channel punjabi
Canada International News North America

ਚੀਨੀ ਡਿਪਲੋਮੈਟ ਨੇ ਕੈਨੇਡਾ ਅਤੇ ਚੀਨ ਸੰਬੰਧ ਵਿਚਾਲੇ ਟੁੱਟੇ ਰਿਸ਼ਤਿਆਂ ਵਿਚ ਅੱਗ ਵਿਚ ਘਿਓ ਦਾ ਕੀਤਾ ਕੰਮ,Li Yang ਦਾ ਵਿਵਾਦਤ ਟਵੀਟ

ਇਕ ਚੀਨੀ ਡਿਪਲੋਮੈਟ ਨੇ ਕੈਨੇਡਾ ਅਤੇ ਚੀਨ ਸੰਬੰਧ ਵਿਚਾਲੇ ਟੁੱਟੇ ਰਿਸ਼ਤਿਆਂ ਵਿਚ ਅੱਗ ਵਿਚ ਘਿਓ ਦਾ ਕੰਮ ਕੀਤਾ ਹੈ।ਉਨ੍ਹਾਂ ਸੋਸ਼ਲ ਮੀਡੀਆ ਹਮਲੇ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ‘BOY’ ਕਹਿ ਦਿੱਤਾ। ਬ੍ਰਾਜ਼ੀਲ ਦੇ ਰਿਓ ਡੀ ਜੇਨੇਰੀਓ ਵਿਚ ਕੌਂਸਲੇਟ ਦੂਤ ਲੀ ਯਾਂਗ ਨੇ ਕਿਹਾ ਕਿ ਟਰੂਡੋ ਨੇ ਕੈਨੇਡਾ ਨੂੰ ਅਮਰੀਕਾ ਦੇ ‘ਪਿੱਛੇ-ਪਿੱਛੇ ਭੱਜਣ ਵਾਲਾ ਕੁੱਤਾ’ ਬਣਾ ਦਿੱਤਾ ਹੈ। ਪਿਛਲੇ ਕੁਝ ਮਹੀਨੇ ਤੋਂ ਕੈਨੇਡਾ ਅਤੇ ਚੀਨ ਵਿਚਾਲੇ ਸੰਬੰਧਾਂ ਵਿਚ ਖਟਾਸ ਜਾਰੀ ਹੈ। ਪਿਛਲੇ ਹਫ਼ਤੇ ਹੀ ਦੋਹਾਂ ਦੇਸ਼ਾਂ ਨੇ ਇਕ-ਦੂਜੇ ਦੇ ਖ਼ਿਲਾਫ਼ ਪਾਬੰਦੀਆਂ ਲਗਾ ਦਿੱਤੀਆਂ ਸਨ।

ਐਤਵਾਰ ਨੂੰ ਉਸ ਸਮੇਂ ਚੀਨ ਅਤੇ ਕੈਨੇਡਾ ਦੇ ਰਿਸ਼ਤੇ ਹੋਰ ਜ਼ਿਆਦਾ ਖਰਾਬ ਹੋ ਗਏ, ਜਦੋਂ ਚੀਨੀ ਡਿਪਲੋਮੈਟ ਲੀ ਯਾਂਗ ਨੇ ਟਵੀਟ ਕਰ ਕੇ ਪੂਰੇ ਡਿਪਲੋਮੈਟਿਕ ਵਿਵਾਦ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ। ਯਾਂਗ ਨੇ ਕਿਹਾ,”BOY (ਮਤਲਬ ਟਰੂਡੋ), ਤੁਹਾਡੀ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਤੁਸੀਂ ਚੀਨ ਅਤੇ ਕੈਨੇਡਾ ਦੀ ਦੋਸਤਾਨਾ ਰਿਸ਼ਤੇ ਨੂੰ ਬਰਬਾਦ ਕਰ ਦਿੱਤਾ ਅਤੇ ਕੈਨੇਡਾ ਨੂੰ ਅਮਰੀਕਾ ਦੇ ਪਿੱਛੇ-ਪਿੱਛੇ ਦੌੜਨ ਵਾਲੇ ਕੁੱਤੇ ਵਿਚ ਬਦਲ ਦਿੱਤਾ।”

ਜਾਣਕਾਰਾਂ ਮੁਤਾਬਕ ਚੀਨ ਵਿਚ ਸਿਆਸਤਦਾਨਾਂ ’ਤੇ ਬਹੁਤ ਜ਼ਿਆਦਾ ਕੰਟਰੋਲ ਹੁੰਦਾ ਹੈ। ਇਸ ਲਈ ਯਾਂਗ ਦਾ ਬਿਆਨ ਨਿਸ਼ਚਿਤ ਤੌਰ ’ਤੇ ਚੀਨ ਦੀ ਕਮਿਊਨਿਸਟ ਸਰਕਾਰ ਦੀ ਸੋਚ ਨੂੰ ਦਰਸਾਉਂਦਾ ਹੈ। ਬਿਨਾ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਇਜਾਜ਼ਤ ਦੇ ਕਿਸੇ ਸਿਆਸਤਦਾਨ ਦਾ ਏਨਾ ਵਿਵਾਦਤ ਬਿਆਨ ਦੇਣਾ ਮੁਸ਼ਕਲ ਹੈ।

Related News

ਭਾਈ ਬਲਜੀਤ ਸਿੰਘ ਦਾਦੂਵਾਲ ਚੁਣੇ ਗਏ ਐੱਚ.ਐਸ.ਜੀ. ਪੀ. ਸੀ . ਦੇ ਨਵੇਂ ਪ੍ਰਧਾਨ

Vivek Sharma

ਲੋਅਰ ਮੇਨਲੈਂਡ ਗੈਂਗ ਦੇ ਸੰਘਰਸ਼ ‘ਚ ਭੜਕਣ ਨਾਲ ਜੁੜਿਆ ਇਕ ਹੋਰ ਮਾਮਲਾ, ਦਿਲਰਾਜ ਜੌਹਲ ਦਾ ਗੋਲੀਆਂ ਮਾਰ ਕੇ ਕੀਤਾ ਕਤਲ

Rajneet Kaur

ਬਰੈਂਪਟਨ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਗੱਡੀ ਨਾਲ ਟਕਰਾਉਣ ਕਾਰਨ ਹੋਈ ਮੌਤ

Rajneet Kaur

Leave a Comment