channel punjabi
Canada News North America

ਚਿੰਤਾਜਨਕ : ਕੈਨੇਡਾ ‘ਚ ਰੋਜ਼ਾਨਾ ਕੋਵਿਡ ਕੇਸਾਂ ਵਿੱਚ ਬੀਤੇ ਹਫ਼ਤੇ ਦੇ ਮੁਕਾਬਲੇ 68% ਦਾ ਵਾਧਾ : ਡਾ. ਟੈਮ

ਓਟਾਵਾ : ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਜਾਰੀ ਵੈਕਸੀਨੇਸ਼ਨ, ਤਾਲਾਬੰਦੀ ਅਤੇ ਪਾਬੰਦੀਆਂ ਵਿਚਾਲੇ ਬੁੱਧਵਾਰ ਨੂੰ ਕੋਵਿਡ-19 ਦੇ 7,148 ਨਵੇਂ ਕੇਸ ਸਾਹਮਣੇ ਆਏ । ਸਿਹਤ ਵਿਭਾਗ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਸੂਬਿਆਂ ਵਿਚ ਨਾਗਰਿਕਾਂ ਨੂੰ ਵਾਇਰਸ ਦੇ ਨਵੇਂ ਅਤੇ ਵਧੇਰੇ ਪ੍ਰਸਾਰਿਤ ਰੂਪਾਂ ਅੱਗੇ ਹੁਣ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਬੁੱਧਵਾਰ ਦੇ ਮਾਮਲਿਆਂ ਤੋਂ ਬਾਅਦ ਦੇਸ਼ ਵਿਚ ਕੋਰੋਨਾ ਵਾਇਰਸ ਦੇ ਪ੍ਰਭਾਵਿਤਾਂ ਦੀ ਕੁੱਲ ਗਿਣਤੀ 1,028,047 ਤੱਕ ਪਹੁੰਚ ਗਈ ਹੈ। ਪਿਛਲੇ ਸੱਤ ਦਿਨਾਂ ਦੌਰਾਨ ਹੀ ਕੈਨੇਡਾ ਵਿੱਚ ਸਾਹ ਦੀ ਬਿਮਾਰੀ ਦੇ 40,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।

ਸੂਬਾਈ ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਕੋਵਿਡ-19 ਨਾਲ ਸਬੰਧਤ 32 ਨਵੀਂਆਂ ਮੌਤਾਂ ਦੀ ਵੀ ਜਾਣਕਾਰੀ ਦਿੱਤੀ।
ਬੁੱਧਵਾਰ ਤਕ, ਵਾਇਰਸ ਨੇ ਕੈਨੇਡਾ ਵਿੱਚ 23,173 ਲੋਕਾਂ ਦੀ ਜਾਨ ਲੈ ਲਈ ਹੈ।

ਬੁੱਧਵਾਰ ਨੂੰ ਟਵੀਟ ਦੀ ਲੜੀ ਵਿੱਚ, ਕੈਨੇਡਾ ਦੀ ਜਨ ਸਿਹਤ ਅਧਿਕਾਰੀ ਡਾਕਟਰ ਥੈਰੇਸਾ ਟਾਮ ਨੇ ਕਿਹਾ ਕਿ ਬਿਮਾਰੀ ਫੈਲਣ ਅਤੇ ਇਸ ਦੀ ਗੰਭੀਰਤਾ ‘ਤੇਜ਼’ ਹੈ।

ਉਹਨਾਂ ਦੱਸਿਆ ਕਿ ਦੋ ਹਫ਼ਤੇ ਪਹਿਲਾਂ ਦੇ ਮੁਕਾਬਲੇ ਔਸਤਨ ਰੋਜ਼ਾਨਾ ਕੇਸਾਂ ਦੀ ਗਿਣਤੀ ਵਿੱਚ 68 ਪ੍ਰਤੀਸ਼ਤ ਤੱਕ ਦਾ ਵਾਧਾ ਹੋਇਆ ਹੈ ਅਤੇ ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤਨ ਗਿਣਤੀ 13% ਵਧੀ ਹੈ।

ਬੁੱਧਵਾਰ ਤੱਕ, ਦੇਸ਼ ਭਰ ਵਿੱਚ ਕੁੱਲ 2,884 ਲੋਕ ਕੋਵਿਡ-19 ਨਾਲ ਹਸਪਤਾਲ ਵਿੱਚ ਦਾਖਲ ਹਨ।
ਟਾਮ ਅਨੁਸਾਰ, “ਰੋਜ਼ਾਨਾ ਔਸਤਨ ਮੌਤਾਂ ਦੀ ਗਿਣਤੀ, ਜੋ ਕਿ ਹਫ਼ਤੇ ਪਹਿਲਾਂ ਹੌਲੀ ਹੌਲੀ ਘਟ ਰਹੀ ਸੀ, ਪਿਛਲੇ 7 ਦਿਨਾਂ ਵਿੱਚ 13% ਵਧੀ ਹੈ। ਇਹ ਰੁਝਾਨ ਨਿਰਾਸ਼ਾਜਨਕ ਹਨ, # COVID19 ਨਾਲ ਮੁਕਾਬਲਾ ਮੈਰਾਥਨ ਦੌੜ ਵਾਂਗ ਮੁਸ਼ਕਲ ਹੈ, ਪਰ ਅਸੀਂ ਸੰਜਮ ਅਤੇ ਸਾਵਧਾਨੀਆਂ ਨਾਲ ਇਸਨੂੰ ਜਿੱਤਾਂਗੇ।”

ਇਸਦੇ ਨਾਲ ਹੀ ਡਾ. ਟਾਮ ਨੇ ਕਿਹਾ ਕਿ ਜਿਵੇਂ ਜਿੜੜੜ੍ਹਨ੍ਹਨਦੇਸ਼ ਦੇ ਟੀਕਿਆਂ ਦੀ ਸਪਲਾਈ ਤੇਜ਼ ਹੁੰਦੀ ਜਾ ਰਹੀ ਹੈ, “ਇਸ ਸੰਕਟ ਦਾ ਅੰਤ ਨੇੜੇ ਹੈ।”

Related News

ਪਾਕਿਸਤਾਨ ਨੇ ਫਿਰ ਮਾਰੀ ਗੁਲਾਟੀ, ਭਾਰਤ ਨਾਲ ਮੁੜ ਵਪਾਰ ਸ਼ੁਰੂ ਕਰਨ ਦੇ ਫ਼ੈਸਲੇ ਨੂੰ ਕੀਤਾ ਰੱਦ : ਕੁਰੈਸ਼ੀ ਨੇ ਕਿਹਾ 2019 ਦਾ ਫ਼ੈਸਲਾ ਪਲਟੇ ਭਾਰਤ ਸਰਕਾਰ

Vivek Sharma

ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਨੌਜਵਾਨਾਂ ਵੱਲੋਂ ਕਿਸਾਨ ਅੰਦੋਲਨ ਨੂੰ ਪੂਰਾ ਸਮਰਥਨ

Rajneet Kaur

ਕੈਨੇਡਾ ‘ਚ ਬੱਚੇ ਹੁਣ ਮੁੜ ਸੱਦ ਸਕਣਗੇ ਆਪਣੇ ਮਾਂਪਿਆ ਨੂੰ, ਹੋਇਆ ਤਾਰੀਖ ਦਾ ਐਲਾਨ

Rajneet Kaur

Leave a Comment