channel punjabi
Canada International News SPORTS

ਕੈਨੇਡੀਅਨ ਗ੍ਰਾਂਪ੍ਰਿਕਸ COVID-19 ਮਹਾਂਮਾਰੀ ਕਾਰਨ ਲਗਾਤਾਰ ਦੂਜੇ ਸਾਲ ਵੀ ਰੱਦ, ਗ੍ਰਾਂਪ੍ਰਿਕਸ ਨੇ ਕੀਤਾ ਤੁਰਕੀ ਦਾ ਰੁਖ਼

ਮਾਂਟ੍ਰੀਅਲ : ਕੋਰੋਨਾ ਮਹਾਂਮਾਰੀ ਦੁਨੀਆ ਦੇ ਵੱਡੇ ਸਪੋਰਟਸ ਈਵੇਂਟਸ ‘ਤੇ ਵੀ ਭਾਰੀ ਪੈ ਰਹੀ ਹੈ । ਕੈਨੇਡਾ ਵਿੱਚ ਕੈਨੇਡੀਅਨ ਗ੍ਰਾਂਪ੍ਰਿਕਸ COVID-19 ਮਹਾਂਮਾਰੀ ਦੇ ਕਾਰਨ ਲਗਾਤਾਰ ਦੂਜੇ ਸਾਲ ਰੱਦ ਕਰ ਦਿੱਤਾ ਗਿਆ ਹੈ । ਇਸ ਬਾਰੇ ਅਧਿਕਾਰਤ ਘੋਸ਼ਣਾ ਬੁੱਧਵਾਰ ਨੂੰ ਕੀਤੀ ਗਈ, ਜਦੋਂ ਇਹ ਖੁਲਾਸਾ ਹੋਇਆ ਕਿ ਮਾਂਟ੍ਰੀਅਲ ਦੇ ਜਨਤਕ ਸਿਹਤ ਅਧਿਕਾਰੀਆਂ ਨੇ ਇਸ ਵੱਡੇ ਆਯੋਜਨ ਵਿਰੁੱਧ ਸਿਫਾਰਸ਼ ਕੀਤੀ ਸੀ ।

ਸਥਾਨਕ ਸਿਹਤ ਵਿਭਾਗ ਨੇ ਸ਼ਹਿਰ ਵਿਚ ਵੱਡੀ ਭੀੜ ਹੋਣ ਅਤੇ ਇਸ ਕਾਰਨ ਲਾਗ ਦੇ ਫੈਲਣ ਦੀਆਂ ਸੰਭਾਵਿਤ ਚਿੰਤਾਵਾਂ ਦਾ ਹਵਾਲਾ ਦਿੱਤਾ ਗਿਆ । ਇਸ ਨੂੰ ਮੰਨਦੇ ਹੋਏ ਜੂਨ ਵਿੱਚ ਹੋਣ ਵਾਲੇ ਇਸ ਵੱਡੇ ਈਵੈਂਟ ਨੂੰ ਇਸ ਸਾਲ ਲਈ ਵੀ ਰੱਦ ਕਰਨਾ ਪਿਆ ਹੈ।

ਫਾਰਮੂਲਾ ਵਨ ਗ੍ਰਾਂਪ੍ਰਿਕਸ ਅਧਿਕਾਰੀਆਂ ਨੇ ਕਿਹਾ ਕਿ ਕੈਨੇਡੀਅਨ ਗ੍ਰਾਂਪ੍ਰਿਕਸ ਜਿਹੜਾ ਕਿ ਮੌਂਟਰੀਆਲ ਵਿੱਚ ਜੂਨ ‘ਚ ਹੋਣ ਵਾਲਾ ਸੀ, ਹੁਣ ਇੱਥੇ ਨਾ ਹੋ ਕੇ ਤੁਰਕੀ ਵਿੱਚ ਕੀਤਾ ਜਾਵੇਗਾ । ਗ੍ਰਾਂਪ੍ਰਿਕਸ ਅਧਿਕਾਰੀਆਂ ਅਨੁਸਾਰ, “ਕੋਵਿਡ-19 ਨਾਲ ਲੜਨ ਲਈ ਰੱਖੇ ਗਏ ਸਿਹਤ ਉਪਾਵਾਂ ਦੇ ਕਾਰਨ, ਕੈਨੇਡੀਅਨ ਗ੍ਰਾਂਪ੍ਰਿਕਸ ਨੂੰ ਲਗਾਤਾਰ ਦੂਜੇ ਸਾਲ ਲਈ ਵੀ ਰੱਦ ਕਰ ਦਿੱਤਾ ਗਿਆ ਹੈ।”

ਫਾਰਮੂਲਾ ਵਨ ਦਾ ਕੈਨੇਡਾ ਵਾਲਾ ਆਯੋਜਨ ਹੁਣ ਤੁਰਕੀ ਵਿਖੇ 11-13 ਜੂਨ ਨੂੰ ਹੋਵੇਗਾ। ਇਸ ਬਾਰੇ ਬਕਾਇਦਾ ਬਿਆਨ ਜਾਰੀ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਪ੍ਰਬੰਧਕਾਂ ਨੇ ਆਸ ਜਤਾਈ ਕਿ ਇਹ ਪ੍ਰੋਗਰਾਮ ਅਗਲੇ ਸਾਲ ਵਾਪਸ ਆ ਜਾਵੇਗਾ । ਪ੍ਰਬੰਧਕਾਂ ਅਤੇ ਕਿਊਬਿਕ ਦੀਆਂ ਸਰਕਾਰਾਂ ਦਰਮਿਆਨ ਇਸਦੀ ਸੰਚਾਲਨ ਨੂੰ ਦੋ ਸਾਲਾਂ ਲਈ 2031 ਤੱਕ ਵਧਾਉਣ ਲਈ ਵੀ ਇੱਕ ਸਮਝੌਤਾ ਹੋਇਆ ਹੈ।

ਕੈਨੇਡਾ ਅਤੇ ਕਿਊਬਿਕ ਦੀਆਂ ਸਰਕਾਰਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਇਹ ਦੌੜ 2022 ਵਿੱਚ ਸ਼ਹਿਰ ਵਿੱਚ ਵਾਪਸ ਪਰਤੇਗੀ।

Related News

BIG NEWS : ਕੈਨੇਡਾ ਅਤੇ ਭਾਰਤ ਸਰਕਾਰ ਦੇ ਫੈਸਲੇ ਤੋਂ ਤੜਫੇ਼ ਪੰਨੂੰ ਨੇ ਦਿੱਤੀ ਧਮਕੀ !

Vivek Sharma

ਟੋਰਾਂਟੋ ਪ੍ਰੋਵਿੰਸ ਵਲੋਂ ਸਿਟੀ ਵਿੱਚ ਪੈਂਦੇ ਸਾਰੇ ਲਾਇਸੰਸਸ਼ੁਦਾ ਚਾਈਲਡ ਕੇਅਰ ਸੈਂਟਰ ਮੁੜ ਤੋਂ ਖੋਲ੍ਹਣੇ ਕੀਤੇ ਸ਼ੁਰੂ

team punjabi

ਆਪਣੇ ਗੁਆਂਢੀ ਅਤੇ ਦੋਸਤ ਮੁਲਕਾਂ ਲਈ ਵੱਡਾ ਮਦਦਗਾਰ ਸਾਬਿਤ ਹੋ ਰਿਹਾ ਹੈ ਭਾਰਤ, ਪਾਕਿਸਤਾਨ ਚਾਹ ਕੇ ਵੀ ਨਹੀਂ ਮੰਗ ਸਕਿਆ ਮਦਦ!

Vivek Sharma

Leave a Comment