channel punjabi
Canada News North America

BIG NEWS : ਕਿਊਬਿਕ ਸਿਟੀ, ਲਾਵਿਸ, ਗੇਟਿਨਾਓ ਵਿਖੇ COVID ਕੇਸਾਂ ‘ਚ ਵਾਧੇ ਕਾਰਨ ਮੁੜ ਤੋਂ ਤਾਲਾਬੰਦੀ ਦਾ ਕੀਤਾ ਗਿਆ ਐਲਾਨ, ਵੀਰਵਾਰ ਸ਼ਾਮ ਤੋਂ ਨਾਈਟ ਕਰਫਿਊ ਵੀ ਹੋਵੇਗਾ ਲਾਗੂ : ਪ੍ਰੀਮੀਅਰ

ਕਿਊਬਿਕ ਸਿਟੀ : ਕਿਊਬਿਕ ਸੂਬੇ ਦੇ ਕੁਝ ਸ਼ਹਿਰਾਂ ਵਿੱਚ ਮੁੜ ਤੋਂ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ । ਕਿਊਬਿਕ ਸਿਟੀ, ਲਾਵਿਸ, ਗੇਟਿਨਾਓ ਇੱਕ ਵਾਰ ਫਿਰ ਤੋਂ 10 ਦਿਨਾਂ ਲਈ ਤਾਲਾਬੰਦੀ ਅਧੀਨ ਹਨ।‌ ਪ੍ਰੀਮੀਅਰ ਫ੍ਰਾਂਸੋਆਇਸ ਲੈਗਾਲਟ ਨੇ ਇਸ ਬਾਰੇ ਐਲਾਨ ਕਰਦਿਆਂ ਕਿਹਾ ਕਿ ਇਨ੍ਹਾਂ ਤਿੰਨਾਂ ਸ਼ਹਿਰਾਂ ਵਿਚ ਕੋਵਿਡ-19 ਦੇ ਮਾਮਲਿਆਂ ਦੇ ਵਧ ਰਹੇ ਵਾਧੇ ਨੂੰ ਰੋਕਣ ਲਈ ਵੀਰਵਾਰ ਤੋਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਇਹ ਪਾਬੰਦੀਆਂ ਵੀਰਵਾਰ ਸ਼ਾਮ 8 ਵਜੇ ਤੋਂ ਲਾਗੂ ਹੋਣਗੀਆਂ, ਇਹ ਅਗਲੇ 10 ਦਿਨਾਂ ਤੱਕ ਜਾਰੀ ਰਹਿਣਗੀਆਂ ।

ਇਹਨਾਂ ਪਾਬੰਦੀਆਂ ਅਧੀਨ ਸਕੂਲ ਬੰਦ ਹੋ ਜਾਣਗੇ ਅਤੇ ਵਿਦਿਆਰਥੀ ਪੂਰੇ ਸਮੇਂ ਲਈ ਆਨਲਾਈਨ ਸਿਖਲਾਈ ਤੇ ਚਲੇ ਜਾਣਗੇ ।

ਲਿਗੋਲਟ ਨੇ ਬੁੱਧਵਾਰ ਨੂੰ ਕਿਹਾ ਕਿ ਜਿਮ, ਥੀਏਟਰ, ਹੇਅਰ ਡ੍ਰੈਸਰ ਅਤੇ ਹੋਰ ਗੈਰ-ਜ਼ਰੂਰੀ ਕਾਰੋਬਾਰ ਵੀ ਬੰਦ ਹੋ ਰਹੇ ਹਨ। ਧਾਰਮਿਕ ਇਕੱਠ 25 ਲੋਕਾਂ ਤੱਕ ਸੀਮਤ ਰਹੇਗਾ ਅਤੇ ਘੱਟੋ ਘੱਟ 12 ਅਪ੍ਰੈਲ ਤੱਕ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਵੀ ਸਖ਼ਤੀ ਨਾਲ ਲਾਗੂ ਹੋਵੇਗਾ ।

ਪ੍ਰੀਮੀਅਰ ਫ੍ਰਾਂਸੀਓਸ ਲਿਗੋਲਟ ਨੇ ਕਿਹਾ ਕਿ ਮੌਜੂਦਾ ਸਮੇਂ
ਸਥਿਤੀ ਨਾਜ਼ੁਕ ਹੈ। ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਘਰਾਂ ‘ਚ ਰਹਿਣਾ ਪਵੇਗਾ। ਆਉਂਦੇ ਈਸਟਰ ਦੇ ਤਿਉਹਾਰ ਮੌਕੇ ਵੀ ਸਾਨੂੰ ਸੰਜਮ ਨਾਲ ਕੰਮ ਲੈਂਦੇ ਹੋਏ ਘਰਾਂ ‘ਚ ਰਹਿਣਾ ਹੈ। ਲੇਗਾਲਟ ਨੇ ਘਰ ਰਹਿਣ ਅਤੇ ਇਕੱਠੇ ਨਾ ਹੋਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ “ਵੇਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ, ਅਲਾਰਮ ਵੱਜ ਚੁੱਕਾ ਹੈ, ਅਸੀਂ ਕੋਈ ਅਪਵਾਦ ਨਹੀਂ ਕਰ ਸਕਦੇ।”

ਕਿਊਬਿਕ ਦੇ ਸਿਹਤ ਮੰਤਰੀ ਕ੍ਰਿਸ਼ਚੀਅਨ ਡੂਬੇ ਨੇ ਕਿਹਾ ਕਿ ਕੱਲ੍ਹ ਇੱਥੇ 250 ਮਾਮਲੇ ਦਰਜ ਕੀਤੇ ਜਾ ਸਕਦੇ ਹਨ ਅਤੇ ਇਸ ਲਈ ਸਰਕਾਰ ਹੁਣ ਇੰਤਜ਼ਾਰ ਨਹੀਂ ਕਰ ਸਕਦੀ। ਜੇ ਹਸਪਤਾਲ ਕੋਵੀਡ ਦੇ ਮਰੀਜ਼ਾਂ ਨੂੰ ਭਰ ਦਿੰਦੇ ਹਨ, ਤਾਂ ਹੋਰ ਸੇਵਾਵਾਂ ਵਿਚ ਦੇਰੀ ਹੋ ਜਾਂਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨ, ਤਾਲਾਬੰਦੀ ਦੀਆਂ ਹਦਾਇਤਾਂ ਨੂੰ ਮੰਨਣ ਤਾਂ ਜੋ ਮਹਾਮਾਰੀ ਦੀ ਮਾਰ ਤੋਂ ਬਚਾਇਆ ਜਾ ਸਕੇ।

Related News

ਕਿਉਬਿਕ ਪ੍ਰੀਮੀਅਰ ਫ੍ਰਾਂਸੀਓਸ ਲੈਗੌਲਟ ਨੇ ਕਰਵਾਇਆ ਕੋਵਿਡ 19 ਟੈਸਟ, 28 ਸਤੰਬਰ ਤੱਕ ਰਹਿਣਗੇ ਅਲੱਗ

Rajneet Kaur

ਬੀ.ਸੀ: ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਕੋਵਿਡ -19 ਦੇ 158 ਨਵੇਂ ਕੇਸਾਂ ਦੀ ਕੀਤੀ ਘੋਸ਼ਣਾ

Rajneet Kaur

ਵਿੰਡਸਰ ਰੀਜ਼ਨ ਵੀ ਹੋਇਆ ਸਟੇਜ-3 ‘ਚ ਸ਼ਾਮਲ

Rajneet Kaur

Leave a Comment