channel punjabi
Canada International News North America

ਕਈ ਭਾਸ਼ਾਵਾਂ ਦੇ ਵਿਦਵਾਨ ਤੇ ਨਾਮੀ ਸਾਹਿਤਕਾਰ ਹਰਭਜਨ ਸਿੰਘ ਬੈਂਸ ਦਾ ਹੋਇਆ ਦਿਹਾਂਤ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਰਪਰਸਤ ਤੇ ਸਿਆਟਲ ਅਮਰੀਕਾ ਵਸਦੇ ਪੰਜਾਬੀ ਕਵੀ ਹਰਭਜਨ ਸਿੰਘ ਬੈਂਸ ਬੀਤੇ ਦਿਨ ਯਾਨੀ 15 ਜੁਲਾਈ ਨੂੰ ਦਿਲ ਦੀ ਧੜਕਨ ਬੰਦ ਹੋਣ ਕਾਰਨ ਸਾਡੇ ਵਿੱਚ ਨਹੀਂ ਰਹੇ।

ਹਰਭਜਨ ਸਿੰਘ ਬੈਂਸ ਪੰਜਾਬੀ ਮਾਂ ਬੋਲੀ ਦੇ ਸਰਪਰਸਤ, ਉਸਤਾਦ ਗਜ਼ਲਗੋ, ਕਈ ਕਿਤਾਬਾਂ ਦੇ ਰਚੇਤਾ, ਕਈ ਭਾਸ਼ਾਵਾਂ ਦੇ ਮਹਾਨ ਵਿਦਵਾਨ ਸਨ। ਕੈਨੇਡਾ ਵਿੱਚ ਛਪਦੇ ਸਪਤਾਹਿਕ ਅਖਬਾਰ ਚੜ੍ਹਦੀ ਕਲਾ ਦੇ ਵੀ ਸੰਪਾਦਕ ਰਹੇ।

ਦੱਸ ਦਈਏ ਸਰਦਾਰ ਹਰਭਜਨ ਸਿੰਘ ਬੈਂਸ ਨੂੰ ਭਾਰਤ ਪਾਕਿਸਾਤਨ, ਅਮਰੀਕਾ, ਕੈਨੇਡਾ, ਇੰਗਲੈਂਡ ਤੇ ਹੋਰ ਕਈ ਦੇਸ਼ਾਂ ‘ਚੋਂ ਅਨੇਕਾਂ ਮਾਣ ਸਨਮਾਨ ਪ੍ਰਾਪਤ ਹੋਏ ਹਨ। ਉਹ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਮੋਢੀਆਂ ਵਿਚੋਂ ਇੱਕ ਸਨ ਅਤੇ ਲੰਮਾ ਸਮਾਂ ਉਥੇ ਪ੍ਰਧਾਨ ਵੀ ਰਹੇ।

ਜ਼ਿਕਰਯੋਗ ਹੈ ਕਿ ਬੈਂਸ ਦਿਲ ਦਰਿਆ ਸਿਰਜਕ ਸਨ। ਜਿੰਨ੍ਹਾਂ ਨੂੰ ਮਿਲ ਕੇਸੁਣ ਕੇ ਪੜ੍ਹ ਕੇ ਹਮੇਸ਼ਾਂ ਤਾਜ਼ਗੀ ਦਾ ਅਹਿਸਾਸ ਹੁੰਦਾ ਸੀ। ਆਪਣੇ ਆਖਰੀ ਸਮੇਂ ‘ਚ ਹਰਭਜਨ ਸਿੰਘ ਬੈਂਸ ਨੇ ਇਕ ਕਵਿਤਾ ਲਿਖੀ ਤੇ ਚੜ੍ਹਦੀ ਕਲਾ ਸਰੀ ਦਫਤਰ ਨੂੰ ਦਿਤੀ ਤੇ ਕਿਹਾ ਕਿ ਮੇਰੇ ਜਾਣ ਮਗਰੋਂ ਸਾਰਿਆਂ ਨਾਲ ਸਾਂਝੀ ਕਰ ਦੇਣਾ। ਕਵੀਤਾ ਦੇ ਬੋਲ ਦੀਆਂ ਕੁਝ ਸਤਰਾਂ ਇੰਝ ਹਨ…

ਸਰ ਸਫਰ ਤੈਅ ਆਪਣਾ, ਮੈਂ ਜਾ ਰਿਹਾ ਹਾਂ

ਕਲਮ ਦੀ ਸੁਰ ਸਾਂਭਣਾ, ਮੈਂ ਜਾ ਰਿਹਾ ਹਾਂ

ਕੁਲ ਮਿਲਾ ਕੇ ਬੋਲ ਮੇਰੇ ਮਿਹਰਬਾਨੋਂ

ਅਦਬ ਦਾ ਕਣ ਜਾਚਣਾ,ਮੈਂ ਜਾ ਰਿਹਾ ਹਾਂ….

ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਉਨ੍ਹਾਂ ਨੂੰ ਖੁਦ ਦੇ ਜਾਣ ਦਾ ਪਤਾ ਪਹਿਲਾਂ ਹੀ ਲਗ ਗਿਆ ਸੀ। ਹਰਭਜਨ ਸਿੰਘ ਬੈਂਸ ਸਾਡੇ ਵਿਚ ਨਾ ਹੋ ਕੇ ਵੀ ਸਾਡੇ ਦਿਲਾਂ ‘ਚ ਹਮੇਸ਼ਾਂ ਆਪਣੀਆਂ ਲਿਖਤਾਂ ਜ਼ਰੀਏ ਜ਼ਿੰਦਾ ਰਹਿਣਗੇ।

 

Related News

ਕਸ਼ਮੀਰ ‘ਚ ਪਾਕਿਸਤਾਨੀ ਅੱਤਵਾਦ ਨੂੰ ਬੇਨਕਾਬ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ,ਹਿੰਦੂ ਅਤੇ ਸਿੱਖ ਜਥੇਬੰਦੀਆਂ ਨੇ ਕੀਤਾ ਸਾਂਝਾ ਉਪਰਾਲਾ

Vivek Sharma

ਅਣਹੋਣੀ ਦੀ ਆਸ਼ੰਕਾ ਤੋਂ ਸਹਿਮੇ ਲੋਕ,ਅਚਾਨਕ 1500 ਤੋਂ ਵੱਧ ਪ੍ਰਵਾਸੀ ਪੰਛੀ ਉੱਡਦੇ ਹੋਏ ਗਿਰੇ ਨਿੱਚੇ

Rajneet Kaur

BIG BREAKING : ਕਿਸਾਨਾਂ ਦੇ ‘ਭਾਰਤ ਬੰਦ’ ਨੂੰ ਮਿਲੇ ਜ਼ਬਰਦਸਤ ਸਮਰਥਨ ਨੇ ਹਿਲਾ ਦਿੱਤੀ ਦਿੱਲੀ, ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਿਆ

Vivek Sharma

Leave a Comment