channel punjabi
International News USA

ਚੀਨ ਦੀ ਸਮੁੰਦਰੀ ਦਾਦਾਗਿਰੀ ਖ਼ਿਲਾਫ਼ ਅਮਰੀਕਾ ਦਾ ਸਖ਼ਤ ਰੁਖ਼, ਫ਼ਿਲਿਪੀੰਸ ਦੀ ਹਮਾਇਤ ਕਰਨ ਦਾ ਖੁੱਲ੍ਹ ਕੇ ਕੀਤਾ ਐਲਾਨ

ਵਾਸ਼ਿੰਗਟਨ : ਚੀਨ ਦੀ ਸਮੁੰਦਰੀ ਦਾਦਾਗਿਰੀ ਖ਼ਿਲਾਫ਼ ਇੱਕ ਵਾਰ ਮੁੜ ਤੋਂ ਅਮਰੀਕਾ ਨੇ ਫ਼ਿਲਿਪੀੰਸ ਦੀ ਮਦਦ ਕਰਨ ਦਾ ਖੁੱਲ੍ਹ ਕੇ ਐਲਾਨ ਕਰ ਦਿੱਤਾ ਹੈ, ਜਿਸ ਨਾਲ ਦੱਖਣੀ ਚੀਨ ਸਾਗਰ ਖੇਤਰ ਵਿੱਚ ਜਬਰਦਸਤ ਤਨਾਅ ਬਣ ਗਿਆ ਹੈ। ਪਿਛਲੇ ਹਫ਼ਤੇ ਇਕ ਵਿਵਾਦਤ ਸਮੁੰਦਰੀ ਸਥਾਨ ਨੂੰ ਲੈ ਕੇ ਫਿਲਪੀਨਜ਼ ਨਾਲ ਤਣਾਅ ਪਿੱਛੋਂ ਚੀਨ ‘ਤੇ ਅਮਰੀਕਾ, ਜਾਪਾਨ ਅਤੇ ਇੰਡੋਨੇਸ਼ੀਆ ਨੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਧਰ ਚੀਨ ਦੱਖਣੀ ਚੀਨ ਸਾਗਰ ਵਿਚ ਆਪਣੇ ਗ਼ਲਤ ਇਰਾਦਿਆਂ ਨੂੰ ਛੱਡਣ ਲਈ ਤਿਆਰ ਨਹੀਂ ਹੈ।

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਦੇ ਇੱਕ ਟਵੀਟ ਨੇ Joe Biden ਸਰਕਾਰ ਦੇ ਇਰਾਦਿਆਂ ਨੂੰ ਵੀ ਸਾਫ਼ ਕਰ ਦਿੱਤਾ ਹੈ। ਐਂਟੋਨੀ ਬਲਿੰਕਨ ਨੇ ਟਵੀਟ ਕੀਤਾ ਕਿ ਅਸੀਂ ‘ਵ੍ਹਾਈਟ ਸਨ ਰੀਫ ਦੇ ਮਾਮਲੇ ਵਿਚ ਹਮਲਾਵਰ ਚੀਨ ਖ਼ਿਲਾਫ਼ ਆਪਣੇ ਮਿੱਤਰ ਫਿਲਪੀਨਜ਼ ਨਾਲ ਖੜ੍ਹੇ ਹਾਂ। ਚੀਨ ਨੂੰ ਵੀ ਅੰਤਰਰਾਸ਼ਟਰੀ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ।’

ਇਸ ਵਿਚਾਲੇ ਜਾਪਾਨ ਅਤੇ ਇੰਡੋਨੇਸ਼ੀਆ ਦੇ ਰੱਖਿਆ ਮੰਤਰੀਆਂ ਨੇ ਐਤਵਾਰ ਨੂੰ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਹੈ। ਦੋਵਾਂ ਦੇਸ਼ਾਂ ਦਾ ਮਕਸਦ ਚੀਨ ਨੂੰ ਇਹ ਸੰਦੇਸ਼ ਦੇਣਾ ਹੈ ਕਿ ਉਸ ਦੀ ਕੋਈ ਵੀ ਤਣਾਅ ਵਧਾਉਣ ਵਾਲੀ ਕਾਰਵਾਈ ਦਾ ਵਿਰੋਧ ਕੀਤਾ ਜਾਵੇਗਾ। ਦੋਵੇਂ ਦੇਸ਼ ਸਮੁੰਦਰ ਵਿਚ ਆਪਣਾ ਤਾਲਮੇਲ ਵਧਾਉਣ ਦੇ ਨਾਲ ਸਾਂਝੇ ਅਭਿਆਸ ਵੀ ਸ਼ੁਰੂ ਕਰ ਸਕਦੇ ਹਨ।

ਦੱਸਣਯੋਗ ਹੈ ਕਿ ਇਸੇ ਮਹੀਨੇ ਫਿਲਪੀਨਜ਼ ਨੇ ਦੱਸਿਆ ਸੀ ਕਿ ਚੀਨ ਦੇ ਲਗਪਗ 200 ਛੋਟੇ ਜਹਾਜ਼ ਵਿਵਾਦਤ ਵ੍ਹਾਈਟ ਸਨ ਰੀਫ ਵਿਚ ਦਾਖ਼ਲ ਹੋਏ ਸਨ।

ਉਧਰ ਚੀਨ ਤਾਇਵਾਨ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਧਮਕਾਉਂਦਾ ਰਹਿੰਦਾ ਹੈ। ਚੀਨ ਲਗਾਤਾਰ ਤਾਇਵਾਨ ਵਿਚ ਉਕਸਾਵੇ ਦੀ ਕਾਰਵਾਈ ਕਰ ਰਿਹਾ ਹੈ। ਮਾਰਚ ਵਿਚ ਉਸ ਨੇ 17ਵੀਂ ਵਾਰ ਮੁੜ ਤਾਇਵਾਨ ਦੀ ਹਵਾਈ ਸੀਮਾ ਦਾ ਉਲੰਘਣ ਕੀਤਾ। ਉਸ ਦੇ 20 ਲੜਾਕੂ ਜਹਾਜ਼ ਤਾਇਵਾਨ ਦੀ ਹਵਾਈ ਸੀਮਾ ਅੰਦਰ ਦਾਖ਼ਲ ਹੋਏ।

Related News

ਲੋਰਨ ਐਵੇਨਿਊ ‘ਤੇ 67 ਸਾਲਾ ਸਾਈਕਲ ਸਵਾਰ ਨੂੰ ਵਾਹਨ ਨੇ ਮਾਰੀ ਟੱਕਰ: ਸਸਕੈਟੂਨ ਪੁਲਿਸ

Rajneet Kaur

ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਮੁੜ ਘਿਰੇ ਵਿਵਾਦਾਂ ਵਿੱਚ, ਚੋਣ ਨਿਯਮਾਂ ਦੀ ਉਲੰਘਣਾ ਦੇ ਲੱਗੇ ਦੋਸ਼

Vivek Sharma

ਕੈਨੇਡਾ ਵਿੱਚ ਟਰੰਪ ਸਮਰਥਕ ਵਲੋਂ ਮੀਡੀਆ ਕਰਮੀਆਂ ਨਾਲ ਬਦਸਲੂਕੀ, ਚੁਫ਼ੇਰਿਓਂ ਹੋ ਰਹੀ ਨਿੰਦਾ

Vivek Sharma

Leave a Comment