channel punjabi
Canada News North America

ਓਂਟਾਰੀਓ ਜਲਦੀ ਹੀ ਪੇਸ਼ ਕਰੇਗਾ ਆਪਣਾ ‘ਪੇਡ ਸਿੱਕ ਲੀਵ’ ਪਲਾਨ : ਪਾਲ ਕੈਲੈਂਡਰਾ

ਟੋਰਾਂਟੋ : ਫੈਡਰਲ ਬਜਟ ਦੀਆਂ ਕੁਝ ਤਜਵੀਜਾਂ ਤੋਂ ਨਿਰਾਸ਼ ਓਂਟਾਰੀਓ ਸਰਕਾਰ ਆਪਣੇ ਪੱਧਰ ‘ਤੇ ਪੇਡ ਸਿੱਕ ਡੇਅਜ਼ ਪ੍ਰੋਗਰਾਮ ਲਿਆ ਸਕਦੀ ਹੈ, ਇਸ ਬਾਰੇ ਪ੍ਰੀਮਿਅਰ ਡੱਗ ਫੋਰਡ ਜਲਦੀ ਹੀ ਐਲਾਨ ਕਰ ਸਕਦੇ ਹਨ । ਇਹ ਖੁਲਾਸਾ ਹਾਊਸ ਲੀਡਰ ਪਾਲ ਕੈਲੈਂਡਰਾ ਵੱਲੋਂ ਕੀਤਾ ਗਿਆ। ਪਾਲ ਅਨੁਸਾਰ ਇਸ ਸਬੰਧ ਵਿੱਚ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ।

ਡੱਗ ਫੋਰਡ ਸਰਕਾਰ ਕਈ ਮਹੀਨਿਆਂ ਤੋਂ ਇਹ ਆਖਦੀ ਆ ਰਹੀ ਹੈ ਕਿ ਉਹ ਆਪਣਾ ਪੇਡ ਸਿੱਕ ਡੇਅ ਪ੍ਰੋਗਰਾਮ ਸ਼ੁਰੂ ਕਰੇਗੀ ਜਦਕਿ ਵਰਕਰਜ਼ ਇਸ ਦੌਰਾਨ ਕੈਨੇਡਾ ਰਿਕਵਰੀ ਐਂਡ ਸਿੱਕਨੈੱਸ ਬੈਨੇਫਿਟ (CRSB) ਤੋਂ ਅਦਾਇਗੀ ਲੈਣ ਦੇ ਵੀ ਯੋਗ ਹੋਣਗੇ। ਆਲੋਚਕਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦਾ ਇਹ ਪ੍ਰੋਗਰਾਮ ਕਾਫੀ ਨਹੀਂ ਹੈ ਕਿਉਂਕਿ ਇਸ ਤਹਿਤ ਸਿੱਕ ਵਰਕਰਜ਼ ਨੂੰ ਪ੍ਰਤੀ ਹਫ਼ਤਾ 500 ਡਾਲਰ ਹੀ ਦਿੱਤੇ ਜਾਂਦੇ ਹਨ ਤੇ ਇਸ ਲਈ ਅਪਲਾਈ ਕਰਨ ਤੋਂ ਬਾਅਦ ਉਨ੍ਹਾਂ ਨੂੰ ਉਦੋਂ ਤੱਕ ਬਿਨਾਂ ਤਨਖਾਹ ਦੇ ਰਹਿਣਾ ਪੈਂਦਾ ਹੈ ਜਦੋਂ ਤੱਕ ਉਨ੍ਹਾਂ ਦੀਆਂ ਅਰਜ਼ੀਆਂ ਮਨਜ਼ੂਰ ਨਹੀਂ ਹੋ ਜਾਂਦੀਆਂ।

ਬੁੱਧਵਾਰ ਨੂੰ ਕੈਲੈਂਡਰਾ ਨੇ ਕੁਈਨਜ਼ ਪਾਰਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਫੋਰਡ ਸਰਕਾਰ ਨੂੰ ਆਸ ਸੀ ਕਿ ਇਸ ਪ੍ਰੋਗਰਾਮ ਵਿਚਲੇ ਖੱਪੇ ਨੂੰ ਇਸ ਵਾਰ ਦੇ ਫੈਡਰਲ ਬਜਟ ਵਿੱਚ ਦੂਰ ਕਰ ਦਿੱਤਾ ਜਾਵੇਗਾ ਪਰ ਇਸ ਵਿੱਚ ਮਾਮੂਲੀ ਤਬਦੀਲੀਆਂ ਵੇਖਣ ਤੋਂ ਬਾਅਦ ਫੋਰਡ ਸਰਕਾਰ ਕਾਫੀ ਨਿਰਾਸ਼ ਹੈ । ਉਨ੍ਹਾਂ ਆਖਿਆ ਕਿ ਹੁਣ ਕੈਬਨਿਟ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਕਰਕੇ ਇਹ ਤੈਅ ਕਰੇਗੀ ਕਿ ਓਂਟਾਰੀਓ ਸਰਕਾਰ ਇਸ ਪ੍ਰੋਗਰਾਮ ਦੀ ਪੂਰਕ ਕਿਵੇਂ ਬਣ ਸਕਦੀ ਹੈ। ਪਾਲ ਅਨੁਸਾਰ ਇਸ ਸਬੰਧ ਵਿੱਚ ਸੂਬਾ ਸਰਕਾਰ ਫ਼ੈਸਲਾ ਜਲਦ ਤੋਂ ਜਲਦ ਲਵੇਗੀ । ਦੱਸ ਦਈਏ ਕਿ ਇਸ ਸਮੇਂ ਪ੍ਰੀਮੀਅਰ ਡੱਗ ਫੋਰਡ ਨੇ ਖ਼ੁਦ ਨੂੰ ਅਲੱਗ-ਥਲੱਗ ਕੀਤਾ ਹੋਇਆ ਹੈ ਕਿਉਂਕਿ ਉਨ੍ਹਾਂ ਦੇ ਇੱਕ ਸਟਾਫ ਮੈਂਬਰ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਸੀ। ਹਲਾਂਕਿ ਫੋਰਡ ਵੀ ਟੈਸਟ ਕਰਵਾ ਚੁੱਕੇ ਹਨ ਅਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

Related News

ਕੈਨੇਡਾ: ਕੋਵਿਡ 19 ਦੇ ਕੇਸ ਵਧਣ ਕਾਰਨ ਟਰੂਡੋ ਨੇ ਕੈਨੇਡੀਅਨਾਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ

Rajneet Kaur

ਕੈਲੀਫੋਰਨੀਆ ਨੇ ਸਿਸਕੋ ‘ਤੇ ਭਾਰਤੀ ਕਰਮਚਾਰੀ ਦੀ ਜਾਤ ਦੇ ਅਧਾਰ ਤੇ ਨੌਕਰੀ ਪੱਖਪਾਤ ਕਰਨ ਦਾ ਲਾਇਆ ਦੋਸ਼

team punjabi

#BLACKOUT IN PAKISTAN: ਪਾਕਿਸਤਾਨ ਵਿੱਚ ਅਚਾਨਕ ਹੋਇਆ ‘ਬਲੈਕ ਆਊਟ’, ਵੱਡੇ ਸ਼ਹਿਰ ਹਨ੍ਹੇਰੇ ਵਿੱਚ ਡੁੱਬੇ

Vivek Sharma

Leave a Comment