channel punjabi
Canada International News North America

ACCIDENT : ਜੈਸਪਰ ਪਾਰਕ ਸੈਲਾਨੀ ਬੱਸ ਹਾਦਸੇ ਵਿੱਚ ਤਿੰਨ ਦੀ ਗਈ ਜਾਨ, ਦੋ ਦਰਜਨ ਤੋਂ ਵੱਧ ਜ਼ਖ਼ਮੀ

ਜੈਸਪਰ ਨੈਸ਼ਨਲ ਪਾਰਕ ਬੱਸ ਹਾਦਸਾ

3 ਦੀ ਗਈ ਜਾਨ, 24 ਹੋਰ ਜ਼ਖ਼ਮੀ

ਜ਼ਖ਼ਮੀਆਂ ਵਿੱਚੋਂ ਕੁਝ ਦੀ ਹਾਲਤ ਗੰਭੀਰ

ਅਲਬਰਟਾ : ਕੈਨੇਡਾ ਦੇ ਗਲੇਸ਼ੀਅਰ ਖੇਤਰ ਵਿਚ ਇਕ ਸੈਲਾਨੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਵਿਅਕਤੀ ਜ਼ਖਮੀ ਹੋਏ ਹਨ।

ਅਲਬਰਟਾ ਸੂਬੇ ਦੇ ਜੈਸਪਰ ਨੈਸ਼ਨਲ ਪਾਰਕ ਵਿਚ ਇਹ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਈ ਜ਼ਖਮੀਆਂ ਨੂੰ ਹੈਲੀਕਾਪਟਰ ਰਾਹੀਂ ਸ਼ਾਕ ਟਰਾਮਾ ਏਅਰ ਰੈਸਕਿਊ ਸਰਵਿਸ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਐਮਰਜੈਂਸੀ ਮੈਡੀਕਲ ਅਧਿਕਾਰੀਆਂ ਨੇ ਕਿਹਾ ਕਿ ਇਸ ਹਾਦਸੇ ਨਾਲ ਉਨ੍ਹਾਂ ਨੂੰ ਬਹੁਤ ਸਦਮਾ ਪੁੱਜਾ ਹੈ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿੱਚੋਂ ਕੁਝ ਦੀ ਹਾਲਤ ਕਾਬੂ ਹੇਠ ਪਰ ਗੰਭੀਰ ਦੱਸੀ ਜਾ ਰਹੀ ਹੈ ।

in

ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਨੇ ਟਵਿੱਟਰ ‘ਤੇ ਲਿਖਿਆ ਕਿ ਜ਼ਖਮੀਆਂ ਦਾ ਇਲਾਜ ਹੋ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਬੱਸ ਵਿਚ 27 ਯਾਤਰੀ ਸਵਾਰ ਸਨ, ਹਾਲਾਂਕਿ ਪਹਿਲਾਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਬੱਸ ਵਿਚ 17 ਵਿਅਕਤੀ ਸਵਾਰ ਸਨ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ।

Related News

5000 ਡਾਲਰ ਤੋਂ ਵੱਧ ਦੇ ਫਰਾਡ ਮਾਮਲੇ ‘ਚ ਘਿਰੇ ਸਾਬਕਾ ਲਿਬਰਲ MP ਰਾਜ ਗਰੇਵਾਲ ਦਾ ਕੇਸ ਅਗਲੇ ਸਾਲ ਤੱਕ ਹੋਇਆ ਮੁਲਤਵੀ

Rajneet Kaur

ਥੋਰਨਹਿਲ ‘ਚ ਹੋਈ ਗੋਲੀਬਾਰੀ, ਇੱਕ ਵਿਅਕਤੀ ਗੰਭੀਰ

Rajneet Kaur

ਹੁਣ ਫਾਈਜ਼ਰ ਨੇ ਵੀ ਆਪਣੀ ਆਪਣੀ ਵੈਕਸੀਨ ਭਾਰਤ ‘ਚ ਤਿਆਰ ਕਰਨ ਦਾ ਬਣਾਇਆ ਮਨ ! ਪਾਕਿਸਤਾਨ ‘ਚ ਵੀ ਭਾਰਤ ‘ਚ ਤਿਆਰ ਵੈਕਸੀਨ ਦੀ ‌ਮੰਗ

Vivek Sharma

Leave a Comment