channel punjabi
Canada International News North America

ਟੋਰਾਂਟੋ ਪੁਲਿਸ ਵਲੋਂ ਉੱਤਰੀ ਯਾਰਕ ਵਿੱਚ ਡਰਾਈਵਿੰਗ ਸਟੰਟ ਦੇ ਇੱਕ ਕਥਿਤ ਮਾਮਲੇ ਦੀ ਪੜਤਾਲ ਸ਼ੁਰੂ, ਪੁਲਿਸ ਵਾਹਨ ਨੂੰ ਵੀ ਪਹੁੰਚਿਆ ਨੁਕਸਾਨ

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਹ ਐਤਵਾਰ ਸਵੇਰੇ ਉੱਤਰੀ ਯਾਰਕ ਵਿੱਚ ਡਰਾਈਵਿੰਗ ਸਟੰਟ ਦੇ ਇੱਕ ਕਥਿਤ ਮਾਮਲੇ ਦੀ ਪੜਤਾਲ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵਿਚ ਲੋਕਾਂ ਨੂੰ ਸੜਕਾਂ ਦੇ ਇਕ ਚੱਕਰ ਵਿਚ ਇਕ ਜਲਣਸ਼ੀਲ ਪਦਾਰਥ ਪਾਉਂਦੇ ਹੋਏ ਅਤੇ ਅੱਗ ਲਗਾਉਂਦੇ ਦਿਖਾਇਆ ਗਿਆ। ਫਿਰ ਇਕ ਵਾਹਨ ਬਲਦੇ ਚੱਕਰ ਦੇ ਵਿਚਕਾਰ ਸਟੰਟ ਕਰਨਾ ਸ਼ੁਰੂ ਕਰਦਾ ਹੈ। ਬਾਅਦ ਵਿਚ ਵੀਡੀਓ ਵਿਚ, ਇਕ ਪੁਲਿਸ ਦੀ ਕਾਰ ਨੂੰ ਆਉਂਦਿਆ ਵੇਖਿਆ ਗਿਆ ਹੈ।

ਪੁਲਿਸ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਮੈਕਨੀਕੋਲ ਐਵੇਨਿਉ ਅਤੇ ਪਲਾਸਰ ਕੋਰਟ ਦੇ ਖੇਤਰ ਵਿੱਚ ਸਵੇਰੇ 2:25 ਵਜੇ ਇੱਕ ਵੱਡੇ ਸਮੂਹ ਦੀ ਇੱਕ ਰਿਪੋਰਟ “ਡਰਾਈਵਿੰਗ ਸਟੰਟ, ਪਟਾਕੇ ਸੁੱਟਣਾ ਅਤੇ ਹੋਰ ਵਰਜਿਤ ਗਤੀਵਿਧੀਆਂ ਲਈ ਬੁਲਾਇਆ ਗਿਆ। ਜਦੋਂ ਅਧਿਕਾਰੀ ਪਹੁੰਚੇ, ਤਾਂ ਭੀੜ ਵਿਰੋਧਤਾਈ ਹੋ ਗਈ ਅਤੇ ਪੁਲਿਸ ਵਾਹਨਾਂ ‘ਤੇ ਛਾਲ ਮਾਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ “ਵੱਡਾ ਨੁਕਸਾਨ ਹੋਇਆ।

ਅਧਿਕਾਰੀ ਭੀੜ ਨੂੰ ਖਿੰਡਾਉਣ ਵਿੱਚ ਕਾਮਯਾਬ ਰਹੇ। ਪਰ ਬਾਅਦ ਵਿੱਚ ਉਹ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਇਸੇ ਤਰਾਂ ਦੀਆਂ ਗਤੀਵਿਧੀਆਂ ਕਰਨ ਲਗ ਗਏ ਸਨ। ਜਾਂਚਕਰਤਾਵਾਂ ਨੇ ਕਿਹਾ ਕਿ ਕਥਿਤ ਘਟਨਾ ਦੇ ਸਬੰਧ ਵਿੱਚ ਦੋਸ਼ ਲਗਾਏ ਗਏ ਹਨ ਪਰ ਇਹ ਨਹੀਂ ਦੱਸਿਆ ਗਿਆ ਕਿ ਉਹ ਕਿੰਨੇ ਵਿਅਕਤੀਆਂ ਦੀ ਪੜਤਾਲ ਕਰ ਰਹੇ ਹਨ ਜਾਂ ਦੋਸ਼ ਕਿਸ ਵਿੱਚ ਸ਼ਾਮਲ ਹਨ।

Related News

ਓਨਟਾਰੀਓ: ਛੁੱਟੀਆਂ ਵਿੱਚ ਕੋਵਿਡ-19 ਵੈਕਸੀਨੇਸ਼ਨ ਦਾ ਕੰਮ ਘਟਾਏ ਜਾਣ ਤੋਂ ਬਾਅਦ ਹੁਣ ਇੱਕ ਵਾਰੀ ਫਿਰ ਵੈਕਸੀਨੇਸ਼ਨ ਦਾ ਕੰਮ ਜੋ਼ਰਾਂ ਸੋ਼ਰਾਂ ਨਾਲ ਸ਼ੁਰੂ

Rajneet Kaur

ਬੈਕ ਟੂ ਸਕੂਲ ਪਲੈਨ ਦਾ ਪ੍ਰਚਾਰ ਕਰਨ ਲਈ ਫੋਰਡ ਸਰਕਾਰ ਵੱਲੋਂ ਐਡਵਰਟਾਈਜਿ਼ੰਗ ਕੈਂਪੇਨ ਸ਼ੁਰੂ

Rajneet Kaur

2021 ਦੀ ਸ਼ੁਰੂਆਤ ਤੱਕ ਹੀ ਹੋ ਸਕੇਗਾ ਕੋਰੋਨਾ ਵੈਕਸੀਨ ਦਾ ਉਪਯੋਗ : WHO

Vivek Sharma

Leave a Comment