channel punjabi
Canada International News North America

ਕਸ਼ਮੀਰ ‘ਚ ਪਾਕਿਸਤਾਨੀ ਅੱਤਵਾਦ ਨੂੰ ਬੇਨਕਾਬ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ,ਹਿੰਦੂ ਅਤੇ ਸਿੱਖ ਜਥੇਬੰਦੀਆਂ ਨੇ ਕੀਤਾ ਸਾਂਝਾ ਉਪਰਾਲਾ

ਓਂਟਾਰੀਓ : ਕੈਨੇਡਾ ਵਿੱਚ ਇਹਨੇ ਦਿਨੀਂ ਕਸ਼ਮੀਰ ‘ਚ ਦਹਾਕਿਆਂ ਤੋਂ ਚਲਦੇ ਆ ਰਹੇ ਅੱਤਵਾਦ ਦੀ ਪੁਸ਼ਤ ਪਨਾਹੀ ਕਰਨ ਵਾਲੇ ਪਾਕਿਸਤਾਨ ਦੀ ਸਾਜ਼ਿਸ਼ਾਂ ਨੂੰ ਬੇਨਕਾਬ ਕੀਤਾ ਜਾ ਰਿਹਾ ਸੀ। ਇਸ ਲਈ ਜਥੇਬੰਦੀਆਂ ਸਾਂਝੇ ਤੌਰ ਤੇ ਉਪਰਾਲੇ ਕਰ ਰਹੀਆਂ ਹਨ । ਦਰਅਸਲ ਦੁਨੀਆ ਭਰ ਦੇ ਹਿੰਦੂ 19 ਜਨਵਰੀ, 1990 ਦੇ ਕਾਲੇ ਦਿਨਾਂ ਨੂੰ ਨਹੀਂ ਭੁੱਲ ਸਕੇ, ਜਦੋਂ ਪਾਕਿਸਤਾਨੀ ਅੱਤਵਾਦ ਕਾਰਨ ਚਾਰ ਲੱਖ ਪੰਡਤਾਂ ਨੂੰ ਕਸ਼ਮੀਰ ਤੋਂ ਹਿਜਰਤ ਕਰਨੀ ਪਈ ਸੀ। ਇਸ ਦਿਨ ਨੂੰ ਯਾਦ ਕਰਦੇ ਹੋਏ ਕੈਨੇਡਾ ਦੇ ਸ਼ਹਿਰਾਂ ‘ਚ ਟਰੱਕ ‘ਚ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸਦੇ ਜ਼ਰੀਏ ਕਸ਼ਮੀਰੀ ਪੰਡਤਾਂ ਦੇ ਕਤਲੇਆਮ ਦੇ ਬਾਰੇ ਜਾਣਕਾਰੀ ਦੇ ਕੇ ਪਾਕਿਸਤਾਨੀ ਕਰਤੂਤਾਂ ਨੂੰ ਸਾਹਮਣੇ ਲਿਆਂਦਾ ਜਾ ਰਿਹਾ ਹੈ।

ਇਹ ਪ੍ਰੋਗਰਾਮ ਇੰਡੋ-ਕੈਨੇਡੀਅਨ ਕਸ਼ਮੀਰ ਫੋਰਮ ਤੇ ਹਿੰਦੂ ਫੋਰਮ ਕੈਨੇਡਾ ਨੇ ਕੀਤਾ ਹੈ। ਮੁਹਿੰਮ ‘ਚ ਟਰੱਕ ਜ਼ਰੀਏ ਕੈਨੇਡਾ ‘ਚ ਪਾਕਿਸਤਾਨੀ ਕਰਤੂਤਾਂ ਦਾ ਚਿੱਠਾ ਖੋਲ੍ਹਿਆ ਜਾ ਰਿਹਾ ਹੈ। ਇੱਥੇ ਸਿੱਖਾਂ ਸਮੇਤ ਸਮੁੱਚੇ ਹਿੰਦੂਆਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਪੀਲ ਕੀਤੀ ਹੈ ਕਿ ਉਹ ਅੱਤਵਾਦ ਫੈਲਾਉਣ ਵਾਲੇ ਪਾਕਿਸਤਾਨ ਦੇ ਖ਼ਿਲਾਫ਼ ਸੰਸਦ ‘ਚ ਮਤਾ ਪਾਸ ਕਰਨ। ਮੁਹਿੰਮ ਦੌਰਾਨ ਇਹ ਟਰੱਕ ਕੈਨੇਡਾ ਦੇ ਕਈ ਸੂਬਿਆਂ ਤੋਂ ਲੰਘ ਰਿਹਾ ਹੈ। ਇਸਦਾ ਸਹਿਯੋਗ ਰਸਤੇ ‘ਚ ਪੈਣ ਵਾਲੇ ਸਾਰੇ ਪ੍ਰਮੁੱਖ ਗੁਰਦੁਆਰਿਆਂ ਵੱਲੋਂ ਕੀਤਾ ਜਾ ਰਿਹਾ ਹੈ। ਸਿੱਖ ਭਾਈਚਾਰਾ ਵੀ ਲੰਬੇ ਸਮੇਂ ਤਕ ਪਾਕਿ ਸਪਾਂਸਰਡ ਅੱਤਵਾਦ ਤੋਂ ਪੀੜਤ ਰਿਹਾ ਹੈ।

ਮੁਹਿੰਮ ‘ਤੇ ਕੈਨੇਡਾ ਦੇ ਸੰਸਦ ਮੈਂਬਰ ਬੌਬ ਸਰੋਯਾ ਨੇ ਕਿਹਾ ਕਿ ਮਨੁੱਖਤਾ ਦੇ ਖ਼ਿਲਾਫ਼ ਕਸ਼ਮੀਰੀ ਪੰਡਤਾਂ ਵਾਂਗ ਹੋਣ ਵਾਲੇ ਕਤਲੇਆਮ ‘ਤੇ ਅੰਤਰਰਾਸ਼ਟਰੀ ਫ਼ਿਰਕੇ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

Related News

ਟੋਰਾਂਟੋ `ਚ ਭਾਰਤ ਦੇ ਕੌਂਸਲਖਾਨੇ ਦੇ ਸਟਾਫ ਵਲੋਂ ਭਾਰਤ ਦੇ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਅਗਲੇ ਮਹੀਨੇ ਤੋਂ ਲਗਾਏ ਜਾਣਗੇ ਵਿਸ਼ੇਸ਼ ਕੈਂਪ

Rajneet Kaur

ਸਪੇਸਐਕਸ-ਨਾਸਾ ਦੇ ਕਰੂ ਡ੍ਰੈਗਨ ਨੂੰ ਮਿਲੀ ਵੱਡੀ ਸਫਲਤਾ, ਸੁਰੱਖਿਅਤ ਅੰਤਰਰਾਸ਼ਟਰੀ ਪੁਲਾੜ ਕੇਂਦਰ ਪਹੁੰਚਿਆ ਸਪੇਸਕ੍ਰਾਫਟ

channelpunjabi

ਸਾਬਕਾ ਬੀ.ਸੀ. ਪ੍ਰੀਮੀਅਰ ਦਾ ਕਹਿਣਾ ਹੈ ਕਿ ਸਰਕਾਰ ਨੇ ਉਸ ਨੂੰ 2015 ਤੱਕ ਮਨੀ ਲਾਂਡਰਿੰਗ ਵਿੱਚ ਵਾਧਾ ਕਰਨ ਲਈ ਚੇਤਾਵਨੀ ਨਹੀਂ ਦਿੱਤੀ

Rajneet Kaur

Leave a Comment