channel punjabi
Canada News North America

ASTRAZENECA ਦੇ ਬਾਲਟੀਮੋਰ ਪਲਾਂਟ ਵਾਲੇ 1.5 ਮਿਲੀਅਨ ਕੋਵਿਡ-19 ਸ਼ਾਟ ਪੂਰੀ ਤਰ੍ਹਾਂ ਸੁਰੱਖਿਅਤ : ਹੈਲਥ ਕੈਨੇਡਾ

ਓਟਾਵਾ : ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਬਾਲਟੀਮੌਰ ਪਲਾਂਟ (Baltimore Plant) ਵਿੱਚ ਤਿਆਰ ਕੀਤੇ ਜਾਣ ਵਾਲੇ ਐਸਟ੍ਰਾਜ਼ਨੇਕਾ ਕੋਵਿਡ-19 ਟੀਕੇ, ਜੋ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA, USA) ਦੁਆਰਾ ਜਾਂਚ ਅਧੀਨ ਰੱਖੇ ਗਏ ਸਨ – ਸਾਰੇ ਸੁਰੱਖਿਅਤ ਅਤੇ ‘ਉੱਚ ਕੁਆਲਿਟੀ’ ਦੇ ਹਨ।

ਐਤਵਾਰ ਨੂੰ ਇਕ ਬਿਆਨ ਵਿਚ ਦੇਸ਼ ਦੀ ਸਿਹਤ ਏਜੰਸੀ ਨੇ ਕਿਹਾ ਕਿ ਐਮਰਜੈਂਟ ਬਾਇਓਸੋਲਿਊਸ਼ਨਜ਼, ਬਾਲਟੀਮੋਰ (Emergent BioSolutions’, Baltimore) ਤੋਂ ਕੈਨੇਡਾ ਨੂੰ ਆਯਾਤ ਕੀਤੀ ਗਈ ਐਸਟ੍ਰਾਜ਼ੇਨੇਕਾ ਟੀਕਾ ਦੀਆਂ 1.5 ਮਿਲੀਅਨ ਖੁਰਾਕਾਂ ਕੁਆਲਟੀ ਦੀਆਂ ਵਿਸ਼ੇਸ਼ਤਾਵਾਂ ਨੂੰ ਪੂਰਾ ਕਰਦੀਆਂ ਹਨ ਅਤੇ ਵਰਤੋਂ ਵਿਚ ਸੁਰੱਖਿਅਤ ਹਨ ।

ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਐਸਟਰਾਜ਼ੇਨੇਕਾ ਅਤੇ ਜਾਨਸਨ ਐਂਡ ਜਾਨਸਨ ਦੇ ਟੀਕੇ ਇਸ ਮਹੀਨੇ ਦੇ ਸ਼ੁਰੂ ਵਿਚ ਐਫ ਡੀ ਏ ਦੁਆਰਾ ਰੋਕ ਦਿੱਤੇ ਗਏ ਸਨ ਤਾਂ ਜੋ ਇਕ ਗਲਤੀ ਦੀ ਜਾਂਚ ਕੀਤੀ ਜਾ ਸਕੇ ਜਿਸ ਕਾਰਨ ਮਾਰਚ ਵਿਚ ਜਾਨਸਨ ਐਂਡ ਜਾਨਸਨ ਦੇ ਟੀਕੇ ਦੀਆਂ ਲੱਖਾਂ ਖੁਰਾਕਾਂ ਬਰਬਾਦ ਹੋ ਗਈਆਂ ਸਨ।

ਹੈਲਥ ਕੈਨੇਡਾ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ, “ਕੈਨੇਡੀਅਨਾਂ ਨੂੰ ਭਰੋਸਾ ਦਿੱਤਾ ਜਾ ਸਕਦਾ ਹੈ ਕਿ ਹੈਲਥ ਕੈਨੇਡਾ ਸਾਰੇ ਜ਼ਰੂਰੀ ਕਦਮ ਚੁੱਕ ਰਹੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਸ ਸਹੂਲਤ ਤੋਂ ਆਉਣ ਵਾਲੇ ਕਿਸੇ ਵੀ ਉਤਪਾਦ ਦੀ ਵਰਤੋਂ ਉਦੋਂ ਹੀ ਕੀਤੀ ਜਾਏਗੀ ਜੇ ਉਹ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੋਣ।”

ਹੈਲਥ ਕੈਨੇਡਾ ਨੇ ਇਹ ਵੀ ਪੁਸ਼ਟੀ ਕੀਤੀ ਕਿ ਜਾਨਸਨ ਐਂਡ ਜਾਨਸਨ ਦੇ ਟੀਕੇ ਦੀਆਂ 3,00,000 ਖੁਰਾਕਾਂ, ਜਿਨ੍ਹਾਂ ਦੀ ਅਗਲੇ ਹਫ਼ਤੇ ਕੈਨੇਡਾ ਆਉਣ ਦੀ ਉਮੀਦ ਹੈ, ਬਾਲਟੀਮੋਰ ਸਹੂਲਤ ਤੋਂ ਨਹੀਂ ਆ ਰਹੇ ਸਗੋਂ ਕਿਸੇ ਹੋਰ ਪਲਾਂਟ ਤੋਂ ਹਨ ।

Related News

ਓਂਟਾਰੀਓ ਨੇ ਨਵੇਂ ਕੋਵਿਡ 19 ਸਟ੍ਰੇਨ ਦੇ ਤਿੰਨ ਹੋਰ ਮਾਮਲਿਆਂ ਦੀ ਕੀਤੀ ਪੁਸ਼ਟੀ

Rajneet Kaur

ਪੈਸੀਫਿਕ ਸਪੀਰੀਟ ਪਾਰਕ ‘ਚ ਬੁੱਧਵਾਰ ਦੁਪਹਿਰ ਜੌਗਿੰਗ ਦੌਰਾਨ ਇੱਕ ਔਰਤ ‘ਤੇ ਹਮਲਾ

Rajneet Kaur

ਸੰਯੁਕਤ ਰਾਜ ‘ਚ ਕੋਵਿਡ-19 ਦੇ ਮਾਮਲੇ ਵਧਣ ਕਾਰਨ ਸਰਹੱਦੀ ਪਾਬੰਦੀਆਂ ਜਾਰੀ ਰਹਿਣਗੀਆਂ: ਜਸਟਿਨ ਟਰੂਡੋ

Rajneet Kaur

Leave a Comment