channel punjabi
Canada International News North America

ਕੈਨੇਡਾ ਨੂੰ ਇਸ ਹਫਤੇ ਕੋਵਿਡ-19 ਵੈਕਸੀਨ ਦੀਆਂ ਦੋ ਮਿਲੀਅਨ ਡੋਜ਼ਾਂ ਤੋਂ ਵੀ ਵੱਧ ਵੈਕਸੀਨ ਹਾਸਲ ਹੋਣ ਦੀ ਉਮੀਦ

ਕੈਨੇਡਾ ਨੂੰ ਇਸ ਹਫਤੇ ਕੋਵਿਡ-19 ਵੈਕਸੀਨ ਦੀਆਂ ਦੋ ਮਿਲੀਅਨ ਡੋਜ਼ਾਂ ਤੋਂ ਵੀ ਵੱਧ ਵੈਕਸੀਨ ਹਾਸਲ ਹੋਣ ਦੀ ਸੰਭਾਵਨਾ ਹੈ।ਇਸ ਦੌਰਾਨ ਦੇਸ਼ ਵਿੱਚ ਕੋਵਿਡ-19 ਵਾਇਰਸ ਦੇ ਨਵੇਂ ਤੇ ਵਧੇਰੇ ਤੇਜ਼ੀ ਨਾਲ ਫੈਲਣ ਵਾਲੇ ਵੇਰੀਐਂਟਸ ਵੀ ਵਧੇ ਹਨ। ਕੈਨੇਡਾ ਨੂੰ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨਜ਼ ਦੀਆਂ 316,800 ਡੋਜ਼ਾਂ ਹਾਸਲ ਹੋਣਗੀਆਂ। ਇਹ ਵੈਕਸੀਨ ਕੋਵੈਕਸ ਫੈਸਿਲਿਟੀ ਵੱਲੋਂ ਕੈਨੇਡਾ ਨੂੰ ਮੁਹੱਈਆ ਕਰਵਾਈ ਜਾਵੇਗੀ। ਇਹ ਕੋਵੈਕਸ ਅਜਿਹੀ ਪਹਿਲਕਦਮੀ ਹੈ ਜਿਸ ਤਹਿਤ ਗਲੋਬਲ ਪੱਧਰ ਉੱਤੇ ਵੈਕਸੀਨ ਸੇ਼ਅਰ ਕੀਤੀ ਜਾਂਦੀ ਹੈ। ਕੋਵੈਕਸ ਲਈ ਕੈਨੇਡਾ ਵੱਲੋਂ 440 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ ਗਿਆ ਹੈ ਜਿਸ ਵਿੱਚੋਂ ਅੱਧੀ ਰਕਮ ਗਰੀਬ ਦੇਸ਼ਾਂ ਲਈ ਵੈਕਸੀਨ ਖਰੀਦਣ ਤੇ 15 ਮਿਲੀਅਨ ਡੋਜ਼ਾਂ ਦੇ ਨੇੜੇ ਤੇੜੇ ਕੈਨੇਡਾ ਲਈ ਵੈਕਸੀਨ ਸਕਿਓਰ ਕਰਨ ਲਈ ਦਿੱਤੇ ਗਏ।

ਹਾਲਾਂਕਿ ਕੋਈ ਵੀ ਮੈਂਬਰ ਮੁਲਕ ਕੋਵੈਕਸ ਸਪਲਾਈ ਨੂੰ ਆਪਣੀ ਵਰਤੋਂ ਲਈ ਇਸਤੇਮਾਲ ਕਰ ਸਕਦੇ ਹਨ। ਪਰ ਕੋਵੈਕਸ ਵਰਗੀ ਪਹਿਲਕਦਮੀ ਦੀ ਵਰਤੋਂ ਖੁਦ ਲਈ ਕਰਨ ਉੱਤੇ ਕੈਨੇਡਾ ਦੀ ਕਾਫੀ ਨੁਕਤਾਚੀਨੀ ਵੀ ਹੋਈ। ਕੋਵੈਕਸ ਸਪਲਾਈ ਤੋਂ ਇਲਾਵਾ ਕੈਨੇਡਾ ਨੂੰ ਫਾਈਜ਼ਰ ਬਾਇਓਐਨਟੈਕ ਵੈਕਸੀਨ ਦੀਆਂ 1,019,070 ਡੋਜ਼ਾਂ ਵੀ ਹਾਸਲ ਹੋਣਗੀਆਂ ਤੇ ਅਗਲੇ ਸੱਤ ਦਿਨਾ ਵਿੱਚ ਮੌਡਰਨਾ ਵੈਕਸੀਨ ਦੀਆਂ 855,600 ਡੋਜ਼ਾਂ ਵੀ ਹਾਸਲ ਹੋਣਗੀਆਂ।

Related News

BREAKING NEWS: ‘ਕੰਟਰੈਕਟ ਫਾਰਮਿੰਗ ਦਾ ਸਾਡਾ ਕੋਈ ਇਰਾਦਾ ਨਹੀਂ, ਸਾਡੀ ਸੰਪਤੀ ਨੂੰ ਨਾ ਪਹੁੰਚਾਓ ਨੁਕਸਾਨ: ਰਿਲਾਇਂਸ ਕੰਪਨੀ ਦਾ ਪਹਿਲਾ ਵੱਡਾ ਬਿਆਨ, ਹਾਈ ਕੋਰਟ ਵਿੱਚ ਦਾਖ਼ਲ ਕੀਤਾ ਹਲਫ਼ਨਾਮਾ

Vivek Sharma

ਕੋਰੋਨਾਵਾਇਰਸ: ਕੈਨੇਡਾ ਵਿੱਚ ਵੀਰਵਾਰ ਨੂੰ 374 ਨਵੇਂ ਕੇਸਾਂ ਦੀ ਹੋਈ ਪੁਸ਼ਟੀ, 4 ਮੌਤਾਂ

Rajneet Kaur

ਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 3,069 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

Leave a Comment