਰਾ ਵੱਡੀ ਭੂਮਿਕਾ ਅਦਾ ਕਰਨ ਜਾ ਰਿਹਾ ਹੈ।

ਇਸ ਨੂੰ ਲੈ ਕੇ ਡੈਮੋਕ੍ਰੇਟ ਪਾਰਟੀ ਦੇ ਸੀਨੀਅਰ ਲੀਡਰ ਨੇ ਕਿਹਾ ਕਿ ਇਸ ਚੋਣ ‘ਚ ਭਾਰਤੀ-ਅਮਰੀਕੀ ਭਾਈਚਾਰਾ ਵੱਡਾ ਅੰਤਰ ਪੈਦਾ ਕਰਨ ਵਾਲੇ ਵੋਟਰ ਸਾਬਤ ਹੋ ਸਕਦੇ ਹਨ।

ਚੋਣਾਂ ‘ਚ ਹੁਣ ਸਿਰਫ਼ 100 ਦਿਨ ਬਾਕੀ ਰਹਿ ਗਏ ਹਨ। ਅਜਿਹੇ ‘ਚ ਰਿਪਬਲਿਕਨ ਤੇ ਡੈਮੋਕ੍ਰੇਟਿਕ ਦੋਵੇਂ ਪਾਰਟੀਆਂ ਦੇ ਨੇਤਾ ਮਿਸ਼ੀਗਨ, ਪੇਂਸਿਲਵੇਨੀਆ ਤੇ ਵਿਸਕੌਂਸਿਨ ਜਿਹੇ ਕਈ ਸੂਬਿਆਂ ‘ਚ ਭਾਰਤੀ ਅਮਰੀਕੀ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਡੈਮੋਕ੍ਰੇਟਿਕ ਰਾਸ਼ਟਰੀ ਕਮੇਟੀ ਦੇ ਮੁਖੀ ਥੌਮਸ ਪੇਰੇਜ ਮੁਤਾਬਕ ਮਿਸ਼ੀਗਨ ‘ਚ 1,25,000 ਭਾਰਤੀ-ਅਮਰੀਕੀ ਵੋਟਰ ਹਨ। ਪਿਛਲੀਆਂ ਚੋਣਾਂ ਦੌਰਾਨ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਦੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਤੋਂ ਹਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਅਸੀਂ 2016 ‘ਚ ਮਿਸ਼ੀਗਨ ‘ਚ 10,700 ਵੋਟਾਂ ਨਾਲ ਹਾਰ ਗਏ ਸੀ।

ਪੇਂਸਿਲਵੇਨੀਆ ‘ਚ 1,56,000 ਭਾਰਤੀ-ਅਮਰੀਕੀ ਵੋਟਰ ਹਨ ਤੇ ਅਸੀਂ ਇੱਥੋਂ ਕਰੀਬ 43 ਹਜ਼ਾਰ ਵੋਟਾਂ ਨਾਲ ਹਾਰ ਗਏ ਸੀ।

ਵਿਸਕੌਂਸਿਨ ‘ਚ 37,000 ਭਾਰਤੀ ਅਮਰੀਕੀ ਵੋਟਰ ਹਨ ਤੇ ਇੱਥੇ ਸਾਨੂੰ 21,000 ਵੋਟਾਂ ਨਾਲ ਹਾਰ ਮਿਲੀ ਸੀ।

ਇਸ ਤੋਂ ਸਾਫ਼ ਹੈ ਭਾਰਤੀ-ਅਮਰੀਕੀ ਭਾਈਚਾਰੇ ਦੇ ਵੋਟ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੀ ਕੁਰਸੀ ਲਈ ਰਾਹ ਸੁਖਾਲਾ ਕਰਨਗੇ। ਫ਼ਿਲਹਾਲ ਦੇਖਣਾ ਹੋਏਗਾ ਕਿ ਸੱਤਾਧਾਰੀ ਅਤੇ ਵਿਰੋਧੀ ਪਾਰਟੀ ਦੇ ਉਮੀਦਵਾਰ ਭਾਰਤੀ-ਅਮਰੀਕੀ ਭਾਈਚਾਰੇ ਨਾਲ ਕੀ-ਕੀ ਵਾਅਦੇ ਕਰਦੇ ਹਨ ।

Related News

ਕੁਝ ਨਿਉ ਵੈਸਟਮਿੰਸਟਰ ਪਾਰਕਾਂ ਵਿਚ ਜਲਦ ਹੀ ਜਨਤਕ ਪੀਣ ਦੀ ਆਗਿਆ ਦਿੱਤੀ ਜਾ ਸਕਦੀ ਹੈ

Rajneet Kaur

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ‘ਚ ਹਾਰ ਮਿਲਣ ਤੋਂ ਬਾਅਦ ਰੱਖਿਆ ਮੰਤਰੀ ਮਾਰਕ ਐਸਪਰ ਨੂੰ ਅਹੁੱਦੇ ਤੋਂ ਹਟਾਇਆ

Rajneet Kaur

ਟਰੂਡੋ ਸਰਕਾਰ ਦਾ ਕੌਮਾਂਤਰੀ ਵਿਦਿਆਰਥੀਆਂ ਲਈ ਵੱਡਾ ਐਲਾਨ, ਕੌਮਾਂਤਰੀ ਵਿਦਿਆਰਥੀ ਪੜ੍ਹਾਈ ਲਈ ਹੁਣ ਆ ਸਕਣਗੇ ਕੈਨੇਡਾ

Vivek Sharma

Leave a Comment