channel punjabi
Canada International News North America

ਸੋਨੀਪਤ ਕੁੰਡਲੀ ਬਾਰਡਰ ‘ਤੇ ਕਿਸਾਨਾਂ ਵਲੋਂ ਬਣਾਈਆਂ ਗਈਆਂ ਅਸਥਾਈ 4 ਰੈਣ ਬਸੇਰਿਆਂ ‘ਚ ਲੱਗੀ ਭਿਆਨਕ ਅੱਗ

ਸੋਨੀਪਤ ਕੁੰਡਲੀ ਬਾਰਡਰ ‘ਤੇ ਚੱਲ ਰਹੇ ਅੰਦੋਲਨ ‘ਚ ਉਸ ਸਮੇਂ ਭਾਜੜਾ ਪੈ ਗਈਆਂ ਜਦੋਂ ਇੱਥੇ ਕਿਸਾਨਾਂ ਵਲੋਂ ਬਣਾਈਆਂ ਗਈਆਂ ਅਸਥਾਈ 4 ਰੈਣ ਬਸੇਰਿਆਂ ‘ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਰੈਣ ਬਸੇਰੇ ਸੜ ਕੇ ਸੁਆਹ ਹੋ ਗਈਆਂ। ਹਾਲਾਂਕਿ, ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੋਨੀਪਤ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਤੇ ਕਾਫ਼ੀ ਸਖਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਗਨੀਮਤ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਅੱਗ ਰਸੋਈ ਢਾਬੇ ਕੋਲ ਇਹ ਅੱਗ ਲੱਗੀ। ਅੱਗ ਲੱਗਣ ਦੀ ਜਾਣਕਾਰੀ ਮਿਲਣ ਮਗਰੋਂ ਕਿਸਾਨ ਆਗੂਆਂ ਵਿਚਾਲੇ ਭਾਰੀ ਰੋਹ ਹੈ। ਓਧਰ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਇਸ ਘਟਨਾ ਬਾਬਤ ਕਿਹਾ ਕਿ ਸਰਕਾਰ ਸਾਡੀ ਲਹਿਰ ਨੂੰ ਤੋੜਨਾ ਚਾਹੁੰਦੀ ਹੈ। ਸਰਕਾਰ ਦੇ ਇਸ਼ਾਰੇ ‘ਤੇ ਕੁਝ ਸ਼ਰਾਰਤੀ ਅਨਸਰਾਂ ਨੇ ਝੌਪੜੀਆਂ ਵਿਚ ਅੱਗ ਲਾਈ ਹੈ ਪਰ ਅਸੀਂ ਇਨ੍ਹਾਂ ਘਟਨਾਵਾਂ ਤੋਂ ਡਰਦੇ ਨਹੀਂ। ਸਾਡੀਆਂ ਮੰਗਾਂ ਪੂਰੀਆਂ ਹੋਣ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਕੁਮਾਰ ਨੇ ਦੱਸਿਆ ਕਿ ਢਾਬੇ ਨੇੜੇ ਝੌਪੜੀਆਂ ‘ਚ ਅੱਗ ਲੱਗੀ ਹੋਈ ਸੀ। ਜੋ ਵੀ ਸ਼ਿਕਾਇਤ ਮਿਲੇਗੀ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

Related News

BIG BREAKING : NASA ਨੇ ‘ਪਰਸੀਵਰੈਂਸ ਰੋਵਰ’ ਨੂੰ ਸਫਲਤਾਪੂਰਵਕ ਮੰਗਲ ਗ੍ਰਹਿ ‘ਤੇ ਉਤਾਰਿਆ, ਪੁਲਾੜ ਖੋਜ ਵਿੱਚ ਜੁੜਿਆ ਨਵਾਂ ਅਧਿਆਇ

Vivek Sharma

ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਆਪਣੀ ਸੰਸਥਾ ਨੂੰ 49,58,71,54,800 ਰੁਪਏ ਦਿੱਤੇ, ਜਾਂਚ ਸ਼ੁਰੂ

team punjabi

ਐਡਮਿੰਟਨ ਪੁਲਿਸ ਸਰਵਿਸ ਨੇ 38 ਸਾਲਾ ਪੀਟਰ ਬੋਆਕੀ ਦੀ ਮੌਤ ਦੇ ਸੰਬੰਧ ‘ਚ ਇੱਕ ਵਿਅਕਤੀ ਨੂੰ ਫਸਟ ਡਿਗਰੀ ਕਤਲ ਦੇ ਦੋਸ਼ ਵਿੱਚ ਕੀਤਾ ਗ੍ਰਿਫਤਾਰ

Rajneet Kaur

Leave a Comment