channel punjabi
International News

ਵਿਸਾਖੀ ਵਾਸਤੇ ਪਾਕਿਸਤਾਨ ਨੇ 1100 ਸਿੱਖ ਸ਼ਰਧਾਲੂਆਂ ਲਈ ਜਾਰੀ ਕੀਤਾ ਵੀਜ਼ਾ

ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧ ਸੁਧਾਰਨ ਲਈ ਪਾਕਿਸਤਾਨ ਨੇ ਇੱਕ ਹੋਰ ਕਦਮ ਵਧਾਇਆ ਹੈ। ਪਾਕਿਸਤਾਨ ਨੇ ਇਸ ਵਾਰ ਹਜ਼ਾਰ ਤੋਂ ਵੱਧ ਸਿੱਖ ਯਾਤਰੂਆਂ ਨੂੰ ਵੀਜ਼ਾ ਜਾਰੀ ਕੀਤਾ ਹੈ ਜੋ ਵਿਸਾਖੀ ਦੇ ਜਸ਼ਨਾਂ ਲਈ ਉਥੇ ਯਾਤਰਾ ਕਰਨਾ ਚਾਹੁੰਦੇ ਹਨ। ਪਾਕਿਸਤਾਨ ਹਾਈ ਕਮਿਸ਼ਨ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਸਲਾਨਾ ਵਿਸਾਖੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਭਾਰਤ ਦੇ 1100 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਗਿਆ ਹੈ। ਇਨ੍ਹਾਂ ਸਮਾਗਮਾਂ ਦਾ ਪ੍ਰਬੰਧ 12 ਤੋਂ 22 ਅਪ੍ਰੈਲ ਵਿਚਾਲੇ ਕੀਤਾ ਜਾਵੇਗਾ।

ਪਾਕਿਸਤਾਨ ਹਾਈ ਕਮਿਸ਼ਨ ਨੇ ਕਿਹਾ ਕਿ 1974 ਦੇ ਧਾਰਮਿਕ ਸਥਾਨਾਂ ਦੀਆਂ ਯਾਤਰਾਵਾਂ ‘ਤੇ ਪਾਕਿਸਤਾਨ-ਭਾਰਤ ਪ੍ਰੋਟੋਕਾਲ ਦੀ ਵਿਵਸਥਾ ਦੇ ਤਹਿਤ ਭਾਰਤ ਤੋਂ ਹਰ ਸਾਲ ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਵੱਖ-ਵੱਖ ਧਾਰਮਿਕ ਤਿਉਹਾਰ ਮਨਾਉਣ ਪਾਕਿਸਤਾਨ ਜਾਂਦੇ ਹਨ। ਇਹ ਵੀਜ਼ਾ ਪਾਕਿਸਤਾਨ ਸਰਕਾਰ ਵੱਲੋਂ ਪੰਜਾਬੀਆਂ ਅਤੇ ਸਿੱਖਾਂ ਲਈ ਵਿਸਾਖੀ ਦੇ ਮਹੱਤਵ ਨੂੰ ਵੇਖਦੇ ਹੋਏ ਵਿਸ਼ੇਸ਼ ਰੂਪ ਨਾਲ ਜਾਰੀ ਕੀਤਾ ਗਿਆ ਹੈ, ਜੋ ਉਨ੍ਹਾਂ ਦੇ ਨਵੇਂ ਸਾਲ ਦੀ ਸ਼ੁਰੂਆਤ ਦਾ ਪ੍ਰਤੀਕ ਹੈ।

ਇਥੇ ਦੱਸਣਯੋਗ ਹੈ ਕਿ ਇਸੇ ਸਾਲ ਫਰਵਰੀ ਮਹੀਨੇ ਵਿਚ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਕਰੀਬ 600 ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਰੋਕ ਦਿੱਤਾ ਸੀ। ਇਹ ਸ਼ਰਧਾਲੂ ਸਾਕਾ ਨਨਕਾਣਾ ਸਾਹਿਬ ਦੀ 100 ਵੀਂ ਵਰ੍ਹੇਗੰਢ ਲਈ ਪਾਕਿਸਤਾਨ ਜਾਉਣ ਦੇ ਚਾਹਵਾਨ ਸਨ।
ਇਸ ਜੱਥੇ ਨੇ 18 ਤੋਂ 21 ਫਰਵਰੀ ਤੱਕ ਪਾਕਿਸਤਾਨ ਦੇ ਪੰਜ ਗੁਰਦੁਆਰਿਆਂ ਦੇ ਯਾਤਰਾ ਕਰਨੀ ਸੀ।

Related News

ਲੋਕਤੰਤਰ ਹੋਇਆ ਮਜ਼ਬੂਤ, ਸੱਚਾਈ ਦੀ ਹੋਈ ਜਿੱਤ : JOE BIDEN

Vivek Sharma

6 ਲੋਕਾਂ ਦੀ ਹੱਤਿਆ ਵਿਚ ਸ਼ਾਮਲ ਗੈਂਗਸਟਰ ਨੂੰ ਮਿਲੀ 18 ਸਾਲ ਦੀ ਸਜ਼ਾ

Vivek Sharma

ਹੁਆਵੇ ਦੀ ਕਾਰਜਕਾਰੀ ਅਧਿਕਾਰੀ ਦੀ ਗ੍ਰਿਫ਼ਤਾਰੀ ਦਾ ਮਾਮਲਾ: ਮੈਂਗ ਵਾਨਜ਼ੂ ਦੇ ਵਕੀਲ ਨੇ ਆਰਸੀਐਮਪੀ ਅਧਿਕਾਰੀ ‘ਤੇ ਲਾਏ ਝੂਠ ਬੋਲਣ ਦੇ ਇਲਜ਼ਾਮ

Vivek Sharma

Leave a Comment