channel punjabi
Canada International News North America

ਖ਼ਬਰਦਾਰ ! ਬਿਨਾਂ ਮਾਸਕ ਪਹਿਣੇ ਬਾਹਰ ਨਿਕਲੇ ਤਾਂ 6000 ਡਾਲਰ ਤੱਕ ਦਾ ਭਰਨਾ ਪੈਣਾ ਜੁਰਮਾਨਾ

ਕੈਨੇਡਾ ਦੇ ਇਸ ਸੂਬੇ ਨੇ ਚੁੱਕਿਆ ਵੱਡਾ ਕਦਮ

ਘਰੇਲੂ, ਇਨਡੋਰ ਅਤੇ ਜਨਤਕ ਥਾਵਾਂ ‘ਤੇ ਮਾਸਕ ਲਾਜ਼ਮੀ

ਮਾਸਕ ਨਾ ਪਹਿਨਣ ‘ਤੇ 400 ਤੋਂ 6000 ਡਾਲਰ ਤੱਕ ਦਾ ਜੁਰਮਾਨਾ

ਮਾਂਟਰੀਅਲ: ਖ਼ਬਰਦਾਰ ! ਜੇਕਰ ਤੁਸੀਂ ਕੈਨੇਡਾ ਦੇ ਕਿਊਬਿਕ ਸੂਬੇ ਦੇ ਵਸਨੀਕ ਹੋ ਤਾਂ ਭੁੱਲ ਕੇ ਵੀ ਬਿਨਾਂ ਮਾਸਕ ਪਹਿਣੇ ਘਰੋਂ ਬਾਹਰ ਨਾ ਨਿਕਲਿਓ । ਜੇਕਰ ਤੁਸੀਂ ਅਜਿਹਾ ਕੀਤਾ ਤਾਂ ਤੁਹਾਨੂੰ 400 ਤੋਂ 6000 ਡਾਲਰ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਜੀ ਹਾਂ, ਇਹ ਹਕੀਕਤ ਹੈ । ਕੈਨੇਡਾ ਦਾ ਕਿਊਬਿਕ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ ਸਾਰੀਆਂ ਘਰੇਲੂ, ਇਨਡੋਰ ਅਤੇ ਜਨਤਕ ਥਾਵਾਂ ‘ਤੇ ਮਾਸਕ ਪਹਿਣਨਾ ਜ਼ਰੂਰੀ ਕਰ ਦਿੱਤਾ ਹੈ। ਨਵਾਂ ਨਿਰਦੇਸ਼ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ‘ਤੇ ਲਾਗੂ ਹੋਵੇਗਾ।

ਕਿਊਬਿਕ ਪ੍ਰਸ਼ਾਸਨ ਨੇ ਸ਼ਾਪਿੰਗ ਮਾਲ ਵਰਗੀਆਂ ਜਨਤਕ ਥਾਵਾਂ ‘ਤੇ ਮਾਸਕ ਲਾਜ਼ਮੀ ਕਰ ਦਿੱਤਾ ਹੈ। ਨਵੇਂ ਨਿਯਮ ਨੂੰ ਲਾਗੂ ਕਰਨ ਦੀ ਜਿੰਮੇਵਾਰੀ ਦੁਕਾਨਾਂ, ਰੈਸਟੋਰੈਂਟਾਂ, ਦਫਤਰਾਂ ਅਤੇ ਮਨੋਰੰਜਨ ਕੇਂਦਰਾਂ ਨੂੰ ਦਿੱਤੀ ਗਈ ਹੈ। ਜੇਕਰ ਉਨ੍ਹਾਂ ਦੇ ਗ੍ਰਾਹਕ ਨਿਰਦੇਸ਼ਾਂ ਦੀ ਉਲੰਘਣਾ ਕਰਦੇ ਫੜ੍ਹੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਘੱਟੋ-ਘੱਟ 400 ਡਾਲਰ ਤੋਂ ਲੈ ਕੇ 6000 ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।

ਕਿਊਬਿਕ ਜਨਤਕ ਸਿਹਤ ਵਿਭਾਗ ਦੇ ਡਾਇਰੈਕਟਰ, ਡਾ. ਹੋਰਾਸੀਓ ਅਰੂਦਾ ਨੇ ਕਿਹਾ ਕਿ ‘ਵਾਇਰਸ ਦੀ ਸੰਭਾਵਤ ਦੂਜੀ ਲਹਿਰ ਦੀ ਤਿਆਰੀ ਲਈ ਲੋਕਾਂ ਨੂੰ ਮਾਸਕ ਪਾਉਣ ਦੀ ਆਦਤ ਪਾ ਲੈਣੀ ਚਾਹੀਦੀ ਹੈ।’

ਸੂਬਾ ਸਰਕਾਰ ਨੇ ਕਿਹਾ ਹੈ ਕਿ ਦਫਤਰੀ ਇਮਾਰਤਾਂ ਸਮੇਤ ਕਰਮਚਾਰੀਆਂ ਨੂੰ ਉਨ੍ਹਾਂ ਸਾਰੇ ਖੇਤਰਾਂ ‘ਚ ਮਾਸਕ ਲਾਜ਼ਮੀ ਪਾਉਣੇ ਚਾਹੀਦੇ ਹਨ ਜਿੱਥੇ ਸਰੀਰਕ ਦੂਰੀ ਸੰਭਵ ਨਹੀਂ ਹੈ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਕ ਵਾਰ ਜਦੋਂ ਤੁਸੀਂ ਆਪਣੇ ਕੰਮ ਦੇ ਸਟੇਸ਼ਨ ‘ਤੇ ਆ ਜਾਂਦੇ ਹੋ ਤਾਂ ਤੁਸੀਂ ਆਪਣਾ ਮਾਸਕ ਹਟਾ ਸਕਦੇ ਹੋ। ਚਰਚ, ਪ੍ਰਾਰਥਨਾ ਘਰਾਂ, ਮਸਜਿਦਾਂ ਅਤੇ ਮੰਦਰਾਂ ‘ਚ ਹਰ ਸਮੇਂ ਮਾਸਕ ਪਾਉਣਾ ਲਾਜ਼ਮੀ ਹੈ। ਉੱਥੇ ਹੀ, ਜੇਕਰ ਤੁਸੀਂ ਜਿੰਮ ‘ਚ ਦੋ ਮੀਟਰ ਦੀ ਦੂਰੀ ਬਣਾ ਕੇ ਕਸਰਤ ਕਰ ਸਕਦੇ ਹੋ ਤਾਂ ਮਾਸਕ ਉਤਾਰ ਸਕਦੇ ਹੋ ਪਰ ਹਾਲਵੇਅ, ਬਾਥਰੂਮ, ਚੇਂਜਿੰਗ ਰੂਮ ਅਤੇ ਹੋਰ ਆਮ ਥਾਵਾਂ ‘ਤੇ ਮਾਸਕ ਲਾਜ਼ਮੀ ਹੈ।

ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਕਿਊਬਿਕ ਸੂਬੇ ਵਿਚ ਕੋਰੋਨਾ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਤੋਂ ਬਾਅਦ ਕਿਊਬੈਕ ਦੇ ਪ੍ਰੀਮੀਅਰ ਫਰੈਂਕੋਸ ਲੇਗਾਲਟ ਵੱਲੋਂ ਮਾਸਕ ਸਬੰਧੀ ਨਿਯਮ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।

ਪ੍ਰੀਮੀਅਰ ਫਰੈਂਕੋਸ ਨੇ ਲੋਕਾਂ ਨੂੰ ਇਸ ਨਿਯਮ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

Related News

ਵਿਦੇਸ਼ੀ ਨਾਗਰਿਕਾਂ ਦੀ ਕੈਨੇਡਾ ‘ਚ ਆਉਣ ‘ਤੇ ਲਗਾਈ ਗਈ ਪਾਬੰਦੀ ਦੀ ਮਿਆਦ 31 ਅਕਤੂਬਰ ਤੱਕ ਵਧੀ

Rajneet Kaur

ਸਸਕੈਟੂਨ ਦੇ 300+ ਮਰੀਜ਼ ਮਾਨਸਿਕ ਰੋਗਾਂ (psychiatrists) ਦੇ ਡਾਕਟਰਾਂ ਦੀ ਉਡੀਕ ‘ਚ

Rajneet Kaur

Update: ਪੁਲਿਸ ਨੇ ਟੀਟੀਸੀ ਕਰਮਚਾਰੀ ਦੇ ਚਾਕੂ ਮਾਰਨ ਦੇ ਮਾਮਲੇ ‘ਚ ਇੱਕ 18 ਸਾਲਾ ਵਿਅਕਤੀ ਅਤੇ ਇੱਕ 15 ਸਾਲਾ ਲੜਕੇ ਨੂੰ ਕੀਤਾ ਗ੍ਰਿਫਤਾਰ

Rajneet Kaur

Leave a Comment