channel punjabi
Canada News North America

ਕੈਨੇਡਾ ਦੇ ਚਾਰ ਸੂਬਿਆਂ ਵਿੱਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, ਸਿਹਤ ਵਿਭਾਗ ਦੀ ਵਧੀ ਚਿੰਤਾ

ਓਟਾਵਾ : ਕੈਨੇਡਾ ਦੇ ਕੁਝ ਸੂਬਿਆਂ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਨਜ਼ਰ ਆ ਰਹੇ ਹਨ । ਵੈਕਸੀਨੇਸਨ ਦੇ ਬਾਵਜੂਦ ਬੁੱਧਵਾਰ ਨੂੰ ਚਾਰ ਸੂਬਿਆਂ ਵਿੱਚ ਵੱਡੀ ਗਿਣਤੀ ਨਵੇਂ ਕੋਵਿਡ-19 ਦੇ ਕੇਸ ਸਾਹਮਣੇ ਆਏ । ਬ੍ਰਿਟਿਸ਼ ਕੋਲੰਬੀਆ ਅਤੇ ਓਂਟਾਰੀਓ ਦੇ ਹਸਪਤਾਲਾਂ ਵਿੱਚ ਇੱਕੋ ਦਿਨ ਪੁੱਜੇ ਕੋਰੋਨਾਵਾਇਰਸ ਦੇ ਨਵੇਂ ਮਰੀਜ਼ਾਂ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ।

ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਬੁੱਧਵਾਰ ਨੂੰ ਕੋਰੋਨਾ ਦੇ 1,168 ਨਵੇਂ ਕੇਸ ਦਰਜ ਕੀਤੇ ਗਏ । ਇਥੇ ਕੋਰੋਨਾ ਕਾਰਨ ਛੇ ਲੋਕਾਂ ਦੀ ਜਾਨ ਚਲੀ ਗਈ । ਸਿਹਤ ਅਧਿਕਾਰੀਆਂ ਨੇ ਕਿਹਾ ਕਿ ਮਹਾਂਮਾਰੀ ਦੇ ਕਿਸੇ ਵੀ ਪਹਿਲੇ ਬਿੰਦੂ ਦੀ ਬਜਾਏ ਹੁਣ ਪ੍ਰਾਂਤ ਵਿੱਚ ਕੋਵਿਡ-19 ਵਾਲੇ ਹਸਪਤਾਲ ਵਿੱਚ ਵਧੇਰੇ ਮਰੀਜ਼ ਹਨ ।

ਗੁਆਂਢੀ ਸੂਬੇ ਅਲਬਰਟਾ ਵਿੱਚ ਵੀ ਸੰਕ੍ਰਮਿਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ । ਇੱਥੇ ਬੁੱਧਵਾਰ ਨੂੰ 1412 ਨਵੇਂ ਮਾਮਲੇ ਦਰਜ ਕੀਤੇ ਗਏ, ਸਿਹਤ ਅਧਿਕਾਰੀਆਂ ਅਨੁਸਾਰ ਅੱਠ ਲੋਕਾਂ ਦੀ ਜਾਨ ਕੋਰੋਨਾ ਕਾਰਨ ਚਲੀ ਗਈ।

ਕੈਲਗਰੀ ਸੂਬੇ ਵਿਚ ਬੁੱਧਵਾਰ ਨੂੰ ਘੋਸ਼ਣਾ ਕੀਤੀ ਗਈ ਕਿ ਸਥਾਨਕ ਜਨਤਕ ਅਤੇ ਕੈਥੋਲਿਕ ਸਕੂਲਾਂ ਵਿਚ ਗਰੇਡ 7 ਤੋਂ 12 ਦੇ ਵਿਦਿਆਰਥੀ ਅਗਲੇ ਹਫਤੇ ਆਨ ਲਾਈਨ ਸਿਖਲਾਈ ਵੱਲ ਵਧਣਗੇ ।

ਇਸ ਦੌਰਾਨ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਂਟਾਰੀਓ ਵਿੁੱਚ COVID-19 ਦੇ 4156 ਨਵੇਂ ਮਾਮਲੇ ਰਿਪੋਰਟ ਕੀਤੇ ਗਏ। ਇੱਥੇ 28 ਲੋਕਾਂ ਦੀ ਜਾਨ ਚਲੀ ਗਈ। ਸੂਬੇ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲਾ 1,877 ਰਿਹਾ ਹੈ, ਜਦੋਂਕਿ ਕੋਵਿਡ ਦੇ 642 ਮਰੀਜ਼ ਆਈ.ਸੀ.ਯੂ. ਵਿੱਚ ਹਨ

ਕਿਊਬੈਕ ਸੂਬੇ ਵਿੱਚ ਸਿਹਤ ਅਧਿਕਾਰੀ ਨੇ COVID-19 1559 ਨਵੇਂ ਮਾਮਲਿਆਂ ਦੀ ਰਿਪੋਰਟ ਹੋਣ ਦੀ ਸੂਚਨਾ ਦਿੱਤੀ। ਬਣਯੂਕਨ ‘ਚ ਇਕ ਨਵੇਂ ਕੇਸ ਦੀ ਰਿਪੋਰਟ ਜਿਹੜਾ ਪੀ 1 ਵੇਰੀਐਂਟ ਦਾ ਹੈ। ਸਿਹਤ ਅਧਿਕਾਰੀਆਂ ਅਨੁਸਾਰ ਇਸ ਵੈਰੀਂਅਟ ਦਾ ਕੇਸ ਪਹਿਲੀ ਵਾਰ ਇਸ ਖੇਤਰ ਵਿਚ ਪਾਇਆ ਗਿਆ ਹੈ।

Related News

ਗੁਰਦੀਪ ਸਿੰਘ ਬਣੇ ਪਾਕਿਸਤਾਨੀ ਸੈਨੇਟ ‘ਚ ਪਹਿਲੇ ਸਿੱਖ ਮੈਂਬਰ, ਇਮਰਾਨ ਖਾਂ ਦੇ ਗ੍ਰਹਿ ਸੂਬੇ ਖ਼ੈਬਰ ਪਖਤੂਨਖਵਾ ਤੋਂ ਚੁਣੇ ਗਏ ਹਨ ਸੈਨੇਟਰ

Vivek Sharma

100 ਦਿਨਾਂ ਬਾਅਦ ਨਿਊਜ਼ੀਲੈਂਡ ਵਿੱਚ ਕੋਰੋਨਾ ਦੀ ਦਸਤਕ, ਮੁੜ ਲਾਗੂ ਕੀਤੀ ਗਈ ਸਖ਼ਤ ਤਾਲਾਬੰਦੀ

Vivek Sharma

ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ‘ਤੇ ਕੀਤਾ ਪਲਟਵਾਰ, ਬਾਇਡੇਨ ਤੇ ਚੋਣ ਮੈਨੀਫੈਸਟੋ ਦਾ ਉਡਾਇਆ ਮਜ਼ਾਕ

Vivek Sharma

Leave a Comment