channel punjabi
Canada International News North America

ਕੋਰੋਨਾ ਦੀ ਵੈਕਸੀਨ ਦੇ ਇੰਤਜ਼ਾਰ ਵਿਚਾਲੇ ਉਂਟਾਰੀਓ ‘ਚ 111 ਨਵੇਂ ਮਾਮਲੇ ਆਏ ਸਾਹਮਣੇ

ਕੈਨੇਡਾ ‘ਚ ਵਧੀਆ ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ

ਉਂਟਾਰੀਓ ‘ਚ 111, ਟੋਰਾਂਟੋ ‘ਚ 38 ਨਵੇਂ ਮਾਮਲੇ

ਕੈਨੇਡਾ ਦੇ ਲੋਕਾਂ ਨੂੰ ਵੈਕਸੀਨ ਦਾ ਇੰਤਜ਼ਾਰ !

ਟੋਰਾਂਟੋ : ਕੋਰੋਨਾ ਵਾਇਰਸ ਤੋਂ ਬਚਾਅ ਲਈ ਤਿਆਰ ਹੋਣ ਜਾ ਰਹੀ ਵੈਕਸੀਨ ਦੇ ਦਾਅਵਿਆਂ ਵਿਚਾਲੇ ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਅਮਰੀਕਾ ਵਿੱਚ ਹਨ, ਤੇ ਦੁਨੀਆ ਦਾ ਸਭ ਤੋਂ ਵੱਧ ਵਿਕਸਿਤ ਦੇਸ਼ ਅਮਰੀਕਾ ਵੀ ਹਾਲੇ ਤਕ ਕੋਰੋਨਾ ਦਾ ਤੋੜ ਨਹੀਂ ਲੱਭ ਸਕਿਆ ਹੈ। ਉਧਰ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਕੋਰੋਨਾ ਪਾਜ਼ਿਟਿਵ ਕੇਸਾਂ ਦਾ ਗ੍ਰਾਫ਼ ਰੋਜ਼ਾਨਾ ਉਪਰ ਵੱਲ ਵਧ ਰਿਹਾ ਹੈ।

ਓਂਟਾਰੀਓ :
ਓਂਟਾਰੀਓ ‘ਚ ਇਂਕ ਵਾਰ ਮੁੜ ਤੋਂ ਕੋਵਿਡ-19 ਦੇ 111 ਨਵੇਂ ਮਾਮਲੇ ਦਰਜ ਹੋਏ ਹਨ। ਇਸ ਦੇ ਨਾਲ ਹੀ ਸੂਬੇ ‘ਚ ਕੋਰੋਨਾ-ਜਾਂਚ ਵਧਾ ਦਿੱਤੀ ਗਈ ਹੈ। ਬੀਤੇ ਦਿਨ ਸੂਬੇ ‘ਚ 31,000 ਤੋਂ ਵੱਧ ਕੋਰੋਨਾ ਵਾਇਰਸ ਟੈਸਟ ਕੀਤੇ ਗਏ। ਓਂਟਾਰੀਓ ਦੇ ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ 111 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਓਂਟਾਰੀਓ ਦੀ ਡਿਪਟੀ ਪ੍ਰੀਮੀਅਰ ਕ੍ਰਿਸਟਾਇਨ ਇਲੀਅਟ ਅਨੁਸਾਰ ਹੁਣ ਇਥੇ ਸਥਿਤੀ ਕਾਬੂ ਹੇਠ ਹੈ ।

ਟੋਰਾਂਟੋ
ਉਧਰ ਟੋਰਾਂਟੋ ‘ਚ ਪਿਛਲੇ 24 ਘੰਟਿਆਂ ਦੌਰਾਨ 30,000+ ਟੈਸਟ ਕੀਤੇ ਗਏ। ਕੋਰੋਨਾ ਵਾਇਰਸ ਦੇ ਸਭ ਤੋਂ ਵੱਧ 38 ਨਵੇਂ ਮਾਮਲੇ ਟੋਰਾਂਟੋ ‘ਚ ਦਰਜ ਹੋਏ ਹਨ। ਵਿੰਡਸਰ-ਐਸੈਕਸ ‘ਚ 21 ਮਾਮਲੇ ਆਏ ਹਨ। ਉੱਥੇ ਹੀ, ਪੀਲ ਰੀਜ਼ਨ ‘ਚ ਇਸ ਦੌਰਾਨ ਸਿਰਫ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਟੋਰਾਂਟੋ ਨੂੰ ਛੱਡ ਕੇ ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਜਿੰਮ, ਰੈਸਟੋਰੈਂਟ ਵਗੈਰਾ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਟੋਰਾਂਟੋ ‘ਚ ਲਗਾਤਾਰ ਆ ਰਹੇ ਮਾਮਲਿਆਂ ਕਾਰਨ ਇਹ ਫਿਲਹਾਲ ਸਟੇਜ-2 ‘ਚ ਹੀ ਹੈ। ਉੱਥੇ ਹੀ, ਸੂਬੇ ‘ਚ ਕੋਰੋਨਾ ਕਾਰਨ 9 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 2,746 ਹੋ ਗਈ ਹੈ।

ਉਂਟਾਰੀਓ ਦੀ ਸਿਹਤ ਮੰਤਰੀ ਅਤੇ ਡਿਪਟੀ ਪ੍ਰੀਮੀਅਰ ਕ੍ਰਿਸਟਾਇਨ ਇਲੀਅਟ ਨੇ ਕਿਹਾ ਕਿ ਹੁਣ ਅਸੀਂ ਸਟੇਜ-3 ਵਿੱਚ ਪਹੁੰਚ ਚੁੱਕੇ ਹਾਂ, ਉਹਨਾਂ ਲੋਕਾਂ ਨੂੰ ਮਾਸਕ ਲਾਜ਼ਮੀ ਤੌਰ ਤੇ ਪਹਿਨਣ ਦੀ ਅਪੀਲ ਕੀਤੀ।

ਕੋਰੋਨਾ ਦੇ ਹੱਲ ਲਈ ਲੋਕਾਂ ਦੀਆਂ ਨਜ਼ਰਾਂ ਹੁਣ ਸਰਕਾਰਾਂ ਵੱਲ ਟਿਕੀਆਂ ਹੋਈਆਂ ਨੇ ਕਿ ਆਖ਼ਰ ਕਦੋਂ ਤੱਕ ਕੋਰੋਨਾ ਦੀ ਵੈਕਸੀਨ ਉਹ ਹਾਸਲ ਕਰ ਸਕਣਗੇ। ਹਾਲ ਦੀ ਘੜੀ ਲੋਕਾਂ ਵਾਸਤੇ ਮਾਸਕ ਹੀ ਕੋਰੋਨਾ ਤੋਂ ਬਚਣ ਲਈ ਸਭ ਤੋਂ ਵੱਡਾ ਹਥਿਆਰ ਸਾਬਤ ਹੋ ਰਿਹਾ ਹੈ।

Related News

ਮਾਂਟਰੀਅਲ ਦੇ ਕੈਸੀਨੋ ‘ਚ ਉੱਡੀਆਂ ਨਿਯਮਾਂ ਦੀਆਂ ਧੱਜੀਆਂ, ਇੱਕੋ ਸਮੇਂ ਕੈਸੀਨੋ ‘ਚ ਇਕੱਠੇ ਹੋਏ 250 ਤੋਂ ਵੱਧ ਲੋਕ

Vivek Sharma

ਓਟਾਵਾ: ਸਿਹਤ ਅਧਿਕਾਰੀਆਂ ਨੇ ਸ਼ਹਿਰ ਦੇ ਮੁੱਢਲੇ ਖੇਤਰ ਵਿੱਚ ਦੋ ਹੋਰ ਮੁਲਾਂਕਣ ਕੇਂਦਰਾਂ ਦਾ ਕੀਤਾ ਐਲਾਨ

Rajneet Kaur

GHAZIPUR BORDER LIVE : ਰਾਤੋਂ-ਰਾਤ ਪਲਟੀ ਬਾਜ਼ੀ, ਗਾਜੀਪੁਰ ਬਾਰਡਰ ‘ਤੇ ਮੁੜ ਪਹੁੰਚਣ ਲੱਗੇ ਕਿਸਾਨ, ਅੰਦੋਲਨ ‘ਚ ਮੁੜ ਪਈ ਜਾਨ

Vivek Sharma

Leave a Comment