channel punjabi
Canada News North America

BIG NEWS : ਨਸ਼ਿਆਂ ਦੀ ਖੇਪ ਸਮੇਤ ਚਾਰ ਪੰਜਾਬੀਆਂ ਸਣੇ ਸੱਤ ਗ੍ਰਿਫ਼ਤਾਰ

ਵੈਨਕੂਵਰ: ਕੈਨੇਡਾ ਦੇ ਹਾਲਟਨ ਸ਼ਹਿਰ ਵਿਚਲੀ ਖੇਤਰੀ ਪੁਲਿਸ ਨੇ ਨਸ਼ਿਆਂ ਦੀ ਵੱਡੀ ਖੇਪ ਤੋਂ ਇਲਾਵਾ ਕੈਨੇਡੀਅਨ ਤੇ ਅਮਰੀਕਨ ਕਰੰਸੀ ਸਣੇ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਚਾਰ ਨਾਮਵਰ ਪੰਜਾਬੀ ਵਿਅਕਤੀ ਵੀ ਸ਼ਾਮਲ ਹਨ। ਫੜੀ ਗਈ 11 ਲੱਖ ਡਾਲਰ ਕਰੰਸੀ ਤੋਂ ਇਲਾਵਾ ਨਸ਼ਿਆਂ ਦੀ ਕੀਮਤ 16 ਕਰੋੜ ਰੁਪਏ (2.5 ਮਿਲੀਅਨ ਡਾਲਰ) ਦੱਸੀ ਗਈ ਹੈ। ਹਾਲਟਨ ਪੁਲਿਸ ਵੱਲੋਂ ਦੱਸਿਆ ਗਿਆ ਕਿ ਫੜੇ ਗਏ ਸਾਰੇ ਮੁਲਜ਼ਮ ਵੱਖ-ਵੱਖ ਧੰਦੇ ਕਰਨ ਵਾਲੇ ਗਰੁੱਪਾਂ ਦੇ ਮੈਂਬਰ ਹਨ ਤੇ ਸੱਤ ਮਹੀਨਿਆਂ ਤੋਂ ਇਨ੍ਹਾਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਫੜੇ ਗਏ ਇਨ੍ਹਾਂ ਮੁਲਜ਼ਮਾਂ ਦੇ ਤਾਰ ਸਮੁੰਦਰੀ ਰਸਤੇ ਡੈਲਟਾ ਪੋਰਟ ’ਤੇ ਪਹੁੰਚੀ ਅਤੇ ਪੁਲਿਸ ਵੱਲੋਂ ਪਿਛਲੇ ਹਫ਼ਤੇ ਫੜੀ ਗਈ ਇਕ ਟਨ ਅਫੀਮ ਦੇ ਮਾਮਲੇ ਨਾਲ ਜੁੜੀਆਂ ਹੋ ਸਕਦੀਆਂ ਹਨ।

ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਜਮੇਰ ਸਿੰਘ (44) ਤੇ ਪਰਮਿੰਦਰ ਗਰੇਵਾਲ (44) ਦੋਵੇਂ ਵਾਸੀ ਮਿਸੀਸਾਗਾ, ਸਵਰਾਜ ਸਿੰਘ (31) ਤੇ ਕਰਨ ਦੇਵ (32) ਦੋਵੇਂ ਵਾਸੀ ਕੈਲੇਡਨ ਸ਼ਹਿਰ ਵਜੋਂ ਦੱਸੀ ਗਈ ਹੈ। ਇਨ੍ਹਾਂ ’ਤੇ ਨਸ਼ਾ ਤਸਕਰੀ, ਮਾਰੂ ਹਥਿਆਰ ਰੱਖਣ, ਵਿਦੇਸ਼ ਤੋਂ ਨਸ਼ਾ ਤਸਕਰੀ ਅਤੇ ਹਵਾਲਾ ਧੰਦੇ ਸਣੇ ਕਈ ਹੋਰ ਦੋਸ਼ ਲਾਏ ਗਏ ਹਨ।

ਬਾਕੀ ਤਿੰਨ ਮੁਲਜ਼ਮ,ਜੋ ਦੂਜੇ ਭਾਈਚਾਰਿਆਂ ਵਿੱਚੋਂ ਹਨ, ਵਿਰੁੱਧ ਗ਼ੈਰਕਾਨੂੰਨੀ ਵਸਤੂਆਂ ਆਪਣੇ ਕੋਲ ਰੱਖਣ ਦੇ ਮਾਮੂਲੀ ਦੋਸ਼ ਹਨ। ਪੁਲਿਸ ਇੰਸਪੈਕਟਰ ਕੋਸਟਾਟਿਨੀ ਅਨੁਸਾਰ ਮਾਮਲੇ ਨਾਲ ਸਬੰਧਤ ਕੁਝ ਗ੍ਰਿਫ਼ਤਾਰੀਆਂ ਹਾਲੇ ਬਾਕੀ ਹਨ, ਜਿਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਪੁਲਿਸ ਕੋਲ ਹਨ।

ਫਿਲਹਾਲ ਪੁਲਿਸ ਇਸ ਕੇਸ ਵਿੱਚ ਡੂੰਘਾਈ ਨਾਲ ਜਾਂਚ ਕਰ ਰਹੀ ਹੈ, ਇਸ ਤੋਂ ਬਾਅਦ ਕੁਝ ਹੋਰ ਵੱਡੇ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Related News

ਓਨਟਾਰੀਓ ਵਿੱਚ ਬੁੱਧਵਾਰ ਨੂੰ ਕੋਵਿਡ -19 ਦੇ 1,172 ਨਵੇਂ ਕੇਸ ਅਤੇ 67 ਲੋਕਾਂ ਦੀ ਮੌਤ ਦੀ ਪੁਸ਼ਟੀ

Rajneet Kaur

ਕੈਨੇਡਾ : ਲੋਕਾਂ ਵੱਲੋਂ ਮਾਸਕ ਵਿਰੁੱਧ ਰੈਲੀਆਂ ਸ਼ੁਰੂ, ‘ਲੋਕ ਫੈਸਲਾ ਕਰਨ ਮਾਸਕ ਪਾਉਣਾ ਚਾਹੁੰਦੇ ਹਨ ਕੇ ਨਹੀਂ ‘

Rajneet Kaur

ਬ੍ਰਿਟਿਸ਼ ਕੋਲੰਬੀਆ ਦੀ 10 ਵਰ੍ਹਿਆਂ ਦੀ ਵਿਦਿਆਰਥਣ ਨੇ ਤਾਲਾਬੰਦੀ ਦੌਰਾਨ ਪ੍ਰਕਾਸ਼ਿਤ ਕਰਵਾਈ ਆਪਣੀ ਕਿਤਾਬ

Vivek Sharma

Leave a Comment