channel punjabi
International News

ਸੀਰਮ ਇੰਸਟੀਟਿਊਟ ਆਫ਼ ਇੰਡਿਆ (SII) ਨੇ ਵੈਕਸੀਨ ਦੀਆਂ ਕੀਮਤਾਂ ਵਿੱਚ ਕੀਤੀ ਕਟੌਤੀ, ਸੂਬਾ ਸਰਕਾਰਾਂ ਲਈ 25% ਤੱਕ ਕੀਮਤਾਂ ਕੀਤੀਆਂ ਘੱਟ

ਨਵੀਂ ਦਿੱਲੀ : ਭਾਰਤ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਟਿਊਟ ਨੇ ਵੈਕਸੀਨ COVISHIELD ਦੇ ਰੇਟਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ ‌‌। ਕੰਪਨੀ ਨੇ ਭਾਰਤੀ ਬਾਜ਼ਾਰ ਵਿੱਚ ਕੀਮਤਾਂ 25% ਤੱਕ ਘਟਾਉਣ ਦਾ ਫ਼ੈਸਲਾ ਲਿਆ ਹੈ ਤਾਂ ਜੋ ਜਨਤਾ ਲਈ ਵੈਕਸੀਨ ਖਰੀਦਣ ਵਾਸਤੇ ਰਾਜ ਸਰਕਾਰਾਂ ਨੂੰ ਕੁਝ ਰਾਹਤ ਮਿਲ ਸਕੇ। ਸੀਰਮ ਇੰਸਟੀਟਿਊਟ ਆਫ਼ ਇੰਡਿਆ ਦੇ ਚੇਅਰਮੈਨ ਅਧਾਰ ਪੂਨਾਵਾਲਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੀਰਮ ਇੰਸਟੀਚਿਊਟ ਨੇ ਆਪਣੀ ਵੈਕਸੀਨ ਦੇ ਰੇਟ ਰਾਜ ਸਰਕਾਰਾਂ ਲਈ 400 ਤੋਂ ਘਟਾ ਕੇ 300 ਰੁਪਏ ਪ੍ਰਤੀ ਡੋਜ ਕਰ ਦਿੱਤੇ ਹਨ।

ਪੂਨਾਵਾਲਾ ਨੇ ਕੀਮਤਾਂ ‘ਚ ਕਟੌਤੀ ਬਾਰੇ ਕਿਹਾ ਕਿ ਇਸ ਨਾਲ ਰਾਜ ਸਰਕਾਰਾਂ ਦਾ ਹਜ਼ਾਰਾਂ-ਕਰੋੜਾਂ ਰੁਪਿਆ ਬਚੇਗਾ ਤੇ ਇਸ ਨਾਲ ਵਧੇਰੇ ਲੋਕਾਂ ਨੂੰ ਵੈਕਸੀਨ ਦੇਣਾ ਸੰਭਵ ਹੋ ਸਕੇਗਾ । ਇਸ ਤਰ੍ਹਾਂ ਵਧੇਰੇ ਲੋਕਾਂ ਨੂੰ ਬਚਾਉਣ ਵਿੱਚ ਮਦਦ ਮਿਲੇਗੀ।

ਨਿੱਜੀ ਹਸਪਤਾਲਾਂ ਦੀਆਂ ਕੀਮਤਾਂ ਘੱਟ ਨਹੀਂ ਕੀਤਾ ਗਿਆ ਯਾਨੀ ਕਿ ਪ੍ਰਾਈਵੇਟ ਹਸਪਤਾਲਾਂ ਨੂੰ COVISHIELD ਦੀ ਖ਼ੁਰਾਕ 600 ਰੁਪਏ ਵਿੱਚ ਮਿਲੇਗੀ। ਸੀਰਮ ਦੇ ਇਸ ਫੈਸਲੇ ਨਾਲ ਰਾਜ ਸਰਕਾਰਾਂ ਨੂੰ ਸਿੱਧੀ ਰਾਹਤ ਮਿਲੀ ਹੈ। ਪ੍ਰਾਈਵੇਟ ਹਸਪਤਾਲਾਂ ਨੂੰ ਇਸ ਤੋਂ ਰਾਹਤ ਨਹੀਂ ਮਿਲੀ ਹੈ। ਸੂਬਾ ਸਰਕਾਰਾਂ ਨੂੰ 100 ਰੁਪਏ ਦੀ ਹਰ ਖੁਰਾਕ ‘ਤੇ ਬਚਤ ਹੋਵੇਗੀ। ਅਦਾਰ ਪੂਨਾਵਾਲਾ ਦਾ ਕਹਿਣਾ ਹੈ ਕਿ ਸੀਰਮ ਦੇ ਇਸ ਫੈਸਲੇ ਨਾਲ ਹਜ਼ਾਰਾਂ ਕਰੋੜਾਂ ਰੁਪਏ ਦੀ ਬਚਤ ਹੋਵੇਗੀ। ਹਾਲਾਂਕਿ, ਇਸ ਦਾ ਆਮ ਲੋਕਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਇਸ ਦਾ ਕਾਰਨ ਇਹ ਹੈ ਕਿ ਵਧੇਰੇ ਰਾਜ ਸਰਕਾਰਾਂ ਵੱਲੋਂ ਮੁਫ਼ਤ ਟੀਕਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਜੇ ਕਿਸੇ ਨੂੰ ਨਿੱਜੀ ਹਸਪਤਾਲ ਤੋਂ ਕੋਈ ਟੀਕਾ ਮਿਲਦਾ ਹੈ, ਤਾਂ ਉਸਨੂੰ ਉਥੇ ਟੀਕੇ ਦੀ ਇੱਕ ਖੁਰਾਕ ਲਈ 600 ਰੁਪਏ ਦੇਣੇ ਪੈਣਗੇ। ਕੁਲ ਮਿਲਾ ਕੇ ਸੀਰਮ ਦੇ ਫੈਸਲੇ ਨਾਲ ਰਾਜ ਸਰਕਾਰਾਂ ਨੂੰ ਹੀ ਵੱਡੀ ਰਾਹਤ ਮਿਲੀ ਹੈ।

ਸੀਰਮ ਇੰਸਟੀਚਿਊਟ ਨੂੰ ਹੁਣ ਤੱਕ ਕੋਵੀਸ਼ੀਲਡ ਦੀਆਂ 36 ਕਰੋੜ ਖੁਰਾਕਾਂ ਦੇ ਆਰਡਰ ਪ੍ਰਾਪਤ ਹੋਏ ਹਨ। ਇਨ੍ਹਾਂ ਵਿੱਚੋਂ 34 ਕਰੋੜ ਰਾਜਾਂ ਅਤੇ 2 ਕਰੋੜ ਨਿੱਜੀ ਹਸਪਤਾਲਾਂ ਦੇ ਆਰਡਰ ਹਨ। ਸੀਰਮ ਦੇ ਸੂਤਰਾਂ ਨੇ ਦੱਸਿਆ ਕਿ ਟੀਕੇ ਦੀ ਸਪਲਾਈ ਅਗਲੇ 4 ਦਿਨਾਂ ਵਿਚ ਸ਼ੁਰੂ ਹੋ ਜਾਵੇਗੀ। ਸੂਤਰਾਂ ਅਨੁਸਾਰ ਮਹਾਰਾਸ਼ਟਰ ਸਮੇਤ 5 ਰਾਜ ਇਸ ਹਫਤੇ ਤੋਂ ਟੀਕਾ ਲਗਵਾਉਣਾ ਸ਼ੁਰੂ ਕਰ ਦੇਣਗੇ। ਜਦੋਂਕਿ, ਬਾਕੀ ਰਾਜਾਂ ਨੂੰ ਅਗਲੇ ਤਿੰਨ ਹਫਤਿਆਂ ਵਿੱਚ ਟੀਕੇ ਦੀਆਂ ਖੁਰਾਕਾਂ ਮਿਲਣਗੀਆਂ।

ਦੱਸਣਯੋਗ ਹੈ ਕਿ ਕੋਵੀਸ਼ੀਲਡ 80% ਤੱਕ ਪ੍ਰਭਾਵੀ ਹੈ ਅਤੇ ਕਈ ਦੇਸ਼ਾਂ ਨੇ ਇਸਦੇ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਹੈ। ਸਭ ਤੋਂ ਪਹਿਲਾਂ UK ਦੇ ਮੈਡੀਸਨਜ਼ ਐਂਡ ਹੈਲਥ ਕੇਅਰ ਪ੍ਰੋਡਕਟਸ ਰੈਗੁਲੇਟਰੀ ਏਜੰਸੀ (MHRA) ਨੇ 29 ਦਸੰਬਰ ਨੂੰ ਇਸਦੇ ਐਮਰਜੰਸੀ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਭਾਰਤ, ਅ੍ਰਜੇਨਟੀਨਾ, ਡੋਮੀਨਿਕਨ ਰਿਪਬਲਿਕ, ਬ੍ਰਾਜ਼ੀਲ, ਮੈਕਸੀਕੋ, ਮੋਰੋੱਕੋ, ਅਲ ਸਲਵਾਡੋਰ, ਯੂਰੋਪੀਅਨ ਮੈਡੀਸਨ ਏਜੰਸੀ (EMA) ਵੀ ਕੋਵੀਸ਼ੀਲਡ ਵੈਕਸੀਨ ਨੂੰ ਮਨਜ਼ੂਰੀ ਦੇ ਚੁੱਕੇ ਹਨ।

Related News

ਕੈਨੇਡਾ ‘ਚ ਪੰਜਾਬੀ ਡਰਾਈਵਿੰਗ ਸਕੂਲ ਦੇ ਇੰਸਟ੍ਰਕਟਰ ‘ਤੇ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼

Rajneet Kaur

BIG NEWS : ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਮਾਮਲੇ ‘ਚ SGPC ਦਾ ਵੱਡਾ ਐਕਸ਼ਨ

Vivek Sharma

ਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 975 ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

Leave a Comment