channel punjabi
International News North America

NRI ਭਾਰਤੀਆਂ ਲਈ ਵੱਡੀ ਖ਼ਬਰ,OCI ਕਾਰਡ ਧਾਰਕਾਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ

ਦੁਨੀਆਂ ਭਰ ‘ਚ ਰਹਿ ਰਹੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਭਾਰਤ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਭਾਰਤ ਦੇ ਵਿਦੇਸ਼ੀ ਨਾਗਰਿਕ (ਓ.ਸੀ.ਆਈ.) ਦਾ ਕਾਰਡ ਰੱਖਣ ਵਾਲੇ ਭਾਰਤੀ ਮੂਲ ਜਾਂ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਹੁਣ ਭਾਰਤ ਜਾਣ ਲਈ ਆਪਣੇ ਪੁਰਾਣੇ ਪਾਸਪੋਰਟ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੈ। ਭਾਰਤੀ ਦੂਤਾਵਾਸ ਨੇ ਕੇਂਦਰ ਸਰਕਾਰ ਵੱਲੋਂ ਇਸ ਸਬੰਧ ਵਿਚ ਜਾਰੀ ਸੂਚਨਾ ਦਾ ਜ਼ਿਕਰ ਕਰਦੇ ਹੋਏ ਸੋਮਵਾਰ ਨੂੰ ਦੱਸਿਆ ਕਿ ਓ.ਸੀ.ਆਈ. ਕਾਰਡ ਨਾਲ ਪੁਰਾਣੇ ਪਾਸਪੋਰਟ ਰੱਖਣ ਦੀ ਜ਼ਰੂਰਤ ਸਮਾਪਤ ਕਰ ਦਿੱਤੀ ਗਈ ਹੈ। ਇਸ ਘੋਸ਼ਣਾ ਨਾਲ ਵਿਦੇਸ਼ਾਂ ‘ਚ ਵਸਦੇ ਭਾਰਤੀਆਂ ਦੀ ਇਕ ਵੱਡੀ ਚਿੰਤਾ ਦੂਰ ਹੋ ਗਈ ਹੈ। ਅੰਬੈਸੀ ਦਾ ਕਹਿਣਾ ਹੈ ਕਿ ਹੁਣ ਤੋਂ ਪੁਰਾਣੇ ਪਾਸਪੋਰਟ ਨੰਬਰ ਵਾਲੇ ਮੌਜੂਦਾ ਓਸੀਆਈ ਕਾਰਡ ਧਾਰਕਾਂ ਨੂੰ ਪੁਰਾਣਾ ਪਾਸਪੋਰਟ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੈ, ਪਰ ਨਵਾਂ (ਮੌਜੂਦਾ) ਪਾਸਪੋਰਟ ਨਾਲ ਰੱਖਣਾ ਲਾਜ਼ਮੀ ਹੋਵੇਗਾ।।’ ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਓਸੀਆਈ ਕਾਰਡ ਰੀਨਿਊ ਕਰਵਾਉਣ ਦੀ ਮਿਆਦ ਨੂੰ 31 ਦਸੰਬਰ 2021 ਤਕ ਵਧਾਉਣ ਦਾ ਫ਼ੈਸਲਾ ਕੀਤਾ ਹੈ।

ਸਾਲ 2005 ਤੋਂ ਲਾਗੂ ਓ.ਸੀ.ਆਈ. ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ 20 ਸਾਲ ਤੋਂ ਘੱਟ ਅਤੇ 50 ਸਾਲ ਤੋਂ ਜ਼ਿਆਦਾ ਉਮਰ ਦੇ ਕਾਰਡਧਾਰਕਾਂ ਨੂੰ ਹਰ ਵਾਰ ਨਵਾਂ ਪਾਸਪੋਰਟ ਬਨਵਾਉਣ ‘ਤੇ ਆਪਣਾ ਕਾਰਡ ਦੁਬਾਰਾ ਜਾਰੀ ਕਰਾਉਣਾ ਹੁੰਦਾ ਹੈ। ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਸ ਦੀ ਮਿਆਦ ਕਈ ਵਾਰ ਵਧਾਈ ਹੈ, ਪਰ ਓਸੀਆਈ ਕਾਰਡ ਧਾਰਕਾਂ ਨੂੰ ਯਾਤਰਾ ਦੌਰਾਨ ਪੁਰਾਣਾ ਪਾਸਪੋਰਟ ਨਾਲ ਨਾ ਰੱਖਣ ਦੀ ਛੋਟ ਪਹਿਲੀ ਵਾਰ ਦਿੱਤੀ ਗਈ ਹੈ।

Related News

ਭਾਰਤ ਅਤੇ ਕੈਨੇਡਾ ਦਰਮਿਆਨ ਏਅਰ ਬੱਬਲ ਸਮਝੌਤੇ ਤਹਿਤ ਉਡਾਣਾਂ 15 ਅਗਸਤ ਤੋਂ ਹੋਣਗੀਆਂ ਸ਼ੁਰੂ

Rajneet Kaur

AHS ਨੇ ਕੈਲਗਰੀ ਦੇ ਫੁਥਿਲਜ਼ ਮੈਡੀਕਲ ਸੈਂਟਰ ‘ਚ ਕੋਵਿਡ 19 ਦੇ 5 ਹੋਰ ਮਰੀਜ਼ਾਂ, 7 ਸਟਾਫ ਦੇ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਕੈਨੇਡਾ ‘ਚ ਵਿਚ ਸ਼ੁੱਕਰਵਾਰ ਨੂੰ ਕੋਵਿਡ 19 ਦੇ ਮਾਮਲੇ 8 ਲੱਖ ਦੇ ਪਹੁੰਚੇ ਨੇੜੇ, 4,022 ਕੋਵਿਡ 19 ਸੰਕਰਮਣ ਦੀ ਰਿਪੋਰਟ

Rajneet Kaur

Leave a Comment