channel punjabi
International News North America

ਅਮਰੀਕਾ ਦੀ ਚੀਨੀ ਕੰਪਨੀਆਂ ਅਤੇ ਕਰਮਚਾਰੀਆਂ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ! ਨਾਰਾਜ਼ ਹੋਇਆ ਡ੍ਰੈਗਨ !

ਚੀਨੀ ਕੰਪਨੀਆਂ ਖ਼ਿਲਾਫ਼ ਅਮਰੀਕਾ ਚੁੱਕੇਗਾ ਵੱਡਾ ਕਦਮ!

ਚੀਨੀ ਕੰਪਨੀਆਂ ਅਤੇ ਕਰਮਚਾਰੀਆਂ ਨੂੰ ਕਰੇਗਾ ਬੈਨ

ਅਮਰੀਕਾ ਦੀ ਵੀਜ਼ਾ ਪਾਬੰਦੀ ਲਗਾਉਣ ਦੀ ਤਿਆਰੀ

ਵਾਸ਼ਿੰਗਟਨ : ਅਮਰੀਕਾ ਵਿਚ ਚੀਨ ਦੀਆਂ ਕੰਪਨੀਆਂ ਲਈ ਖਤਰੇ ਦਾ ਘੁੱਗੂ ਵਜ ਚੁੱਕਾ ਹੈ । ਯੂ.ਐਸ. ਚੀਨ ਦੀਆਂ ਕੁਝ ਕੰਪਨੀਆਂ ਅਤੇ ਉਨ੍ਹਾਂ ਦੇ ਕਰਮਚਾਰੀਆਂ ‘ਤੇ ਪਾਬੰਦੀਆਂ ਲਗਾਉਣ ਦੀ ਤਿਆਰੀ ਵਿਚ ਹੈ। ਅਮਰੀਕਾ ‘ਹੁਵੇਈ’ ਸਮੇਤ ਚੀਨੀ ਤਕਨਾਲੌਜੀ ਕੰਪਨੀਆਂ ਦੇ ਕੁਝ ਕਰਮਚਾਰੀਆਂ ‘ਤੇ ਵੀਜ਼ਾ ਪਾਬੰਦੀਆਂ ਲਗਾਉਣ ਜਾ ਰਿਹਾ ਹੈ। ਇਹ ਪਾਬੰਦੀ ਵਿਸ਼ਵਵਿਆਪੀ ਪੱਧਰ’ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਦੁਰਾਚਾਰਾਂ ਵਿਚ ਹਿੱਸਾ ਲੈਣ ਵਾਲੀਆਂ ਸਰਕਾਰਾਂ ਨੂੰ ਸਮਰਥਨ ਪ੍ਰਦਾਨ ਕਰਨ ਦੇ ਤਹਿਤ ਲਗਾਈ ਜਾ ਰਹੀ ਹੈ।

ਬੀਤੇ ਦਿਨੀਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ,’ਦੁਨੀਆ ਭਰ ਦੀਆਂ ਦੂਰ ਸੰਚਾਰ ਕੰਪਨੀਆਂ ਨੂੰ ਵੀ ਖੁਦ ਵੀ ਨੋਟਿਸ ‘ਤੇ ਵਿਚਾਰਨਾ ਚਾਹੀਦਾ ਹੈ ਕਿ ਜੇਕਰ ਉਹ ਹੁਵੇਈ ਦੇ ਨਾਲ ਵਪਾਰ ਕਰਦੇ ਹਨ, ਤਾਂ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਵਪਾਰ ਕਰ ਰਹੇ ਹਨ।’

ਇਸ ਐਲਾਨ ਨੂੰ ਚੀਨ ਦੀ ਘੱਟ ਗਿਣਤੀ ਮੁਸਲਿਮ ਆਬਾਦੀ ਵਿਰੁੱਧ ਚੀਨੀ ਕਮਿਊਨਿਸਟ ਪਾਰਟੀ ਵੱਲੋਂ ਕਥਿਤ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਲਈ ਨਵੀਨਤਮ ਸਜ਼ਾ ਦੇਣ ਦੇ ਤਾਜ਼ਾ ਕਦਮ ਵਜੋਂ ਵੇਖਿਆ ਜਾਂਦਾ ਹੈ। ਇਕ ਵੱਖਰੇ ਬਿਆਨ ਵਿਚ ਪੋਂਪਿਓ ਨੇ ਕਿਹਾ,’ਅੱਜ ਦੀਆਂ ਕਾਰਵਾਈਆਂ ਤੋਂ ਪ੍ਰਭਾਵਿਤ ਹੋਈਆਂ ਕੰਪਨੀਆਂ ਵਿਚ ਹੁਵੇਈ ਸ਼ਾਮਲ ਹੈ, ਜੋ ਕਿ ਸੀਸੀਪੀ ਦੀ ਨਿਗਰਾਨੀ ਰਾਜ ਦੀ ਇਕ ਬਾਂਹ ਹੈ, ਜੋ ਰਾਜਨੀਤਿਕ ਅਸਹਿਮਤੀ ਨੂੰ ਸੈਂਸਰ ਕਰਦੀ ਹੈ ਅਤੇ ਸ਼ਿਨਜਿਆਂਗ ਵਿਚ ਵੱਡੇ ਪੱਧਰ ‘ਤੇ ਇੰਟਰਨੈੱਟ ਕੈਂਪ ਨੂੰ ਸਮਰੱਥ ਬਣਾਉਂਦੀ ਹੈ। ਕੁਝ ਹੁਵੇਈ ਕਰਮਚਾਰੀ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਸੀਸੀਪੀ ਸ਼ਾਸਨ ਨੂੰ ਸਮੱਗਰੀ ਸਹਾਇਤਾ ਦਿੰਦੇ ਹਨ।’

ਵਿਦੇਸ਼ ਵਿਭਾਗ ਨੇ ਵੀਜ਼ਾ ਪਾਬੰਦੀਆਂ ਨਾਲ ਪ੍ਰਭਾਵਿਤ ਚੀਨੀ ਤਕਨਾਲੋਜੀ ਕੰਪਨੀਆਂ ਦੇ ਕਰਮਚਾਰੀਆਂ ਦੇ ਖਾਸ ਨਾਮ ਨਹੀਂ ਦਿੱਤੇ।ਅਮਰੀਕਾ ਦਾ ਇਹ ਕਦਮ ਵੀ ਇੱਕ ਦਿਨ ਬਾਅਦ ਆਇਆ ਜਦੋਂ ਬ੍ਰਿਟਿਸ਼ ਸਰਕਾਰ ਨੇ ਐਲਾਨ ਕੀਤਾ ਕਿ ਉਹ ਹੁਵੇਈ ਨੂੰ ਬ੍ਰਿਟੇਨ ਦੀ ਅਗਲੀ ਪੀੜ੍ਹੀ 5-ਜੀ ਨੈੱਟਵਰਕ ਦੇ ਵਿਕਾਸ ਵਿਚ ਭੂਮਿਕਾ ਨਿਭਾਉਣ ਤੋਂ ਪਾਬੰਦੀ ਲਗਾਏਗੀ। ਵਾਸ਼ਿੰਗਟਨ ਦਾ ਕਹਿਣਾ ਹੈ ਕਿ ਹੁਵੇਈ ਚੀਨੀ ਕਮਿਊਨਿਸਟ ਪਾਰਟੀ ਨੂੰ ਜਾਸੂਸੀ ਲਈ “ਪਿਛਲੇ ਦਰਵਾਜ਼ੇ” ਮੁਹੱਈਆ ਕਰਵਾ ਸਕਦੀ ਹੈ, ਜਿਸ ਦਾ ਦਾਅਵਾ ਹੁਵੇਈ ਨੇ ਰੱਦ ਕਰ ਦਿੱਤਾ। ਅਜਿਹੇ ਹਾਲਤਾਂ ਵਿਚ ਦੁਨੀਆ ਦੀਆਂ ਦੋ ਪ੍ਰਮੁੱਖ ਅਰਥਚਾਰਿਆਂ ਦੇ ਵਿਚਕਾਰ ਸਬੰਧ ਦਹਾਕਿਆਂ ਦੇ ਸਭ ਤੋਂ ਹੇਠਲੇ ਬਿੰਦੂ ‘ਤੇ ਦੇਖਿਆ ਜਾ ਰਿਹਾ ਹੈ।

ਉਧਰ ਬੀਜਿੰਗ ਵਿਚ, ਚੀਨ ਨੇ ਮੰਗਲਵਾਰ ਨੂੰ ਅਮਰੀਕਾ ਦੀ ਇੱਕ ਏਰੋਸਪੇਸ ਕੰਪਨੀ ‘ਲੌਕਹੀਡ ਮਾਰਟਿਨ ਕਾਰਪੋਰੇਸ਼ਨ’ ਉੱਤੇ ਪਾਬੰਦੀਆਂ ਲਗਾਉਣ ਦੀ ਧਮਕੀ ਦਿੱਤੀ, ਜਿਸ ਦੇ ਜਵਾਬ ਵਿਚ ਵਾਸ਼ਿੰਗਟਨ ਵੱਲੋਂ ਕੰਪਨੀ ਦੁਆਰਾ ਬਣਾਈਆਂ ਗਈਆਂ ਰੱਖਿਆਤਮਕ ਮਿਜ਼ਾਈਲਾਂ ਦੇ ਨਵੀਨੀਕਰਨ ਲਈ ਹਿੱਸੇ ਖਰੀਦਣ ਲਈ ਤਾਈਵਾਨ ਨਾਲ ਇੱਕ ਸੰਭਾਵਿਤ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਗਈ।

ਅਮਰੀਕਾ ਦੀ ਇਸ ਕਾਰਵਾਈ ਤੋਂ ਚੀਨ ਨਾਰਾਜ਼ ਹੋ ਗਿਆ ਹੈ। ਚੀਨ ਨੇ ਤਾਈਵਾਨ ਨੂੰ ਹਥਿਆਰਾਂ ਦੀ ਵਿਕਰੀ ਲਈ ਤਾਈਵਾਨ ਸਟੇਟ ਵਿਚ ਸੰਬੰਧਾਂ, ਸ਼ਾਂਤੀ ਤੇ ਸਥਿਰਤਾ ਦੀ ਅਪੀਲ ਕੀਤੀ ਹੈ। ਦੱਸਣਾ ਬਣਦਾ ਹੈ ਕਿ ਚੀਨ ਆਪਣੇ ਖੇਤਰ ਦੇ ਹਿੱਸੇ ਵਜੋਂ ਲੋਕਤੰਤਰੀ ਸਵੈ-ਸ਼ਾਸਤ ਤਾਇਵਾਨ ਤੇ ਵੀ ਦਾਅਵਾ ਕਰਦਾ ਰਿਹਾ ਹੈ। ਫ਼ਿਲਹਾਲ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਇਸ ਵੇਲੇ ਸਿਖਰਾਂ ਤੇ ਹੈ।

Related News

ਓਟਾਵਾ ‘ਚ ਕੋਵਿਡ 19 ਦੇ ਲਗਾਤਾਰ ਵਾਧੇ ਕਾਰਨ ਸਹਿਤ ਵਿਭਾਗ ਨੇ ਛੋਟੇ ਕਾਰੋਬਾਰਾਂ ਨੂੰ ਬੰਦ ਕਰਨ ਦਾ ਕੀਤਾ ਸਮਰਥਨ

Rajneet Kaur

ਕ੍ਰਿਸਮਸ ਮੌਕੇ ਟੋਰਾਂਟੋ ਵਿਚ ਪੈ ਸਕਦੈ ਭਾਰੀ ਮੀਂਹ: ਵਾਤਾਵਰਣ ਕੈਨੇਡਾ

Rajneet Kaur

ਕੈਨੇਡਾ ‘ਚ ਵੀਰਵਾਰ ਨੂੰ ਕੋਵਿਡ-19 ਦੇ 5628 ਨਵੇਂ ਮਾਮਲੇ ਆਏ ਸਾਹਮਣੇ, ਤੀਜਾ ਸਭ ਤੋਂ ਵੱਡਾ ਵਾਧਾ

Vivek Sharma

Leave a Comment