channel punjabi
Canada International News SPORTS

ਕੈਨੇਡੀਅਨ ਟੈਨਿਸ ਸਟਾਰ ਬਿਆਨਕਾ ਐਂਡਰੀਸਕੁ ਵੀ ਕੋਰੋਨਾ ਪਾਜ਼ਿਟਿਵ, ਮੈਡਰਿਡ ਓਪਨ ‘ਚ ਨਹੀਂ ਖੇਡਣ ਦਾ ਕੀਤਾ ਐਲਾਨ

ਵਿਕਟੋਰੀਆ : ਕੈਨੇਡੀਅਨ ਟੈਨਿਸ ਸਟਾਰ ਬਿਆਨਕਾ ਐਂਡਰੀਸਕੁ ਵੀ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੀ ਹੈ । ਬਿਆਨਕਾ ਦੀ ਕੋਵਿਡ-19 ਰਿਪੋਰਟ ਪਾਜ਼ਿਟਿਵ ਆਈ ਹੈ।
ਉਹਨਾਂ ਇਸ ਬਾਰੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਦਿਆਂ ਐਲਾਨ ਕੀਤਾ ਕਿ ਉਹ ‘ਮੈਡਰਿਡ ਓਪਨ’ (Madrid Open Tournament) ਵਿੱਚ ਨਹੀਂ ਖੇਡੇਗੀ।

ਬਿਆਨਕਾ ਐਂਡਰੀਸਕੁ ਨੇ ਕਿਹਾ ਕਿ ਉਸ ਦਾ ਮੈਡਰਿਡ ਪਹੁੰਚਣ ਤੋਂ ਬਾਅਦ ਹੀ ਟੈਸਟ ਸਕਾਰਾਤਮਕ ਹੋਇਆ ਹੈ।
ਆਪਣੇ ਸੁਨੇਹੇ ਵਿੱਚ ਉਹਨਾਂ ਕਿਹਾ, “ਮੈਡਰਿਠ ਲਈ ਆਪਣੀ ਉਡਾਣ ਤੋਂ ਪਹਿਲਾਂ ਮੈਂ ਦੋ ਵਾਰ ਨੈਗੇਟਿਵ ਟੈਸਟ ਦਿੱਤਾ ਪਰ ਮੈਨੂੰ ਮੈਡਰਿਡ ਪੁੱਜਣ ਤੋਂ ਬਾਅਦ ਕੀਤੇ ਟੈਸਟ ‘ਚ ਪਾਜ਼ਿਟਿਵ ਐਲਾਨਿਆ ਗਿਆ ਹੈ। ਇਹ ਬੇਹੱਦ ਦੁਖਦਾਈ ਹੈ। ਫਿਲਹਾਲ ਮੈਂ ਇਸ ਹਫਤੇ ਦੇ ਅੰਤ ਵਿੱਚ ਮੈਡਰਿਡ ਓਪਨ ਵਿੱਚ ਨਹੀਂ ਖੇਡਾਂਗੀ।”

ਬਿਆਨਕਾ ਨੇ ਦੱਸਿਆ, “ਮੈਂ ਚੰਗਾ ਮਹਿਸੂਸ ਕਰ ਰਹੀ ਹਾਂ ਅਤੇ ਸਿਹਤ ਪ੍ਰੋਟੋਕੋਲ ਅਤੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮੈਂ ਆਰਾਮ ਕਰ ਰਹੀ ਹਾਂ । ਮੈਂ ਜਲਦੀ ਹੀ ਟੈਨਿਸ ਕੋਰਟ ਵਿਚ ਵਾਪਸੀ ਕਰਾਂਗੀ। ”

ਕੈਨੇਡੀਅਨ ਟੈਨਿਸ ਸੁਪਰਸਟਾਰ ਬਿਆਨਕਾ ਐਂਡਰੀਸੁਕ, 2019 ਯੂਐਸ ਓਪਨ ਚੈਂਪੀਅਨ ਹੈ । ਉਹ ਇਸ ਮਹੀਨੇ ਦੇ ਸ਼ੁਰੂ ਵਿਚ ਮਿਆਮੀ ਓਪਨ ਵਿਚ ਖੇਡ ਚੁੱਕੀ ਹੈ। ਐਂਡਰਸਿਕੂ ਗੋਡਿਆਂ ਦੀ ਸੱਟ ਕਾਰਨ 15 ਮਹੀਨਿਆਂ ਤੱਕ ਖੇਡ ਤੋਂ ਦੂਰ ਰਹੀ ਹੈ।‌

Related News

ਸਸਕੈਚਵਨ’ਚ ਕੋਵਿਡ 19 ਦੇ 15 ਨਵੇਂ ਕੇਸਾਂ ਦੀ ਪੁਸ਼ਟੀ, ਵਿਦਿਆਰਥੀਆਂ ਦੇ ਇੱਕ ਸਮੂਹ ਦੀ ਕੋਰੋਨਾ ਰਿਪੋਰਟ ਆਈ ਪੋਜ਼ਟਿਵ

Rajneet Kaur

ਨਵੇਂ ਸਾਲ 2021 ਦੇ ਸ਼ੁਰੂ ‘ਚ ਵੱਡੀ ਗਿਣਤੀ ਟੀਕਿਆਂ ਦੀ ਖੁਰਾਕ ਆਉਣ ਦੀ ਉਮੀਦ : ਜਸਟਿਨ ਟਰੂਡੋ

Vivek Sharma

BIG NEWS : ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੀ ਪ੍ਰਧਾਨ ਟੀਨਾ ਨਮੀਨੀਸੋਸਕੀ ਨੇ ਦਿੱਤਾ ਅਸਤੀਫਾ

Vivek Sharma

Leave a Comment