channel punjabi
Canada International News

ਕੈਨੇਡਾ ਵਾਲਿ਼ਆਂ ਲਈ ਖ਼ਤਰੇ ਦੀ ਘੰਟੀ!ਅਮਰੀਕਨ ਲੋਕ ਪਹੁੰਚੇ ਕੈਨੇਡਾ!

canada

ਕੈਨੇਡਾ : ਕੋਰੋਨਾ ਮਹਾਮਾਂਰੀ ‘ਤੇ ਚੱਲਦਿਆ ਅਮਰੀਕਾ ਤੇ ਕੈਨੇਡਾ ਦੀ ਸਰਹੱਦ ਸੀਲ ਕੀਤੀ ਹੋਈ ਹੈ।ਪਰ ਅਜਿਹੇ ਦੇ ਵਿੱਚ ਇੱਕ ਗੱਲ ਚਿੰਤਾ ਵਾਲੀ ਸਾਹਮਣੇ ਆਈ ਹੈ ਕਿ ਕੁਝ ਰਿਪੋਰਟ ਇਸ ਤਰਾਂ ਦੀਆਂ ਸਾਹਮਣੇ ਆਈਆਂ ਨੇ ਕਿ ਜੇ ਅਮਰੀਕਾ ਕੈਨੇਡਾ ਸਰਹੱਦ ਬੰਦ ਹੋਣ ਦੇ ਬਾਬਜੂਦ ਵੀ  ਕੁਝ ਸੈਲਾਨੀ ਕਿਵੇਂ ਕੈਨੇਡਾ ‘ਚ ਐਂਟਰ ਹੋਏ ਹਨ । ਇੱਕ ਰਿਪੋਰਟ ਮੁਤਾਬਕ ਕੈਨੇਡਾ ਦੇ ਪਹਾੜੀ ਪਾਰਕਾਂ ਵਿਚ ਸੈਲਾਨੀਆਂ ਦੀ ਆਵਾਜਾਈ ਠੱਪ ਹੋ ਗਈ ਹੈ । ਪਰ ਐਲਬਰਟਨਾਂ ਨੇ ਬੈਂਫ ਦਾ ਦੌਰਾ ਕੀਤਾ ਤਾਂ ਇਸ ਖੇਤਰ ਵਿੱਚ ਗੁਆਂਢੀ ਸੂਬੇ ਦੇ ਕੁਝ ਲੋਕਾਂ ਨੂੰ ਵੇਖਿਆ ਗਿਆ ਹੈ । ਜਿਨ੍ਹਾਂ ਦੀਆਂ ਤਸਵੀਰਾਂ ਫੇਸਬੁੱਕ ‘ਤੇ ਵੀ ਦੇਖਣ ਨੂੰ ਮਿਲੀਆਂ ਹਨ । ਜਿਨ੍ਹਾਂ ਤਸਵੀਰਾਂ ਇੱਕ ਪਰਿਵਾਰ ਨੂੰ ਕਮਿਊਨੀਟੀ ਦੇ ਇੱਕ ਰੈਸਟੋਰੈਂਟ ‘ਚ ਖਾਣਾ ਖਾਂਦੇ ਦੇਖਿਆ ਗਿਆ ਹੈ ਸੂਤਰਾਂ ਮੁਤਾਬਕ ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਕੈਨੇਡੀਅਨ ਸਰਹੱਦੀ ਏਜੰਟਾ ਨੂੰ ਕਿਹਾ ਕਿ ਉਹ ਐਲਾਸਕਾ ਜਾ ਰਹੇ ਨੇ ਤਾਂ ਉਨਾਂ ਉਨਾਂ ਨੂੰ ਅੰਦਰ ਆਉਣ ਦਿੱਤਾ ਹੈ । ਉਹ ਹੁਣ ਬੈਂਫ ਦੇ ਆਸੇ ਪਾਸੇ ਘੁੰਮ ਰਹੇ ਹਨ ।

ਕੋਈ ਦੂਰੀ ਨਹੀਂ..ਕੋਈ 14 ਦਿਨ ਦੀ ਆਈਸੋਲੇਸ਼ਨ ਨਹੀਂ..ਸਿਆਟਲ ਤੋਂ ਵੀ ਕੁਝ ਸੈਲਾਨੀਆਂ ਦੇ ਇਸੇ ਤਰਾਂ ਆਉਣ ਨਾਲ ਚਿੰਤਾ ਵੱਧ ਰਹੀ ਹੈ । ਇੱਕ ਨਿੱਜੀ ਚੈਨਲ ਮੁਤਾਬਕ ਉਨਾਂ ਨੇ ਜਦੋਂ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਤੋਂ ਇਸ ਸਬੰਧੀ ਪੁੱਛਿਆ ਤਾਂ ਉਨਾਂ ਕਿਹਾ ਕਿ ਤੰਦੁਰਸਤ ਵਿਦੇਸ਼ੀ ਨਾਗਰਿਕਾਂ ਨੂੰ ਅਲਾਸਕਾ ਜਾਣ ਸਮੇਤ ਕੈਨੇਡਾ ਲੰਘਣ ਦੀ ਇਜ਼ਾਜਤ ਹੈ । ਇਸ ਤਰਾਂ ਦੀ ਢਿੱਲ ਕਿਤੇ ਨਾ ਕਿਤੇ ਵੱਡੀ ਚਿੰਤਾ ਦਾ ਵਿਸ਼ਾ ਵੀ ਬਣ ਸਕਦੀ ਹੈ । ਕਿਉਂਕਿ ਜੇ ਜ਼ਮੀਨ,ਸੁੰਮਦਰ.ਹਵਾਈ,ਰੇਲ ਤੇ ਸੜਕ ਮਾਰਗ ਬੰਦ ਨੇ ਤਾਂ ਫਿਰ ਸਰਹੱਦ ਪਾਰੋਂ ਸੈਲਾਨੀਆਂ ਦਾ ਇਸ ਤਰਾਂ ਆਉਣਾ ਤੇ ਬਿਨਾਂ ਆਈਸੋਲੇਸ਼ਨ ਦੇ ਲੋਕਾਂ ਚ ਵਿਚਰਨਾ ਨੁਕਸਾਨਦਾਇਕ ਹੋ ਸਕਦਾ ਹੈ । ਅਜਿਹਾ ਨਹੀਂ ਕਿ ਲੋਕ ਇੱਕ ਦੂਸਰੇ ਕੋਲ ਆ ਜਾ ਨਹੀਂ ਸਕਦੇ ਜਾਂ ਮਿਲ ਨਹੀਂ ਸਕਦੇ,ਪਰ ਇਸ ਸਮੇਂ ਕੋਵਿਡ ਦੇ ਹਲਾਤਾਂ ਕਾਰਨ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਸੁਰਖਿਅਤ ਰੱਖਣਾ ਤੇ ਪਾਬੰਦੀਆਂ ਦਾ ਸਖ਼ਤੀ ਨਾਲ ਪਾਲਣ ਕਰਨਾ ਦੀ ਮੰਗ ਹੈ ।

Related News

ਏਜੰਸੀ ਨੇ ਕੈਨੇਡੀਅਨਾਂ ਨੂੰ ਮਿਸ ਵਿੱਕੀਜ਼ (Miss Vickie’s) ਚਿਪਸ ਨਾ ਖਾਣ ਦੀ ਕੀਤੀ ਅਪੀਲ

Rajneet Kaur

ਸਿੱਖ ਹੈਰੀਟੇਜ ਮੰਥ ਦੇ ਜਸ਼ਨ ਮਨਾਉਣ ਲਈ ਓਨਟਾਰੀਓ ਸਿੱਖ ਐਂਡ ਗੁਰਦੁਆਰਾ ਕਾਉਂਸਲ ਅਤੇ ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਵੱਲੋਂ GTA ਵਿੱਚ ਵੱਖ-ਵੱਖ ਫੂਡ ਬੈਂਕਸ ਦੀ ਮਦਦ ਲਈ ਰਾਈਡ ਤੇ ਫੂਡ ਡਰਾਈਵ ਕੀਤੀ ਗਈ ਆਯੋਜਿਤ

Rajneet Kaur

ਇਮੀਗ੍ਰੇਸ਼ਨ, ਰਿਫ਼ਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ’ (IRCC) ਨੇ ‘ਆਨਲਾਈਨ ਪਰਮਾਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਪੋਰਟਲ’ ਦੀ ਕੀਤੀ ਸ਼ੁਰੂਆਤ

Rajneet Kaur

Leave a Comment